ਵਾਸ਼ਿੰਗਟਨ— ਅਮਰੀਕਾ ਨੇ ਕਈ ਹਜ਼ਾਰ ਗੈਰ ਸਰਕਾਰੀ ਸੰਗਠਨਾਂ (ਐਨ.ਜੀ.ਓ) ਦੇ ਲਾਈਸੈਂਸ ਰੱਦ ਕਰਨ ਦੇ ਮਾਮਲੇ 'ਚ ਭਾਰਤ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ। ਅਮਰੀਕਾ ਵਿਦੇਸ਼ ਮੰਤਰਾਲੇ ਨੇ ਇਸ ਬਾਰੇ 'ਚ ਭਾਰਤ ਤੋਂ ਪੁੱਛਿਆ ਹੈ। ਵਿਦੇਸ਼ ਮੰਤਰਾਲੇ ਦੀ ਬੁਰਾਰਣ ਮੈਰੀ ਹਰਫ ਨੇ ਪ੍ਰੈੱਸ ਕਾਨਫ੍ਰੰਸ 'ਚ ਕਿਹਾ ਕਿ ਅਸੀਂ ਇਨ੍ਹਾਂ ਰਿਪੋਰਟਾਂ ਦੇ ਬਾਰੇ 'ਚ ਜਾਣਦੇ ਹਾਂ ਕਿ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਕਈ ਹਜ਼ਾਰ ਐਨ.ਜੀ.ਓ. ਦੇ ਲਾਈਸੈਂਸ ਰੱਦ ਕਰ ਦਿੱਤੇ ਹਨ। ਮੈਰੀ ਨੇ ਕਿਹਾ ਕਿ ਅਸੀਂ ਭਾਰਤੀ ਅਧਿਕਾਰੀਆਂ ਤੋਂ ਇਸ ਮਾਮਲੇ 'ਚ ਸਪੱਸ਼ਟੀਕਰਨ ਮੰਗਿਆ ਹੈ। ਮੇਰੇ ਕੋਲ ਅਜੇ ਇਸ ਬਾਰੇ 'ਚ ਕੋਈ ਜਵਾਬ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਵਿਦੇਸ਼ੀ ਅੰਸ਼ਦਾਨ ਨਿਯਮ ਅਧਿਨਿਯਮ ਦੇ ਕਥਿਤ ਉਲੰਘਣ ਕਾਰਨ ਮੰਗਲਵਾਰ ਨੂੰ 9000 ਤੋਂ ਜ਼ਿਆਦਾ ਗੈਰ ਸਰਕਾਰੀ ਸੰਗਠਨਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਹਨ।
ਬ੍ਰਿਸਬੇਨ 'ਚ ਮੌਸਮ ਨੇ ਫਿਰ ਬਦਲੇ ਰੰਗ, ਭਾਰੀ ਮੀਂਹ ਤੇ ਹੜ੍ਹ ਨਾਲ ਲੋਕ ਹੋਏ ਬੇਹਾਲ (ਦੇਖੋ ਤਸਵੀਰਾਂ)
NEXT STORY