ਸਿਡਨੀ (ਬਲਵਿੰਦਰ)— ਆਸਟ੍ਰੇਲੀਆ ਦੇ ਬ੍ਰਿਸਬੇਨ ਵਿਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਮੌਸਮ ਨੇ ਮਿਜਾਜ਼ ਬਦਲਦੇ ਹੋਏ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ। ਦੱਖਣੀ-ਉੱਤਰੀ ਕੁਈਨਜ਼ਲੈਂਡ ਵਿਚ ਤੇਜ਼ ਮੀਂਹ ਕਾਰਨ ਸੜਕਾਂ ਅਤੇ ਨੀਵੀਆਂ ਇਮਾਰਤਾਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ। ਹਾਲਾਤ ਇਹ ਸਨ ਕਿ ਕਾਰਾਂ ਸੜਕਾਂ 'ਤੇ ਤੈਰਦੀਆਂ ਹੋਈਆਂ ਦੇਖੀਆਂ ਗਈਆਂ। ਭਾਰੀ ਮੀਂਹ ਦੇਖਦੇ ਹੋਏ ਐਨਜੈਕ ਰਗਬੀ ਲੀਗ ਦਾ ਮੈਚ ਵੀ ਮੁਲਤਵੀ ਕਰਨਾ ਪਿਆ। ਇਹ ਮੈਚ ਹੁਣ ਐਤਵਾਰ ਨੂੰ ਹੋਵੇਗਾ।
ਮੀਂਹ ਦਾ ਪਾਣੀ ਭਰਨ ਕਰਕੇ ਕੁਈਨਜ਼ਲੈਂਡ ਵਿਚ ਟ੍ਰੇਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ। ਬ੍ਰਿਸਬੇਨ, ਸਨਸ਼ਾਈਨ ਕੋਸਟ ਅਤੇ ਗੋਲਡ ਕੋਸਟ ਵਿਖੇ ਸੜਕਾਂ 'ਤੇ ਕਈ ਵਾਹਨ ਫਸ ਗਏ, ਜਿਨ੍ਹਾਂ ਨੂੰ ਸੁਰੱਖਿਆ ਕਰਮੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਮੀਂਹ ਕਾਰਨ ਉੱਤਰੀ ਪਾਈਨ ਡੈਮ ਤੋਂ ਵੀ ਪਾਣੀ ਛੱਡਿਆ ਗਿਆ, ਜਿਸ ਕਾਰਨ ਹਾਲਾਤ ਹੋਰ ਵੀ ਬੱਦਤਰ ਹੋ ਗਏ। ਸੋਮਰਸੈਟ ਡੈਮ ਸਮੇਤ 11 ਡੈਮਾਂ ਦਾ ਪਾਣੀ ਖਤਰੇ ਦੇ ਪੱਧਰ ਤੋਂ ਉੱਪਰ ਵੱਧ ਰਿਹਾ ਹੈ। ਲੋਕਾਂ ਨੂੰ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਵਿਚ ਜਾਣ ਤੋਂ ਮਨ੍ਹਾ ਕੀਤਾ ਗਿਆ ਹੈ।
ਭੂਚਾਲ ਤੋਂ ਬਾਅਦ ਨੇਪਾਲ 'ਚ ਆਇਆ 'ਲਾਹੌਰ'
NEXT STORY