ਅਕਸਰ ਕੁਝ ਔਰਤਾਂ ਦਾ ਚਿਹਰਾ ਗੋਰਾ ਅਤੇ ਗਰਦਨ ਕਾਲੀ ਨਜ਼ਰ ਆਉਂਦੀ ਹੈ। ਅਜਿਹੇ ਵਿਚ ਦੇਖਣ ਵਾਲਿਆਂ 'ਤੇ ਚੰਗਾ ਪ੍ਰਭਾਵ ਨਹੀਂ ਪੈਂਦਾ। ਗਰਦਨ ਦੇ ਜਿਸ ਹਿੱਸੇ 'ਤੇ ਡੈੱਡ ਸਕਿਨ ਜਮ੍ਹਾ ਹੋ ਜਾਂਦੀ ਹੈ, ਉਸ ਹਿੱਸੇ ਵਿਚ ਕਾਲਾਪਨ ਆ ਜਾਂਦਾ ਹੈ। ਤੁਸੀਂ ਘਰੇਲੂ ਨੁਸਖੇ ਨਾਲ ਬਣੇ ਸਕਰਬ ਅਤੇ ਵਟਣੇ ਦੀ ਮਦਦ ਨਾਲ ਡੈੱਡ ਸਕਿਨ ਸੈਲਸ ਨੂੰ ਹਟਾ ਕੇ ਉਸ ਹਿੱਸੇ ਦੇ ਕਾਲੇਪਨ ਨੂੰ ਘੱਟ ਕਰ ਸਕਦੇ ਹੋ।
ਨਿੰਬੂ ਅਤੇ ਗੁਲਾਬ ਜਲ
ਰਾਤ ਨੂੰ ਦੋ ਚਮਚ ਨਿੰਬੂ ਦਾ ਰਸ ਅਤੇ ਦੋ ਚਮਚ ਗੁਲਾਬ ਜਲ ਮਿਲਾ ਕੇ ਰੂੰ ਨਾਲ ਗਰਦਨ ਦੇ ਕਾਲੇ ਹਿੱਸੇ 'ਤੇ ਲਗਾਓ। ਸਵੇਰੇ ਉੱਠ ਕੇ ਚੰਗੀ ਤਰ੍ਹਾਂ ਇਸਨੂੰ ਧੋ ਕੇ ਪੂੰਝ ਲਓ। ਜੇ ਤੁਸੀਂ ਇਕ ਮਹੀਨਾ ਅਜਿਹਾ ਕਰੋਗੇ ਤਾਂ ਵਧੀਆ ਨਤੀਜੇ ਸਾਹਮਣੇ ਆਉਣਗੇ।
ਓਟ ਸਕਰਬ
ਤਿੰਨ-ਚਾਰ ਚਮਚ ਓਟ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਪੀਸ ਲਓ। ਹੁਣ ਇਸ ਵਿਚ ਦੋ ਚਮਚ ਟਮਾਟਰ ਦਾ ਗੁੱਦਾ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਓਟ ਨੂੰ ਪਾਊਡਰ ਵਾਂਗ ਬਰੀਕ ਨਾ ਕਰੋ। ਇਸ ਨਾਲ ਇਸਦਾ ਐਕਸਫੋਲੀਏਟਿੰਗ ਗੁਣ ਖਤਮ ਹੋ ਜਾਵੇਗਾ। ਇਸ ਮਿਸ਼ਰਣ ਨੂੰ ਗਲੇ ਦੀ ਚਮੜੀ 'ਤੇ ਲਗਾ ਕੇ 20 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਆਪਣੀ ਉਂਗਲੀ ਨੂੰ ਗਿੱਲਾ ਕਰਕੇ ਆਰਾਮ ਨਾਲ ਸਕਰਬ ਕਰੋ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ। ਚੰਗੇ ਨਤੀਜੇ ਲਈ ਹਫਤੇ ਵਿਚ ਦੋ-ਤਿੰਨ ਵਾਰ ਅਜਿਹਾ ਕਰੋ।
