ਦੇਸ਼ ਦੇ 80 ਫੀਸਦੀ ਲੋਕ ਅੱਜ ਲੱਕ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਲੋਕਾਂ 'ਚ ਦਰਦ ਸਹਿਣ ਦੀ ਤਾਕਤ ਹੀ ਨਹੀਂ ਹੈ, ਇਸੇ ਲਈ ਉਹ ਸਭ ਤੋਂ ਪਹਿਲਾਂ ਪੇਨਕਿਲਰ ਵੱਲ ਦੌੜਦੇ ਹਨ ਪਰ ਹੁਣ ਇਕ ਤਾਜ਼ਾ ਖੋਜ ਤੋਂ ਪਤਾ ਲੱਗੈ ਕਿ ਪੈਰਾਸਿਟਾਮੋਲ ਲੱਕ ਦਰਦ ਲਈ ਕਾਰਗਰ ਨਹੀਂ ਹੈ। ਇਸ ਦਾ ਅਸਰ ਇਕ ਮਿੱਠੀ ਗੋਲੀ ਜਿੰਨਾ ਹੀ ਹੈ, ਉਲਟਾ ਲਿਵਰ 'ਤੇ ਇਸ ਦਾ ਅਸਰ ਚਾਰ ਗੁਣਾ ਵਧੇਰੇ ਪੈਂਦਾ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਆਖਿਰ ਲੱਕ ਦਰਦ ਦਾ ਸਟੀਕ ਇਲਾਜ ਕੀ ਹੈ? ਇਸ ਲਈ ਪਹਿਲਾਂ ਇਹ ਜਾਣਨ ਦੀ ਲੋੜ ਹੈ ਕਿ ਲੱਕ ਦਰਦ ਦਾ ਕਾਰਨ ਕੀ ਹੈ ਕਿਉਂਕਿ ਬਿਨਾਂ ਕਾਰਨ ਜਾਣਿਆਂ ਇਲਾਜ ਬੇਅਸਰ ਹੋ ਜਾਂਦਾ ਹੈ। ਇਸ ਲਈ ਚੰਗੀ ਤਰ੍ਹਾਂ ਜਾਂਚ ਕਰਵਾਉਣੀ ਜ਼ਰੂਰੀ ਹੁੰਦੀ ਹੈ। ਇਸ ਤਰ੍ਹਾਂ ਲੱਕ ਦਰਦ ਤੋਂ ਛੇਤੀ ਰਾਹਤ ਪ੍ਰਾਪਤ ਕੀਤੀ ਜਾ ਸਕਦੀ ਹੈ। ਜਾਣਦੇ ਹਾਂ ਲੱਕ ਦਰਦ ਦੀਆਂ ਪੰਜ ਕਿਸਮਾਂ ਤੇ ਉਨ੍ਹਾਂ ਤੋਂ ਛੁਟਕਾਰੇ ਦੇ ਨੁਸਖੇ-
ਮਾਸਪੇਸ਼ੀਆਂ 'ਚ ਖਿਚਾਅ ਕਾਰਨ ਲੱਕ ਦਰਦ
ਆਮ ਤੌਰ 'ਤੇ ਭਾਰੀਆਂ ਚੀਜ਼ਾਂ ਚੁੱਕਣ ਜਾਂ ਖੇਡਣ ਸਮੇਂ ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਹਨ, ਜਿਸ ਕਾਰਨ ਮਾਸਪੇਸ਼ੀਆਂ 'ਚ ਦਰਦ ਅਤੇ ਮੁੜਨ 'ਚ ਤਕਲੀਫ ਮਹਿਸੂਸ ਹੁੰਦੀ ਹੈ।
ਹੱਲ : ਇਸ ਤਰ੍ਹਾਂ ਦਾ ਦਰਦ ਹੋਵੇ ਤਾਂ ਤੁਰੰਤ ਇਲਾਜ ਹੈ ਕਿ ਦਰਦ ਵਾਲੀ ਥਾਂ 'ਤੇ ਠੰਡਾ ਪਾਣੀ ਅਤੇ ਆਈਸ ਪੈਕ ਰੱਖਿਆ ਜਾਏ ਅਤੇ ਜੇਕਰ ਮਾਸਪੇਸ਼ੀਆਂ ਖਿੱਚੀਆਂ ਜਾਣ ਤਾਂ ਗਰਮ ਪੈਕ ਰੱਖ ਕੇ ਦੁਬਾਰਾ ਆਈਸ ਪੈਕ ਰੱਖੋ।
ਸਲਿਪ ਡਿਸਕ ਹੈ ਖਤਰਨਾਕ
ਇਸ 'ਚ ਰੀੜ੍ਹ ਦੀ ਹੱਡੀ 'ਚ ਡਿਸਕ ਹੱਟ ਜਾਣ ਨਾਲ ਕਾਫੀ ਦਰਦ ਹੁੰਦਾ ਹੈ।
