ਕੀ ਤੁਸੀਂ ਘੁਰਾੜਿਆਂ ਦੀ ਸਮੱਸਿਆ ਤੋਂ ੁਪਰੇਸ਼ਾਨ ਹੋ। ਇਸ ਦੇ ਲਈ ਬਹੁਤ ਸਾਰੇ ਤਰੀਕੇ ਅਪਣਾ ਚੁੱਕੇ ਪਰ ਕੋਈ ਫਰਕ ਨਜ਼ਰ ਨਹੀਂ ਆਇਆ ਤਾਂ ਹੁਣ ਪਰੇਸ਼ਾਨ ਹੋਣ ਦੀ ਲੋੜ ਨਹੀਂ। ਹੁਣ ਖੋਜਕਾਰਾਂ ਨੇ ਕੁਝ ਸੌਖੇ ਤਰੀਕੇ ਈਜਾਦ ਕਰ ਲਏ ਹਨ। ਜ਼ੁਬਾਨ ਅਤੇ ਮੂੰਹ ਦੀਆਂ ਕਸਰਤਾਂ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪ੍ਰਾਪਤ ਕਰਨਾ ਬੜਾ ਸੌਖਾ ਹੈ। ਮਾਹਿਰਾਂ ਦਾ ਮੰਨਣੈ ਕਿ ਇੰਝ ਕਰਨ ਨਾਲ ਘੁਰਾੜਿਆਂ ਦੀ ਮਾਤਰਾ ਅਤੇ ਤੀਬਰਤਾ 'ਚ ਅਸਰਦਾਰ ਢੰਗ ਨਾਲ ਕਮੀ ਆ ਸਕਦੀ ਹੈ।
ਇਸ ਖੋਜ ਦੇ ਲੇਖਕ ਗੇਰੈਲਡੋ ਲੋਰੈਂਜੀ ਫਿਲਹੋ ਨੇ ਦੱਸਿਆ, ''ਘੁਰਾੜੇ ਘਟਾਉਣ ਲਈ ਮੂੰੁਹ ਦੇ ਪਿਛਲੇ ਹਿੱਸੇ ਨਾਲ ਕੀਤੀਆਂ ਜਾਣ ਵਾਲੀਆਂ ਕਸਰਤਾਂ ਦੇ ਅਸਰ ਦੀ ਅਸੀਂ ਆਪਣੇ ਅਧਿਐਨ ਦੌਰਾਨ ਸ਼ਾਮਲ ਲੋਕਾਂ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਉਨ੍ਹਾਂ ਨੂੰ ਕਾਫੀ ਫਾਇਦਾ ਮਿਲਿਆ ਹੈ। ਇਨ੍ਹਾਂ ਕਸਰਤਾਂ ਦੇ ਅਧਿਐਨ 'ਚ ਸ਼ਾਮਲ ਲੋਕਾਂ 'ਚ ਘੁਰਾੜਿਆਂ ਦੀ ਸਮੱਸਿਆ ਹੈਰਾਨੀਜਨਕ ਤਰੀਕੇ ਨਾਲ ਘਟੀ।
ਡੇਲੀ ਮੇਲ 'ਚ ਪ੍ਰਕਾਸ਼ਿਤ ਖ਼ਬਰ ਅਨੁਸਾਰ ਇਸ ਖੋਜ 'ਚ ਕਿਹਾ ਗਿਆ ਹੈ ਕਿ ਮੂੰਹ ਅਤੇ ਜ਼ੁਬਾਨ ਦੀ ਕਸਰਤ ਕਰਨ ਨਾਲ ਹਲਕੇ ਘੁਰਾੜਿਆਂ ਦੀ ਸਮੱਸਿਆ ਤੋਂ ਪਰੇਸ਼ਾਨ ਮਰੀਜ਼ਾਂ 'ਚ ਘੁਰਾੜਿਆਂ ਦੀ ਮਾਤਰਾ 36 ਫੀਸਦੀ ਅਤੇ ਤੀਬਰਤਾ 59 ਫੀਸਦੀ ਤੱਕ ਘੱਟ ਜਾਂਦੀ ਹੈ।
