ਭਾਰਤੀ ਘਰਾਂ 'ਚ ਘਿਓ ਦੀ ਵਰਤੋਂ ਨਾ ਸਿਰਫ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ, ਸਗੋਂ ਪੂਜਾ-ਪਾਠ 'ਚ ਵੀ ਘਿਓ ਇਕ ਖਾਸ ਸਥਾਨ ਰੱਖਦਾ ਹੈ। ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਘਿਓ ਫੈਟ ਦਾ ਭੰਡਾਰ ਹੈ ਪਰ ਇਸ ਦੇ ਕੁਝ ਫਾਇਦੇ ਵੀ ਹਨ। ਇਹ ਸਿਹਤ ਨੂੰ ਤਾਕਤ ਤਾਂ ਦਿੰਦਾ ਹੀ ਹੈ, ਨਾਲ ਹੀ ਹੋਰ ਵੀ ਕਈ ਬੀਮਾਰੀਆਂ ਦਾ ਇਲਾਜ ਕਰਦਾ ਹੈ। ਜਾਣਦੇ ਹਾਂ ਇਸ ਦੇ ਸਿਹਤ ਸੰਬੰਧੀ ਫਾਇਦਿਆਂ ਬਾਰੇ-
ਵਧਾਏ ਊਰਜਾ
ਫੈਟੀ ਐਸਿਡਸ ਦੀ ਮਾਤਰਾ ਹੋਣ ਕਾਰਨ ਘਿਓ ਲਿਵਰ ਵਲੋਂ ਅਸਾਨੀ ਨਾਲ ਸੋਖ ਲਿਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਊਰਜਾ ਮਿਲਦੀ ਹੈ। ਗਰਭਵਤੀ ਔਰਤਾਂ ਤੋਂ ਲੈ ਕੇ ਬੱਚੇ-ਬੁੱਢੇ ਤੱਕ ਨੂੰ ਖਾਣੇ 'ਚ ਘਿਓ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਘਿਓ ਨੂੰ ਖਾਣੇ 'ਚ ਮਿਲਾ ਕੇ ਜਾਂ ਕਿਸੇ ਹੋਰ ਚੀਜ਼ 'ਚ ਰਲਾ ਕੇ ਖਾਣ ਨਾਲ ਫਾਇਦਾ ਮਿਲਦਾ ਹੈ।
ਐਲਰਜੀ ਦੂਰ ਕਰੇ
ਬਹੁਤ ਸਾਰੇ ਲੋਕ ਦੁੱਧ ਪਸੰਦ ਨਹੀਂ ਕਰਦੇ ਅਤੇ ਇਸ 'ਚ ਮੌਜੂਦ ਲੈਕਟੋਜ਼ ਦੀ ਮਾਤਰਾ ਤੋਂ ਉਨ੍ਹਾਂ ਨੂੰ ਐਲਰਜੀ ਹੁੰਦੀ ਹੈ, ਉਹ ਘਿਓ ਖਾ ਕੇ ਉਨ੍ਹਾਂ ਸਾਰੇ ਨਿਊਟ੍ਰੀਐਂਟਸ ਦੀ ਪੂਰਤੀ ਕਰ ਸਕਦੇ ਹਨ, ਜੋ ਦੁੱਧ 'ਚ ਮੌਜੂਦ ਹੁੰਦੇ ਹਨ। ਘਿਓ ਦਾ ਸਵਾਦ ਵੀ ਬਿਹਤਰ ਹੁੰਦਾ ਹੈ, ਨਾਲ ਹੀ ਸਰੀਰ ਲਈ ਸਾਰੇ ਜ਼ਰੂਰੀ ਨਿਊਟ੍ਰੀਐਂਟਸ ਵੀ ਮਿਲ ਜਾਂਦੇ ਹਨ। ਜੇਕਰ ਪੇਟ 'ਚ ਗੈਸ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਘਿਓ ਇਸ ਦਾ ਬਿਹਤਰ ਇਲਾਜ ਹੈ।
