ਨਾਂ ਤੋਂ ਤਾਂ ਖਰਪਤਵਾਰ ਇਕ ਬੇਕਾਰ ਚੀਜ਼ ਲੱਗਦੀ ਹੈ ਪਰ ਇਸ ਦੇ ਔਸ਼ਧੀ ਗੁਣਾਂ ਤੋਂ ਸ਼ਾਇਦ ਤੁਸੀਂ ਅਣਜਾਣ ਹੋ। ਜੇਕਰ ਇਸ ਦੀ ਸਹੀ ਤਰ੍ਹਾਂ ਵਰਤੋਂ ਕੀਤੀ ਜਾਏ ਤਾਂ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਅਜਿਹੀ ਹੀ ਇਕ ਖਰਪਤਵਾਰ ਹੈ ਦੁੱਬ। ਇਹ ਇਕ ਤਰ੍ਹਾਂ ਦਾ ਘਾਹ ਹੈ। ਹਿੰਦੂ ਧਰਮ ਸ਼ਾਸਤਰਾਂ 'ਚ ਇਸ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਇਸ ਦਾ ੂਬਨਸਪਤੀ ਨਾਂ ਸਾਇਨਾਡੋਨ ਡੈਕਟੋਲੋਨ ਹੈ। ਇੰਝ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਨੇ ਧਰਤੀ 'ਤੇ ਹਰ ਚੀਜ਼ ਕਿਸੇ ਮਕਸਦ ਲਈ ਹੀ ਬਣਾਈ ਹੈ, ਇਸ ਲਈ ਦੁੱਬ ਦਾ ਵੀ ਸਿਹਤ ਨਾਲ ਕਾਫੀ ਡੂੰਘਾ ਨਾਤਾ ਹੈ। ਜਾਣਦੇ ਹਾਂ ਇਸ ਦੇ ਸਿਹਤ ਸੰਬੰਧੀ ਕਿਹੜੇ ਫਾਇਦੇ ਹਨ।
ਨਕਸੀਰ ਫੁੱਟਣੀ ਬੰਦ ਹੋ ਜਾਂਦੀ ਹੈ
ਇਸ ਦਾ ਲੇਪ ਸਿਰ 'ਤੇ ਲਗਾਉਣ ਨਾਲ ਨੱਕ 'ਚੋਂ ਖੂਨ ਵੱਗਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਪਾਤਾਲਕੋਟ ਦੇ ਆਦੀਵਾਸੀ ਨੱਕ 'ਚੋਂ ਖੂਨ ਨਿਕਲਣ 'ਤੇ ਤਾਜ਼ੀ ਦੁੱਬ ਦੀਆਂ 2-2 ਬੂੰਦਾਂ ਦਾ ਰਸ ਨੱਕ 'ਚ ਪਾਉਂਦੇ ਹਨ, ਜਿਸ ਨਾਲ ਨੱਕ 'ਚੋਂ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ।
ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ
ਡਾਂਗ-ਗੁਜਰਾਤ ਦੇ ਆਦੀਵਾਸੀਆਂ ਅਨੁਸਾਰ ਦੁੱਬ ਦੀਆਂ ਪੱਤੀਆਂ ਨੂੰ ਪਾਣੀ ਨਾਲ ਪੀਸ ਕੇ ਥੋੜ੍ਹੀ ਜਿਹੀ ਮਿਸ਼ਰੀ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਫਿਰ ਇਸ ਨੂੰ ਛਾਣ ਕੇ ਰੋਜ਼ਾਨਾ 1 ਗਲਾਸ ਪੀਣ ਨਾਲ ਪੱਥਰੀ ਹੌਲੀ-ਹੌਲੀ ਗਲ਼ ਜਾਂਦੀ ਹੈ।
