ਬੇਬੀ ਪੰਪਕਿਨ ਅਤੇ ਐਪਲ ਗੌਰਡ ਦੇ ਨਾਂ ਨਾਲ ਜਾਣ ਜਾਣੇ ਵਾਲੇ ਟਿੰਡੇ ਪੂਰੇ ਭਾਰਤ ਅਤੇ ਸਾਊਥ ਏਸ਼ੀਆ 'ਚ ਖਾਧੇ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਇਸ ਦਾ ਸਵਾਦ ਕੁਝ ਖਾਸ ਪਸੰਦ ਨਹੀਂ ਹੁੰਦਾ ਪਰ ਸਿਹਤ ਸੰਬੰਧੀ ਇਸ ਦੇ ਬਹੁਤ ਸਾਰੇ ਫਾਇਦੇ ਹਨ, ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਇਸ ਨੂੰ ਜ਼ਿਆਦਾਤਰ ਲੋਕ ਜ਼ਰੂਰ ਖਾਣਾ ਪਸੰਦ ਕਰਨਗੇ।
1. ਹਾਈ ਬਲੱਡ ਪ੍ਰੈਸ਼ਰ 'ਚ ਰਾਹਤ
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਟਿੰਡਿਆਂ ਦੇ ਰਸ ਦਾ ਸੇਵਨ ਕਰਨਾ ਚਾਹੀਦੈ। ਇਸ 'ਚ ਲੁਕੇ ਬਹੁਤ ਸਾਰੇ ਤੱਤ ਕੋਲੈਸਟ੍ਰਾਲ ਲੈਵਲ ਨੂੰ ਘੱਟ ਕਰਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ।
ਮੋਟਾਪਾ ਘਟਾਏ
ਟਿੰਡਿਆਂ 'ਚ 94 ਫੀਸਦੀ ਪਾਣੀ ਹੁੰਦਾ ਹੈ, ਜੋ ਮੋਟਾਪਾ ਘਟਾਉਣ 'ਚ ਸਹਾਇਕ ਹੈ। ਬ੍ਰੇਕਫਾਸਟ ਛੱਡਣ ਅਤੇ ਓਵਰਡਾਈਟਿੰਗ ਕਾਰਨ ਹੋਣ ਵਾਲੇ ਮੋਟਾਪੇ ਨੂੰ ਰੋਕਣ ਲਈ ਰੋਜ਼ ਸਵੇਰੇ ਇਸ ਦਾ ਜੂਸ ਪੀ ਕੇ ਕਾਫੀ ਹੱਦ ਤੱਕ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਪਾਚਨ ਰੱਖੇ ਸਹੀ
ਟਿੰਡਿਆਂ 'ਚ ਮੌਜੂਦ ਫਾਈਬਰ ਦੀ ਮਾਤਰਾ ਪਾਚਨ ਕਿਰਿਆ ਨੂੰ ਸਹੀ ਰੱਖਣ 'ਚ ਸਹਾਇਕ ਹੁੰਦੀ ਹੈ। ਇਸ ਦੀ ਸਬਜ਼ੀ ਗੈਸ, ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਰੱਖਦੀ ਹੈ। ਇਸ ਦੇ ਸੇਵਨ ਨਾਲ ਪੇਟ ਦੀ ਅੰਦਰੂਨੀ ਸਫਾਈ ਵੀ ਹੁੰਦੀ ਹੈ। ਗਰਮੀਆਂ 'ਚ ਮਸਾਲੇਦਾਰ ਖਾਣਾ ਖਾਣ ਕਾਰਨ ਹੋਣ ਵਾਲੀ ਐਸੀਡਿਟੀ, ਡਾਇਰੀਆ ਅਤੇ ਡਿਹਾਈਡ੍ਰੇਸ਼ਨ ਦੀ ਸਮੱਸਿਆ ਨੂੰ ਵੀ ਟਿੰਡੇ ਦੂਰ ਰੱਖਦੇ ਹਨ।
ਬਚਾਏ ਯੂਰਿਨ ਇਨਫੈਕਸ਼ਨ ਤੋਂ
ਅੰਤੜੀਆਂ ਦੀ ਤੰਦਰੁਸਤੀ ਲਈ ਵੀ ਟਿੰਡਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਪਾਣੀ ਦੀ ਲੋੜੀਂਦੀ ਮਾਤਰਾ ਯੂਰਿਨ ਇਨਫੈਕਸ਼ਨ ਤੋਂ ਬਚਾਉਂਦੀ ਹੈ। ਨਾਲ ਹੀ ਖੂਨ ਦੀ ਸ਼ੁੱਧੀ ਲਈ ਵੀ ਇਹ ਜ਼ਰੂਰੀ ਹੈ। ਇਸ ਨਾਲ ਸਰੀਰ ਨੂੰ ਹੋਣ ਵਾਲੇ ਕਈ ਤਰ੍ਹਾਂ ਦੇ ਰੋਗਾਂ ਤੋਂ ਦੂਰ ਰਿਹਾ ਜਾ ਸਕਦਾ ਹੈ। ਇਥੋਂ ਤੱਕ ਕਿ ਇਸ ਨੂੰ ਖਾ ਕੇ ਬੁਖਾਰ ਤੋਂ ਵੀ ਅਰਾਮ ਮਿਲਦਾ ਹੈ।
