ਮੁੰਬਈ- ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਪਿਛਲੇ 13 ਸਾਲਾਂ ਤੋਂ ਚੱਲ ਰਹੇ ਹਿੱਟ ਐਂਡ ਰਨ ਕੇਸ ਦੌਰਾਨ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਸਨ। ਇਸੇ ਅਧੀਨ ਅਦਾਲਤ ਨੇ 6 ਮਈ ਨੂੰ ਸਲਮਾਨ ਖਾਨ ਦੇ ਕੇਸ ਦੀ ਸਜ਼ਾ ਦੀ ਸੁਣਵਾਈ ਹੋ ਗਈ ਸੀ। ਸਲਮਾਨ ਨੂੰ 5 ਸਾਲ ਦਿੱਤੀ ਗਈ ਸੀ, ਹੁਣ ਸਲਮਾਨ ਦੇ ਹਿੱਟ ਐਂਡ ਰਨ ਕੇਸ 'ਚ ਨਵਾਂ ਮੋੜ ਆਇਆ ਹੈ ਕਿ ਸਲਮਾਨ ਅੱਜ ਜੇਲ ਨਹੀਂ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਸੁਣਵਾਈ ਹੁਣ ਸ਼ੁੱਕਰਵਾਰ ਕੀਤੀ ਜਾਵੇਗੀ ਯਾਨੀ ਕਿ 8 ਮਈ ਨੂੰ ਮੁੜ ਤੋਂ ਕੇਸ ਦੀ ਸੁਣਵਾਈ ਕੀਤੀ ਜਾਵੇਗੀ। ਸਲਮਾਨ ਨੂੰ ਬਾਂਬੇ ਹਾਈਕੋਰਟ ਨੇ 2 ਦਿਨਾਂ ਲਈ ਜ਼ਮਾਨਤ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਇਸ 'ਤੇ ਇਸ ਮਾਮਲੇ 'ਚ ਮੁੰਬਈ ਦੀ ਸੈਸ਼ਨ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਸੀ, ਜਿਸ ਫੈਸਲੇ 'ਚ ਸਲਮਾਨ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਸਲਮਾਨ ਦੇ ਖਿਲਾਫ ਸਾਰੇ ਦੋਸ਼ ਸਿੱਧ ਹੋ ਗਏ ਸਨ। 28 ਸਤੰਬਰ 2002 ਨੂੰ ਇਕ ਐੱਸ. ਯੂ. ਵੀ. ਕਾਰ ਨੇ ਫੁੱਟਪਾਥ 'ਤੇ ਸੋ ਰਹੇ ਲੋਕਾਂ ਨੂੰ ਕੁਚਲ ਦਿੱਤਾ ਸੀ। ਇਸ ਘਟਨਾ 'ਚ ਇਕ ਦੀ ਮੌਤ ਹੋ ਗਈ ਸੀ ਅਤੇ ਚਾਰ ਲੋਕ ਜ਼ਖਮੀ ਹੋ ਗਏ ਸਨ।
'ਦਿ ਗ੍ਰੇਟ ਖਲੀ' ਦੇ ਪਿੰਡ ਮੰਡਰਾ ਰਿਹੈ ਇਹ ਵੱਡਾ ਸੰਕਟ (ਦੇਖੋ ਤਸਵੀਰਾਂ)
NEXT STORY