ਕੇਲਾ ਅਤੇ ਜੈਤੂਨ ਦਾ ਤੇਲ
ਆਪਣੀ ਗਰਦਨ ਦੀ ਡਾਰਕ ਚਮੜੀ ਨੂੰ ਚਮਕਾਉਣ ਲਈ ਤੁਸੀਂ ਕੇਲੇ ਅਤੇ ਜੈਤੂਨ ਦੇ ਤੇਲ ਦੀ ਮਦਦ ਨਾਲ ਇਕ ਪੈਕ ਤਿਆਰ ਕਰ ਸਕਦੇ ਹੋ। ਇਕ ਔਸਤ ਆਕਾਰ ਦੇ ਕੇਲੇ ਨੂੰ ਮਸਲ ਲਓ ਅਤੇ ਇਸ ਵਿਚ ਦੋ ਚਮਚ ਜੈਤੂਨ ਦਾ ਤੇਲ ਮਿਲਾ ਲਓ।
ਹੁਣ ਇਸਨੂੰ ਗਰਦਨ 'ਤੇ ਲਗਾਉਣ ਤੋਂ ਬਾਅਦ 15 ਮਿੰਟ ਲਈ ਛੱਡ ਦਿਓ, ਬਾਅਦ ਵਿਚ ਇਸਨੂੰ ਧੋ ਲਓ। ਗਰਦਨ ਦੀ ਚਮੜੀ ਵਿਚ ਨਿਖਾਰ ਲਿਆਉਣ ਲਈ ਇਸ ਪੈਕ ਨੂੰ ਹਫਤੇ ਵਿਚ ਦੋ ਵਾਰ ਲਗਾਇਆ ਜਾ ਸਕਦਾ ਹੈ।
ਬੇਕਿੰਗ ਸੋਡਾ ਸਕਰਬ
ਚਮੜੀ ਦੀ ਹਾਈਪਰ ਪਿਗਮੈਂਟੇਸ਼ਨ ਨੂੰ ਹਟਾਉਣ ਲਈ ਇਸ ਕੁਦਰਤੀ ਸਕਰਬ ਦਾ ਇਸਤੇਮਾਲ ਕਰੋ। ਇਕ ਕਟੋਰੀ ਵਿਚ ਦੋ ਚਮਚ ਬੇਕਿੰਗ ਸੋਡਾ ਲੈ ਕੇ ਪਾਣੀ ਦੀ ਮਦਦ ਨਾਲ ਪੇਸਟ ਤਿਆਰ ਕਰੋ। ਇਸ ਨੂੰ 20-30 ਮਿੰਟ ਤੱਕ ਲਗਾਓ। ਬੇਕਿੰਗ ਸੋਡਾ ਸਕਿਨ ਐਕਸਫੋਲੀਏਟਰ ਦਾ ਕੰਮ ਕਰਦਾ ਹੈ। ਇਹ ਗਰਦਨ ਤੋਂ ਕਾਲੀਆਂ ਧਾਰੀਆਂ ਨੂੰ ਹਟਾਉਣ ਵਿਚ ਮਦਦ ਕਰੇਗਾ।
ਸਨਸਕ੍ਰੀਨ ਲਗਾਓ
ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲੋ ਤਾਂ ਚਮੜੀ ਨੂੰ ਸੁਰੱਖਿਆ ਦੇਣ ਲਈ ਸਨਸਕ੍ਰੀਨ ਦਾ ਇਸਤੇਮਾਲ ਕਰੋ। ਜ਼ਿਆਦਾਤਰ ਔਰਤਾਂ ਸਿਰਫ ਚਿਹਰੇ 'ਤੇ ਸਨਸਕ੍ਰੀਨ ਲਗਾਉਂਦੀਆਂ ਹਨ। ਅਸਲ ਵਿਚ ਇਸ ਨੂੰ ਸਾਰੇ ਖੁੱਲ੍ਹੇ ਅੰਗਾਂ 'ਤੇ ਲਗਾਓ।
ਕਿਹੜਾ ਜੂਸ ਦਿੰਦਾ ਹੈ ਕੀ ਫਾਇਦਾ?
NEXT STORY