ਪਿੱਛ ਭਾਵ ਚੌਲਾਂ ਦਾ ਪਾਣੀ। ਕੀ ਤੁਸੀਂ ਕਦੇ ਪੀਤੀ ਹੈ ਪਿੱਛ। ਕਈ ਲੋਕ ਇਸ ਨੂੰ ਮਾਂਡ ਵੀ ਕਹਿੰਦੇ ਹਨ। ਚੌਲਾਂ ਦੇ ਤਾਂ ਸਾਰੇ ਹੀ ਸ਼ੌਕੀਨ ਹਨ ਪਰ ਸ਼ਾਇਦ ਹੀ ਕੋਈ ਚੌਲਾਂ ਦੀ ਪਿੱਛ ਦੇ ਫਾਇਦੇ ਜਾਣਦਾ ਹੋਵੇ। ਕੀ ਤੁਸੀਂ ਜਾਣਦੇ ਹੋ ਕਿ ਉਬਲੇ ਚੌਲਾਂ ਦਾ ਗਰਮ ਪਾਣੀ ਸਿਹਤ ਲਈ ਕਿੰਨਾ ਫਾਇਦੇਮੰਦ ਹੈ। ਇਸ ਨਾਲ ਨਾ ਸਿਰਫ ਊਰਜਾ ਮਿਲਦੀ ਹੈ, ਸਗੋਂ ਇਹ ਚਮੜੀ ਅਤੇ ਵਾਲਾਂ ਲਈ ਵੀ ਲਾਭਦਾਇਕ ਹੈ। ਜਾਣਦੇ ਹਾਂ ਚੌਲਾਂ ਦੀ ਪਿੱਛ ਦੇ ਹੋਰ ਫਾਇਦੇ ਕੀ ਹਨ।
1. ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।
2. ਕੈਂਸਰ ਵਰਗੀ ਲਾਇਲਾਜ ਬੀਮਾਰੀ 'ਚ ਵੀ ਚੌਲਾਂ ਦੀ ਪਿੱਛ ