ਸਿਰਮੌਰ- 'ਦਿ ਗ੍ਰੇਟ ਖਲੀ' ਨੂੰ ਕੌਣ ਨਹੀਂ ਜਾਣਦਾ। ਦਿਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਇਕ ਅਜਿਹੇ ਸ਼ਖਸ ਹਨ, ਜਿਨਾਂ ਨੇ ਰੇਸਲਿੰਗ 'ਚ ਕਈ ਵੱਡੇ-ਵੱਡੇ ਪਹਿਲਵਾਨਾਂ ਨੂੰ ਮਾਤ ਦਿੱਤੀ। ਖਲੀ ਨੇ ਹਿਮਾਚਲ ਪ੍ਰਦੇਸ਼ ਦਾ ਨਾਂ ਦੁਨੀਆ ਭਰ ਵਿਚ ਰੌਸ਼ਨ ਕਰ ਕੇ ਆਪਣੀ ਇਕ ਵੱਖਰੀ ਪਛਾਣ ਬਣਾਈ। ਵੱਡੇ-ਵੱਡੇ ਪਹਿਲਵਾਨਾਂ ਨਾਲ ਟੱਕਰ ਲੈਣ ਵਾਲੇ ਦਿ ਗ੍ਰੇਟ ਖਲੀ ਅੱਜ ਇਕ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ। ਜੀ ਹਾਂ, ਖਲੀ ਦੇ ਪਿੰਡ 'ਤੇ ਇਕ ਵੱਡਾ ਸੰਕਟ ਮੰਡਰਾ ਰਿਹਾ ਹੈ।
ਜਾਣਕਾਰੀ ਮੁਤਾਬਕ ਖਲੀ ਦਾ ਪਿੰਡ ਪਾਣੀ ਦੇ ਸੰਕਟ ਕਾਰਨ ਜੂਝ ਰਿਹਾ ਹੈ। ਪਿੰਡ ਵਾਲਿਆਂ ਨੂੰ ਖਲੀ ਤੋਂ ਹੀ ਉਮੀਦਾਂ ਹਨ ਪਰ ਖਲੀ ਖੁਦ ਵੀ ਕਈ ਵਾਰ ਪਾਣੀ ਭਰਨ ਲਈ ਲਾਈਨ 'ਚ ਲੱਗ ਚੁੱਕੇ ਹਨ। ਗਰਮੀਆਂ ਦੇ ਦਿਨਾਂ 'ਚ ਤਾਂ ਕਈ ਵਾਰ ਪਾਣੀ ਦੀ ਐਨੀ ਕੁ ਕਿੱਲਤ ਆ ਜਾਂਦੀ ਹੈ ਕਿ ਕਈ ਦਿਨਾਂ ਤਕ ਪਿੰਡ ਵਿਚ ਪੀਣ ਵਾਲਾ ਪਾਣੀ ਨਹੀਂ ਆਉਂਦਾ। ਖਲੀ ਹਿਮਾਚਲ ਸਰਕਾਰ ਨੂੰ ਮਿਲ ਕੇ ਕਈ ਵਾਰ ਇਸ ਸਮੱਸਿਆ ਨੂੰ ਸਰਕਾਰ ਅੱਗੇ ਰੱਖ ਚੁੱਕੇ ਹਨ ਪਰ ਸਰਕਾਰ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੰਦੀ।
ਪਿੰਡ 'ਚ ਪਾਣੀ ਦੀ ਸਮੱਸਿਆ ਦੇ ਹੱਲ ਨੂੰ ਲੈ ਕੇ ਖਲੀ ਕਈ ਵਾਰ ਪ੍ਰਦੇਸ਼ ਸਰਕਾਰ ਨੂੰ ਵੀ ਇਸ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਹਰ ਵਾਰ ਭਰੋਸਾ ਦੇ ਦਿੱਤਾ ਜਾਂਦਾ ਹੈ ਪਰ ਹਾਸਲ ਕੁਝ ਨਹੀਂ ਹੁੰਦਾ। ਇਸ ਸਮੱਸਿਆ ਬਾਰੇ ਵਿਭਾਗ ਦਾ ਕਹਿਣਾ ਹੈ ਕਿ ਜਲਦੀ ਹੀ ਪਿੰਡ ਵਿਚ ਪਾਣੀ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਬੱਚਿਆਂ ਨੂੰ ਸਿਹਤਮੰਦ ਰੱਖਣਾ ਹੈ ਤਾਂ ਇਸ ਖਿਡੌਣੇ ਤੋਂ ਕਰੋ ਦੂਰ
NEXT STORY