ਨੀਂਦ 'ਚ ਸਾਹ ਨਾ ਲੈ ਸਕਣ ਦੀ ਸ਼ਿਕਾਇਤ (ਓ.ਐੱਸ.ਏ.) ਹੋਣ 'ਤੇ ਘੁਰਾੜੇ ਆਉਣੇ ਇਕ ਆਮ ਸਮੱਸਿਆ ਹੈ। ਸੌਣ ਸਮੇਂ ਸੋਫਟ ਟਿਸ਼ੂ 'ਚ ਕੰਬਣੀ ਹੋਣ ਕਾਰਨ ਫੈਰਿੰਗਸ 'ਚ ਰੁਕਾਵਟ ਪੈਦਾ ਹੁੰਦੀ ਹੈ, ਜੋ ਕਿ ਇਸ ਸਮੱਸਿਆ ਦੀ ਜੜ੍ਹ ਹੈ। ਹਾਲਾਂਕਿ ਜ਼ਿਆਦਾਤਰ ਲੋਕ, ਜੋ ਘੁਰਾੜੇ ਮਾਰਦੇ ਹਨ, ਉਨ੍ਹਾਂ ਨੂੰ ਸਾਹ ਨਾ ਲੈ ਸਕਣ ਦੀ ਸ਼ਿਕਾਇਤ ਨਹੀਂ ਹੁੰਦੀ।
ਆਮ ਤੌਰ 'ਤੇ 15 ਤੋਂ 54 ਫੀਸਦੀ ਲੋਕਾਂ 'ਚ ਘੁਰਾੜੇ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ ਕਿਉਂਕਿ ਜ਼ਿਆਦਾਤਰ ਅਧਿਐਨ ਮਰੀਜ਼ਾਂ ਵਲੋਂ ਹੀ ਇਸ ਸਮੱਸਿਆ ਬਾਰੇ ਸੂਚਿਤ ਕੀਤੇ ਜਾਣ 'ਤੇ ਨਿਰਭਰ ਕਰਦੇ ਹਨ।
ਇਨ੍ਹਾਂ 'ਚੋਂ ਕੁਝ ਕਿਸਮ ਦੀਆਂ ਕਸਰਤਾਂ ਇਸ ਤਰ੍ਹਾਂ ਹਨ-
1. ਜੀਭ ਨੂੰ ਮੋੜ ਕੇ ਤਾਲੂ ਨਾਲ ਲਗਾ ਲਓ ਅਤੇ ਪਿਛਾਂਹ ਵੱਲ ਲਿਜਾਓ। ਇਸ ਤਰ੍ਹਾਂ 20 ਵਾਰ ਕਰੋ।
2. ਪੂਰੀ ਜੀਭ ਨੂੰ ਤਾਲੂ ਨਾਲ ਲਗਾ ਕੇ ਦਬਾਅ ਪਾਓ। ਇਸ ਤਰ੍ਹਾਂ ਘੱਟੋ-ਘੱਟ 20 ਵਾਰ ਕਰੋ।
3. ਜੀਭ ਨੂੰ ਪਿਛਲੇ ਪਾਸਿਓਂ ਜ਼ੋਰ ਦੇ ਕੇ ਹੇਠਲੇ ਦੰਦਾਂ ਦੇ ਨਾਲ ਲਗਾਉਣ ਦੀ ਕੋਸ਼ਿਸ਼ ਕਰੋ। ਇਹ ਕਸਰਤ ਵੀ ਘੱਟੋ-ਘੱਟ 20 ਵਾਰ ਕਰੋ।
ਕੈਂਸਰ ਤੋਂ ਬਚਾਅ ਸੰਬੰਧੀ ਨਿੰਮ ਦੇ ਇਹ ਫਾਇਦੇ ਸ਼ਾਇਦ ਤੁਸੀਂ ਨਹੀਂ ਜਾਣਦੇ
NEXT STORY