ਨਿੰਮ ਖਾਣ 'ਚ ਤਾਂ ਬੜੀ ਕੌੜੀ ਹੁੰਦੀ ਹੈ ਪਰ ਇਸ ਦਾ ਸੇਵਨ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ। ਪੁਰਾਣੇ ਸਮਿਆਂ 'ਚ ਜਦੋਂ ਵੀ ਕੋਈ ਬੀਮਾਰ ਹੁੰਦਾ ਸੀ ਤਾਂ ਬਜ਼ੁਰਗ ਨਿੰਮ ਖਾਣ ਦੀ ਸਲਾਹ ਦਿੰਦੇ ਸਨ। ਸਮਾਂ ਬਦਲਣ ਦੇ ਨਾਲ ਬੇਸ਼ੱਕ ਅਸੀਂ ਬਜ਼ੁਰਗਾਂ ਦੇ ਉਹ ਨੁਸਖੇ ਹੁਣ ਨਹੀਂ ਅਪਣਾਉਂਦੇ ਪਰ ਇਸ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਰੋਜ਼ਾਨਾ ਨਿੰਮ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਕੋਈ ਵੀ ਵਿਅਕਤੀ ਛੇਤੀ ਬੀਮਾਰ ਨਹੀਂ ਹੁੰਦਾ। ਹੁਣ ਵਿਗਿਆਨੀਆਂ ਨੇ ਵੀ ਇਸ ਗੱਲ ਨੂੰ ਮੰਨ ਲਿਆ ਹੈ ਕਿ ਨਿੰਮ ਦੇ ਪੱਤੇ ਖਾਣ ਜਾਂ ਇਸ ਦਾ ਪਾਣੀ ਪੀਣ ਨਾਲ ਲਿਵਰ ਕੈਂਸਰ ਨੂੰ 50 ਫੀਸਦੀ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।
ਪੰਜਾਬ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਬਾਇਓ ਫਿਜੀਕਸ ਦੇ ਪ੍ਰੋ. ਅਸ਼ਵਨੀ ਕੌਲ ਅਤੇ ਉਨ੍ਹਾਂ ਦੇ ਵਿਦਿਆਰਥੀ ਸੰਜੇ ਭਾਰਤੀ ਨੇ ਇਕ ਖੋਜ ਦੌਰਾਨ ਅਜਿਹੀ ਡਿਵਾਈਸ ਸਿਲਵਰ ਕਲੋਰਾਈਡ 'ਇਲੈਕਟ੍ਰੋਡ' ਤਿਆਰ ਕੀਤੀ ਹੈ, ਜੋ ਸਮੇਂ ਸਿਰ ਹੀ ਕੈਂਸਰ ਹੋਣ ਦੀ ਸੰਭਾਵਨਾ ਬਾਰੇ ਪੂਰੀ ਜਾਣਕਾਰੀ ਦੇਵੇਗਾ ਕਿ ਕੈਂਸਰ ਹੋ ਸਕਦਾ ਹੈ ਜਾਂ ਨਹੀਂ। ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਰਿਸਰਚ ਇਨ ਕੈਂਸਰ (ਆਈ.ਏ.ਆਰ.ਸੀ.) ਅਨੁਸਾਰ ਹਰ ਸਾਲ 95 ਫੀਸਦੀ ਲੋਕਾਂ ਦੀ ਮੌਤ ਲਿਵਰ ਕੈਂਸਰ ਕਾਰਨ ਹੁੰਦੀ ਹੈ।
ਪ੍ਰੋ. ਅਸ਼ਵਨੀ ਕੌਲ ਨੇ ਦੱਸਿਆ ਕਿ ਮੁੱਢਲੇ ਦੌਰ ਦੀ ਰਿਸਰਚ 'ਚ ਅਸੀਂ ਉਸ ਐਕਸਟ੍ਰੈਕਟ ਨੂੰ ਵਰਤ ਰਹੇ ਸੀ, ਜਿਸ ਦਾ ਅਸਰ ਬੀਮਾਰੀ ਠੀਕ ਕਰਨ 'ਚ ਹੁੰਦਾ ਹੈ। ਇਸ 'ਚ ਸਾਨੂੰ ਬਹੁਤ ਜ਼ਿਆਦਾ ਮਾਤਰਾ ਦੇਣੀ ਪੈਂਦੀ ਹੈ, ਜਿਸ ਦੇ ਸਾਈਡ ਇਫੈਕਟ ਹਨ। ਇਸ ਲਈ ਉਹ ਔਸ਼ਧੀ ਗੁਣਾਂ ਵਾਲੇ ਪੌਦਿਆਂ ਦੀ ਵਰਤੋਂ ਕਰਕੇ ਅਜਿਹੀ ਦਵਾਈ ਬਣਾਉਣਗੇ, ਜਿਸ ਨਾਲ ਕੋਈ ਸਾਈਡ ਇਫੈਕਟਸ ਵੀ ਨਹੀਂ ਹੋਣਗੇ।
ਇਸ ਦੇ ਲਈ ਚੂਹਿਆਂ ਨੂੰ ਉਨ੍ਹਾਂ ਦੇ ਭਾਰ ਅਨੁਸਾਰ 100 ਮਿ.ਗ੍ਰਾ. ਪ੍ਰਤੀ ਕਿਲੋ ਨਿੰਮ ਦਾ ਪਾਣੀ ਰੋਜ਼ਾਨਾ ਦਿੱਤਾ ਗਿਆ। ਜਿਹੜੇ ਚੂਹਿਆਂ ਨੂੰ ਕੈਂਸਰ ਸੀ, ਉਨ੍ਹਾਂ ਦੇ ਕੈਂਸਰ 'ਚ 50 ਫੀਸਦੀ ਤੱਕ ਕਮੀ ਦੇਖੀ ਗਈ। ਨਿੰਮ ਦੇ ਪਾਣੀ ਨਾਲ 50 ਫੀਸਦੀ ਤੱਕ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਨਕਸੀਰ ਅਤੇ ਪੱਥਰੀ ਦਾ ਸੌਖਾ ਘਰੇਲੂ ਇਲਾਜ ਹੈ ਇਹ ਬੇਕਾਰ ਪੌਦਾ
NEXT STORY