ਹੱਲ : ਇਸ ਦੇ ਲਈ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣ ਦੀ ਲੋੜ ਹੈ ਅਤੇ ਅਰਾਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਪਿਲੇਟਸ ਕਰਨਾ ਚਾਹੀਦੈ, ਇਹ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਖਤਰੇ ਨੂੰ ਘੱਟ ਕਰਦਾ ਹੈ।
ਵਾਰ-ਵਾਰ ਖਿਚਾਅ ਨਾਲ ਹੋਣ ਵਾਲਾ ਦਰਦ
ਇਹ ਦਰਦ ਜ਼ਿਆਦਾਤਰ ਪਿੱਠ ਦੇ ਉੱਪਰਲੇ ਹਿੱਸੇ 'ਚ ਰਹਿੰਦਾ ਹੈ। ਇਹ ਕੰਮ ਕਰਨ ਸਮੇਂ ਇਕੋ ਤਰ੍ਹਾਂ ਦੀ ਮੂਵਮੈਂਟ ਕਰਦੇ ਰਹਿਣ ਨਾਲ ਹੁੰਦਾ ਹੈ।
ਹੱਲ : ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਕੋਸ਼ਿਸ਼ ਕੀਤੀ ਜਾਏ ਕਿ ਉੱਠਣ-ਬੈਠਣ ਵੇਲੇ ਸਰੀਰ ਨੂੰ ਸੰਤੁਲਿਤ ਰੱਖਿਆ ਜਾਏ ਅਤੇ ਸਰੀਰ ਦੇ ਇਕੋ ਹਿੱਸੇ 'ਤੇ ਬਹੁਤਾ ਜ਼ੋਰ ਦੇਣ ਤੋਂ ਬਚਿਆ ਜਾਏ।
ਆਫਿਸ 'ਚ ਬੈਠਣ ਦੇ ਗਲਤ ਢੰਗ ਨਾਲ ਹੋਣ ਵਾਲਾ ਦਰਦ
ਤੁਸੀਂ ਸਾਰਾ ਦਿਨ ਕੁਰਸੀ 'ਤੇ ਬੈਠ ਕੇ ਕੰਮ ਕਰਦਿਆਂ ਬਿਤਾਉਂਦੇ ਹਨ। ਅਜਿਹੇ 'ਚ ਦਰਦ ਹੋਣ ਤਾਂ ਲਾਜ਼ਮੀ ਹੈ।
ਹੱਲ : ਇਸ ਦੇ ਲਈ ਜ਼ਰੂਰੀ ਹੈ ਕਿ ਕੁਰਸੀ 'ਤੇ ਬੈਠਣ ਦਾ ਤਰੀਕਾ ਠੀਕ ਹੋਣਾ ਚਾਹੀਦੈ। ਪੈਰ ਸਿੱਧੇ ਜ਼ਮੀਨ 'ਤੇ ਰੱਖਦਿਆਂ ਪਿੱਠ ਵੀ ਸਿੱਧੀ ਰੱਖਣੀ ਚਾਹੀਦੀ ਹੈ। ਨਾਲ ਹੀ ਲੰਚ ਟਾਈਮ 'ਚ ਥੋੜ੍ਹੀ ਦੇਰ ਲਈ ਟਹਿਲਣਾ ਵੀ ਚਾਹੀਦੈ।
ਮਾਹਵਾਰੀ 'ਚ ਹੋਣ ਵਾਲਾ ਲੱਕ ਦਰਦ
ਜ਼ਿਆਦਾਤਰ ਔਰਤਾਂ ਨੂੰ ਮਾਹਵਾਰੀ ਦੌਰਾਨ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਰਹਿੰਦਾ ਹੈ। ਹਰ ਔਰਤ 'ਚ ਇਹ ਸਮੱਸਿਆ ਵੱਖੋ-ਵੱਖਰੀ ਹੋ ਸਕਦੀ ਹੈ।
ਹੱਲ : ਗਰਮ ਪਾਣੀ ਦੇ ਸੇਕ ਨਾਲ ਇਸ ਦਰਦ ਤੋਂ ਰਾਹਤ ਮਿਲਦੀ ਹੈ।
ਇਸ ਕਸਰਤ ਨਾਲ ਘੁਰਾੜੇ ਵੱਜਣੇ ਹੋ ਜਾਣਗੇ ਬੰਦ
NEXT STORY