ਜਲੰਧਰ- ਫਿਲਮ ਤੇ ਟੀ. ਵੀ. ਅਭਿਨੇਤਾ ਵਿੰਦੂ ਦਾਰਾ ਸਿੰਘ 43 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 6 ਮਈ 1972 ਨੂੰ ਪੰਜਾਬ 'ਚ ਮਸ਼ਹੂਰ ਐਕਟਰ ਤੇ ਰੁਸਤਮ-ਏ-ਹਿੰਦ ਦਾਰਾ ਸਿੰਘ ਦੇ ਘਰ ਹੋਇਆ ਸੀ। ਵਿੰਦੂ ਨੇ 1994 'ਚ ਆਈ ਫਿਲਮ 'ਕਰਨ' ਨਾਲ ਬਾਲੀਵੁੱਡ ਡੈਬਿਊ ਕੀਤਾ। ਵਿੰਦੂ ਉਦੋਂ ਖਾਸ ਤੌਰ 'ਤੇ ਸੁਰਖੀਆਂ 'ਚ ਆਏ, ਜਦੋਂ ਉਨ੍ਹਾਂ ਨੇ 2009 'ਚ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 3 ਦਾ ਖਿਤਾਬ ਆਪਣੇ ਨਾਂ ਕੀਤਾ। ਆਓ ਜਾਣਦੇ ਹਾਂ ਵਿੰਦੂ ਸਿੰਘ ਬਾਰੇ ਕੁਝ ਖਾਸ ਗੱਲਾਂ-
ਪਹਿਲੀ ਪਤਨੀ ਨਾਲ ਤਲਾਕ ਤੋਂ ਬਾਅਦ ਕਰਵਾਇਆ ਦੂਜਾ ਵਿਆਹ
ਵਿੰਦੂ ਦਾਰਾ ਸਿੰਘ ਦਾ ਪਹਿਲਾ ਵਿਆਹ ਵੇਟਰਨ ਅਭਿਨੇਤਰੀ ਫਰਾਹ ਨਾਲ ਹੋਇਆ। ਵਿਆਹ ਤੋਂ ਬਾਅਦ ਫਰਾਹ ਨੇ ਬੇਟੇ ਫਤਿਹ ਨੂੰ ਜਨਮ ਦਿੱਤਾ ਪਰ ਬਾਅਦ 'ਚ ਉਨ੍ਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ। ਅਖੀਰ ਦੋਵਾਂ ਨੂੰ ਤਲਾਕ ਲੈਣਾ ਪਿਆ। ਫਰਾਹ ਤੋਂ ਵੱਖ ਹੋਣ ਤੋਂ ਬਾਅਦ ਵਿੰਦੂ ਨੇ ਮਾਡਲ ਡੀਨਾ ਉਮਾਰੋਵਾ ਨੂੰ ਜੀਵਨਸਾਥੀ ਚੁਣਿਆ। ਇਸ ਤੋਂ ਬਾਅਦ ਡੀਨਾ ਤੇ ਵਿੰਦੂ ਦੀ ਜ਼ਿੰਦਗੀ 'ਚ ਪਿਆਰੀ ਜਿਹੀ ਬੇਟੀ ਅਮੇਲੀਆ ਦੀ ਐਂਟਰੀ ਹੋਈ।
ਅਜੇ ਤਕ ਕੀਤੇ ਸਿਰਫ ਸੁਪੋਰਟਿੰਗ ਰੋਲ
ਵਿੰਦੂ ਨੇ ਆਪਣੇ ਫਿਲਮੀ ਕਰੀਅਰ 'ਚ ਜ਼ਿਆਦਾਤਰ ਸੁਪੋਰਟਿੰਗ ਰੋਲ ਹੀ ਕੀਤੇ ਹਨ। ਇਕ ਪਾਸੇ ਜਿਥੇ ਵਿੰਦੂ ਨੇ ਗਰਵ, ਪਾਰਟਨਰ, ਹਾਊਸਫੁਲ, ਹਾਊਸਫੁਲ 2, ਜੋਕਰ, ਸਨ ਆਫ ਸਰਦਾਰ ਤੇ ਹਿੰਮਤਵਾਲਾ ਵਰਗੀਆਂ ਫਿਲਮਾਂ Ýਚ ਆਪਣੀ ਅਦਾਕਾਰੀ ਦਾ ਹੁਨਰ ਦਿਖਾਇਆ। ਉਥੇ ਦੂਜੇ ਪਾਸੇ ਉਹ ਕਈ ਟੀ. ਵੀ. ਸ਼ੋਅਜ਼ 'ਚ ਵੀ ਨਜ਼ਰ ਆਏ, ਜਿਨ੍ਹਾਂ 'ਚ ਜਯ ਵੀਰ ਹਨੂੰਮਾਨ, ਮਾਸਟਰ ਸ਼ੈੱਫ-2, ਕਾਮੇਡੀ ਸਰਕਸ ਤੇ ਮਾਂ ਐਕਸਚੇਂਜ ਦਾ ਨਾਂ ਖਾਸਤੌਰ 'ਤੇ ਸ਼ਾਮਲ ਹੈ।
ਸਪਾਟ ਫਿਕਸਿੰਗ 'ਚ ਵੀ ਫੱਸ ਚੁੱਕੇ ਹਨ ਵਿੰਦੂ
2013 'ਚ ਸਪਾਟ ਫਿਕਸਿੰਗ ਦੇ ਸਿਲਸਿਲੇ 'ਚ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਡ ਨੇ ਵਿੰਦੂ ਦਾਰਾ ਸਿੰਘ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ 'ਤੇ ਬੁਕੀਜ਼ ਨਾਲ ਸਬੰਧ ਰੱਖਣ ਦਾ ਦੋਸ਼ ਲੱਗਾ। ਪੁਲਸ ਮੁਤਾਬਕ ਵਿੰਦੂ ਬੁਕੀਜ਼ ਲਈ ਦਲਾਲੀ ਕਰਦੇ ਸਨ।
ਕਿਸਾਨਾਂ ਨੂੰ ਫਸਲੀ ਚੱਕਰ 'ਚੋਂ ਕੱਢਣ ਲਈ ਖੇਤੀਬਾੜੀ ਮਹਿਕਮਾ ਹੋਇਆ ਪੱਬਾਂ ਭਾਰ
NEXT STORY