ਦਿਲ ਨੂੰ ਰੱਖੇ ਤੰਦਰੁਸਤ
ਬਹੁਤ ਸਾਰੇ ਲੋਕ ਘਿਓ ਖਾਣ ਤੋਂ ਇਸ ਲਈ ਵੀ ਕਤਰਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦੈ ਕਿ ਇਸ 'ਚ ਮੌਜੂਦ ਫੈਟ ਦਿਲ ਲਈ ਨੁਕਸਾਨਦਾਇਕ ਹੈ ਪਰ ਇੰਝ ਬਿਲਕੁਲ ਨਹੀਂ ਹੈ। ਇਸ 'ਚ ਮੌਜੂਦ ਓਮੇਗਾ-3 ਐਸਿਡਸ ਐਕਸਟ੍ਰਾ ਕੋਲੈਸਟ੍ਰਾਲ ਦੀ ਮਾਤਰਾ ਨੂੰ ਘੱਟ ਕਰਦਾ ਹੈ, ਜੋ ਦਿਲ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਫੈਟ ਨੂੰ ਵੀ ਕੰਟਰੋਲ ਕਰਦਾ ਹੈ।
ਸੋਜ ਤੋਂ ਰਾਹਤ
ਘਿਓ 'ਚ ਪਾਇਆ ਜਾਣ ਵਾਲਾ ਬੁਟੇਰਿਕ ਐਸਿਡ ਇਕ ਅਜਿਹਾ ਤੱਤ ਹੈ, ਜਿਸ ਦੀ ਸਰੀਰ ਨੂੰ ਸਭ ਤੋਂ ਵਧੇਰੇ ਲੋੜ ਹੁੰਦੀ ਹੈ। ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਿਸੇ ਵੀ ਕਿਸਮ ਦੀ ਸੋਜ ਨੂੰ ਘੱਟ ਕਰਨ 'ਚ ਬੁਟੇਰਿਕ ਐਸਿਡ ਬਹੁਤ ਫਾਇਦੇਮੰਦ ਹੁੰਦਾ ਹੈ। ਖਾਸ ਤੌਰ 'ਤੇ ਗੈਸਟ੍ਰੋਇੰਟੇਸਟਾਈਨਲ ਦੀ ਸਮੱਸਿਆ 'ਚ। ਇਸ ਦੇ ਨਾਲ ਹੀ ਬਦਹਜ਼ਮੀ ਅਤੇ ਅਲਸਰੇਟਿਵ ਕੋਲਾਇਟਿਸ ਦੀ ਸਮੱਸਿਆ ਹੋਣ 'ਤੇ ਵੀ ਘਿਓ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਘਿਓ ਦੀ ਵਰਤੋਂ ਘਰੇਲੂ ਇਲਾਜ ਦੇ ਤੌਰ 'ਤੇ ਕਾਫੀ ਸਮਾਂ ਪਹਿਲਾਂ ਤੋਂ ਹੀ ਕੀਤੀ ਜਾਂਦੀ ਰਹੀ ਹੈ।
ਐਂਟੀ ਆਕਸੀਡੈਂਟ ਦਾ ਖਜ਼ਾਨਾ
ਵਿਟਾਮਿਨ ਏ, ਫ੍ਰੀ ਰੈਡੀਕਲਸ ਨੂੰ ਖਤਮ ਕਰਕੇ ਸਕਿੱਨ ਨੂੰ ਜਵਾਨ ਰੱਖਦਾ ਹੈ। ਬੇਵਕਤ ਚਿਹਰੇ 'ਤੇ ਦਿਸਣ ਵਾਲੇ ਬੁਢਾਪੇ ਦੀ ਸਮੱਸਿਆ ਨੂੰ ਘੱਟ ਕਰਦਾ ਹੈ, ਜੋ ਜ਼ਿਆਦਾਤਰ ਫਲਾਂ ਅਤੇ ਸਬਜ਼ੀਆਂ 'ਚ ਪਾਇਆ ਜਾਂਦਾ ਹੈ ਪਰ ਘਿਓ 'ਚ ਲਿਨੋਏਲਿਕ ਐਸਿਡ ਅਤੇ ਬੁਟੇਰਿਕ ਐਸਿਡ ਦੀ ਮਾਤਰਾ ਇਕ ਬਿਹਤਰ ਐਂਟੀ-ਆਕਸੀਡੈਂਟ ਦਾ ਕੰਮ ਕਰਦੀ ਹੈ, ਜੋ ਕੈਂਸਰ ਹੋਣ ਦੀ ਸੰਭਾਵਨਾ ਘੱਟ ਕਰ ਦਿੰਦੀ ਹੈ।