ਦਿਲ ਦੀ ਬੀਮਾਰੀ ਰੱਖੇ ਦੂਰ
ਪ੍ਰਤੀ 100 ਗ੍ਰਾਮ ਟਿੰਡਿਆਂ 'ਚ 21 ਕੈਲੋਰੀ ਹੁੰਦੀ ਹੈ। ਦਿਲ ਦੀ ਤੰਦਰੁਸਤੀ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰੋਟੀਨ, ਵਿਟਾਮਿਨ ਅਤੇ ਕਾਰਬੋਹਾਈਡ੍ਰੇਟ ਆਦਿ ਕਿਸੇ ਦੀ ਵੀ ਵਧੇਰੇ ਮਾਤਰਾ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ।
ਸੋਜ ਤੋਂ ਰਾਹਤ
ਜੋੜਾਂ ਦੀ ਸਮੱਸਿਆ ਹੋਣ 'ਤੇ ਸਵੇਰੇ-ਸਵੇਰੇ ਜੋੜਾਂ 'ਚ ਸੋਜ ਹੋਣੀ ਆਮ ਗੱਲ ਹੈ। ਇਥੋਂ ਤੱਕ ਕਿ ਸੱਟ ਆਦਿ ਕਾਰਨ ਵੀ ਸਰੀਰ 'ਤੇ ਨੀਲੇ ਨਿਸ਼ਾਨ ਪੈ ਜਾਂਦੇ ਹਨ ਅਤੇ ਉਨ੍ਹਾਂ 'ਚ ਸੋਜ ਪੈਦਾ ਹੁੰਦੀ ਹੈ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਟਿੰਡਿਆਂ ਦਾ ਵੱਧ ਤੋਂ ਵੱਧ ਸੇਵਨ ਫਾਇਦੇਮੰਦ ਹੁੰਦਾ ਹੈ।
ਐਂਟੀ ਏਜਿੰਗ ਭਰਪੂਰ
ਟਿੰਡਿਆਂ 'ਚ ਕੈਰੋਟਿਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਚਿਹਰੇ 'ਤੇ ਦਿਸਣ ਵਾਲੇ ਦਾਗ-ਧੱਬਿਆਂ ਅਤੇ ਝੁਰੜੀਆਂ ਨੂੰ ਦੂਰ ਰੱਖਦੀ ਹੈ। ਸਕਿੱਨ ਇਨਫੈਕਸ਼ਨ ਤੋਂ ਵੀ ਬਚਾਉਂਦੀ ਹੈ। ਉਮਰ ਵਧਣ ਦੇ ਨਾਲ ਚਿਹਰੇ 'ਤੇ ਬਾਰੀਕ ਲਾਈਨਾਂ ਉਭਰਣ ਲੱਗਦੀਆਂ ਹਨ, ਜੋ ਬੇਵਕਤ ਬੁਢਾਪੇ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਨੂੰ ਦੂਰ ਤਾਂ ਨਹੀਂ ਕੀਤਾ ਜਾ ਸਕਦਾ ਪਰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ।
ਕੈਂਸਰ ਤੋਂ ਬਚਾਉਂਦੈ
ਟਿੰਡਿਆਂ 'ਚ 24 ਮਿ.ਗ੍ਰਾ. ਫਾਸਫੋਰਸ, 0.4 ਮਿ.ਗ੍ਰਾ. ਥਿਆਮਿਨ, 0.08 ਮਿ.ਗ੍ਰਾ. ਰਿਬੋਫਲੇਵਿਨ ਦੀ ਮਾਤਰਾ ਹੁੰਦੀ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ ਹੀ ਕਈ ਤਰ੍ਹਾਂ ਦੇ ਕੈਂਸਰ ਤੋਂ ਵੀ ਬਚਾਉਂਦੀ ਹੈ। ਖਾਸ ਤੌਰ 'ਤੇ ਔਰਤਾਂ ਨੂੰ ਹੋਣ ਵਾਲੇ ਬ੍ਰੈਸਟ ਕੈਂਸਰ ਅਤੇ ਮਰਦਾਂ ਨੂੰ ਹੋਣ ਵਾਲੇ ਪ੍ਰੋਸਟੇਟ ਕੈਂਸਰ ਤੋਂ।
ਸ਼ਹਿਤੂਤ ਦੇ ਇਹ ਫਾਇਦੇ ਤੁਸੀਂ ਪਹਿਲਾਂ ਨਹੀਂ ਸੁਣੇ ਹੋਣਗੇ
NEXT STORY