ਨਵੀਂ ਦਿੱਲੀ- ਕਾਰੋਬਾਰ ਦੇ ਰਲੇ-ਮਿਲੇ ਰੁਖ ਦੇ ਵਿਚਾਲੇ ਲਗਾਤਾਰ ਦੂਜੇ ਦਿਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਅਤੇ ਕਮਜ਼ੋਰ ਸੰਸਾਰਕ ਰੁਖ ਦੇ ਮੁਤਾਬਕ ਸ਼ਨੀਵਾਰ ਨੂੰ ਇਸ ਦੀ ਕੀਮਤ 160 ਰੁਪਏ ਦੀ ਗਿਰਾਵਟ ਦੇ ਨਾਲ 27,030 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਜਦੋਂਕਿ ਉਦਯੋਗਿਕ ਇਕਾਈਆਂ ਦੀ ਲਿਵਾਲੀ ਉਭਰਨ ਨਾਲ ਚਾਂਦੀ ਦੀ ਕੀਮਤ 510 ਰੁਪਏ ਦੀ ਤੇਜ਼ੀ ਦੇ ਨਾਲ 37,210 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕਮਜ਼ੋਰ ਹੁੰਦੇ ਸੰਸਾਰਕ ਰੁਖ ਦੇ ਕਾਰਨ ਸੋਨੇ 'ਤੇ ਦਬਾਅ ਰਿਹਾ। ਫੈਡਰਲ ਰਿਜ਼ਰਵ ਵੱਲੋਂ ਅਮਰੀਕੀ ਵਿਆਜ ਦਰ ਵਧਾਉਣ ਵੱਲ ਇਕ ਕਦਮ ਹੋਰ ਵਧਾਉਣ ਦੇ ਕਾਰਨ ਸੋਨਾ 6 ਮਹੀਨਿਆਂ ਦੇ ਹੇਠਲੇ ਪੱਧਰ ਤੱਕ ਹੇਠਾਂ ਚਲਾ ਗਿਆ ਜਿਸ ਨਾਲ ਸੋਨਾ ਕੀਮਤਾਂ 'ਤੇ ਦਬਾਅ ਰਿਹਾ।
ਘਰੇਲੂ ਬਾਜ਼ਾਰ 'ਚ ਆਮ ਤੌਰ 'ਤੇ ਕੀਮਤਾਂ ਦਾ ਰੁਖ ਨਿਰਧਾਰਨ ਕਰਨ ਵਾਲੇ ਬਾਜ਼ਾਰ, ਨਿਊਯਾਰਕ 'ਚ ਸ਼ੁੱਕਰਵਾਰ ਦੇ ਕਾਰੋਬਾਰ 'ਚ 1,168.40 ਅੰਕ ਦੇ ਪੱਧਰ ਨੂੰ ਛੁਹਣ ਤੋਂ ਬਾਅਦ ਅੰਤ 'ਚ ਸੋਨਾ 0.7 ਫੀਸਦੀ ਦੀ ਗਿਰਾਵਟ ਦੇ ਨਾਲ 1,174.50 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਜੋ 20 ਮਾਰਚ ਦੇ ਬਾਅਦ ਦਾ ਹੇਠਲਾ ਪੱਧਰ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੱਧਰ 'ਤੇ ਗਹਿਣੇ ਅਤੇ ਫੁਟਕਰ ਵਿਕਰੇਤਾਵਾਂ ਦੀ ਮੰਗ 'ਚ ਗਿਰਾਵਟ ਨੇ ਸੋਨੇ ਦੀ ਗਿਰਾਵਟ ਨੂੰ ਉਤਸ਼ਾਹਤ ਕੀਤਾ।
ਰਾਸ਼ਟਰੀ ਰਾਜਧਾਨੀ 'ਚ ਸੋਨਾ 99.9 ਅਤੇ 99.5 ਫੀਸਦੀ ਸ਼ੁੱਧਤਾ ਦੀ ਕੀਮਤ 160-160 ਰੁਪਏ ਦੀ ਗਿਰਾਵਟ ਦੇ ਨਾਲ ਕ੍ਰਮਵਾਰ 27,030 ਰੁਪਏ ਅਤੇ 26,880 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਸ਼ੁੱਕਰਵਾਰ ਨੂੰ ਇਸ 'ਚ 285 ਰੁਪਏ ਦੀ ਗਿਰਾਵਟ ਆਈ ਸੀ। ਹਾਲਾਂਕਿ ਗਿੰਨੀ ਦੀ ਕੀਮਤ 23,700 ਰੁਪਏ ਪ੍ਰਤੀ 8 ਗ੍ਰਾਮ ਦੇ ਪਹਿਲੇ ਵਾਲੇ ਪੱਧਰ 'ਤੇ ਬਣੀ ਰਹੀ। ਚਾਂਦੀ ਤਿਆਰ ਦੀ ਕੀਮਤ 510 ਰੁਪਏ ਦੀ ਤੇਜ਼ੀ ਦੇ ਨਾਲ 37,210 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਹਫਤੇਵਾਰੀ ਡਿਲੀਵਰੀ ਦੀ ਕੀਮਤ 25 ਰੁਪਏ ਦੀ ਤੇਜ਼ੀ ਦੇ ਨਾਲ 36,540 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਚਾਂਦੀ ਸਿੱਕਿਆਂ ਦੀ ਕੀਮਤ ਵੀ 1,000 ਰੁਪਏ ਦੀ ਤੇਜ਼ੀ ਦੇ ਨਾਲ ਲਿਵਾਲ 56,000 ਰੁਪਏ ਅਤੇ ਬਿਕਵਾਲ 57,000 ਰੁਪਏ ਪ੍ਰਤੀ ਸੈਂਕੜਾ 'ਤੇ ਬੰਦ ਹੋਈ।
ਬੀ.ਐਸ.ਐਨ.ਐਲ. ਫ੍ਰੀ ਨਾਈਟ ਕਾਲਿੰਗ 'ਤੇ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
NEXT STORY