ਅੱਖਾਂ ਲਈ ਫਾਇਦੇਮੰਦ
ਘਿਓ 'ਚ ਵਿਟਾਮਿਨ ਏ ਦੀ ਲੋੜੀਂਦੀ ਮਾਤਰਾ ਹੁੰਦੀ ਹੈ, ਜੋ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ। ਕੈਰੋਟੇਨਾਇਡਸ ਅਤੇ ਐਂਟੀ-ਆਕਸੀਡੈਂਟ ਦੀ ਮਾਤਰਾ ਅੱਖਾਂ 'ਚ ਸੁੱਕੇਪਨ, ਪਾਣੀ ਆਉਣ ਅਤੇ ਮੋਤੀਆਬਿੰਦ ਆਦਿ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਅੱਖਾਂ 'ਚ ਧੂੜ ਆਦਿ ਜਾਣ 'ਤੇ ਵੀ ਡਾਕਟਰ ਘਿਓ ਲਗਾਉਣ ਦੀ ਸਲਾਹ ਦਿੰਦੇ ਹਨ।
ਵਾਲਾਂ ਲਈ ਫਾਇਦੇਮੰਦ
ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ ਕਿ ਘਿਓ ਨੂੰ ਵਾਲਾਂ 'ਚ ਲਗਾਉਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਤੇਲ ਦੀ ਥਾਂ ਘਿਓ ਨੂੰ ਕੁਝ ਦਿਨਾਂ ਤੱਕ ਵਾਲਾਂ ਦੀਆਂ ਜੜ੍ਹਾਂ 'ਚ ਲਗਾਓ, ਕੁਝ ਹੀ ਦਿਨਾਂ 'ਚ ਫਰਕ ਨਜ਼ਰ ਆਉਣ ਲੱਗੇਗਾ। ਘਿਓ ਵਾਲਾਂ ਨੂੰ ਅੰਦਰੋਂ ਨਿਊਟ੍ਰੀਸ਼ਨ ਦਿੰਦਾ ਹੈ, ਜਿਸ ਨਾਲ ਵਾਲ ਮਜ਼ਬੂਤ ਹੋਣ ਦੇ ਨਾਲ-ਨਾਲ ਸੰਘਣੇ ਤੇ ਲੰਬੇ ਹੁੰਦੇ ਹਨ।
ਰੋਗ ਪ੍ਰਤੀਰੋਧਕ ਸਮਰੱਥਾ ਨੂੰ ਰੱਖੇ ਸਹੀ
ਬੁਟੇਰਿਕ ਐਸਿਡ ਦੀ ਸਭ ਤੋਂ ਵਧੇਰੇ ਮਾਤਰਾ ਘਿਓ 'ਚ ਪਾਈ ਜਾਂਦੀ ਹੈ, ਜੋ ਬਾਡੀ 'ਚ ਟੀ ਸੈੱਲਜ਼ ਨੂੰ ਬਣਾਉਣ 'ਚ ਸਹਾਇਕ ਹੁੰਦੀ ਹੈ। ਇਸ ਨਾਲ ਸਰੀਰ 'ਚ ਕਈ ਕਿਸਮ ਦੇ ਰੋਗਾਂ ਨਾਲ ਲੜਨ ਦੀ ਸਮਰੱਥਾ ਪੈਦਾ ਹੁੰਦੀ ਹੈ। ਸਰਦੀ-ਖਾਂਸੀ ਵਰਗੇ ਵਾਇਰਲ ਨਾਲ ਲੜਨ 'ਚ ਵੀ ਘਿਓ ਬਹੁਤ ਕਾਰਗਰ ਹੈ।
ਇੰਝ ਗਰਦਨ ਦਾ ਕਾਲਾਪਨ ਦੂਰ ਕਰੋ
NEXT STORY