ਦਰਦ ਤੋਂ ਰਾਹਤ
ਲੱਗਭਗ 15 ਗ੍ਰਾਮ ਦੁੱਬ ਦੀ ਜੜ੍ਹ ਨੂੰ ਪੀਸ ਕੇ 1 ਕੱਪ ਦਹੀਂ 'ਚ ਮਿਲਾ ਕੇ ਪੀਣ ਨਾਲ ਪਿਸ਼ਾਬ ਕਰਨ ਵੇਲੇ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲਦਾ ਹੈ।
ਮਿਲਦੀ ਹੈ ਊਰਜਾ
ਆਦੀਵਾਸੀਆਂ ਦਾ ਕਹਿਣੈ ਕਿ ਰੋਜ਼ਾਨਾ ਇਸ ਦਾ ਸੇਵਨ ਸਰੀਰ ਨੂੰ ਤਾਕਤ ਦਿੰਦਾ ਹੈ ਅਤੇ ਇਸ ਨਾਲ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ। ਆਧੁਨਿਕ ਵਿਗਿਆਨ ਵੀ ਇਸ ਗੱਲ ਨਾਲ ਸਹਿਮਤ ਹੈ ਕਿ ਦੁੱਬ 'ਚ ਸ਼ਕਤੀ ਵਧਾਉਣ ਵਾਲੇ ਬਹੁਤ ਸਾਰੇ ਤੱਤ ਮੌਜੂਦ ਹਨ। ਇਸ 'ਚ ਗਲਾਈਕੋਸਾਈਡ, ਅਲਕੇਲਾਇਡ, ਵਿਟਾਮਿਨ-ਏ ਅਤੇ ਵਿਟਾਮਿਨ-ਸੀ ਦੀ ਲੋੜੀਂਦੀ ਮਾਤਰਾ ਪਾਈ ਜਾਂਦੀ ਹੈ।
ਬਦਹਜ਼ਮੀ ਕਰੇ ਦੂਰ
ਬਦਹਜ਼ਮੀ ਹੋਣ 'ਤੇ ਇਸ ਦੀਆਂ ਪੱਤੀਆਂ ਦਾ 3-3 ਚੱਮਚ ਰਸ ਦਿਨ 'ਚ 2 ਤੋਂ 3 ਵਾਰ ਲੈਣ ਨਾਲ ਕਾਫੀ ਲਾਭ ਮਿਲਦਾ ਹੈ।
ਉਲਟੀ ਨਹੀਂ ਆਉਂਦੀ
ਪਾਤਾਲਕੋਟ ਦੇ ਆਦੀਵਾਸੀ ਉਲਟੀ ਹੋਣ ਦੀ ਹਾਲਤ 'ਚ ਦੁੱਬ ਦੇ ਰਸ 'ਚ ਮਿਸ਼ਰੀ ਪਾ ਕੇ ਸਵੇਰੇ-ਸ਼ਾਮ ਪੀਣ ਦੀ ਸਲਾਹ ਦਿੰਦੇ ਹਨ। ਇਸ ਤਰ੍ਹਾਂ ਉਲਟੀਆਂ ਆਉਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਕਾਲੇ ਧੱਬਿਆਂ ਤੋਂ ਮੁਕਤੀ
ਦੁੱਬ ਦੀਆਂ ਜੜ੍ਹਾਂ ਨੂੰ ਸੁਕਾ ਕੇ ਇਸ ਦਾ ਪਾਊਡਰ ਬਣਾ ਲਓ। ਇਸ ਦੀ 4 ਗ੍ਰਾਮ ਮਾਤਰਾ ਇਕ ਕੱਪ ਲੱਸੀ 'ਚ ਮਿਲਾ ਕੇ ਰੋਜ਼ ਸਰੀਰ 'ਤੇ ਲਗਾਉਣ ਨਾਲ ਕਾਲੇ ਦਾਗ-ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ।
ਪੀਲੀਆ, ਡਾਇਬਟੀਜ਼ ਅਤੇ ਹੋਰ ਬਹੁਤ ਸਾਰੇ ਰੋਗਾਂ 'ਚ ਕਾਰਗਰ ਹੈ ਇਹ ਸਬਜ਼ੀ
NEXT STORY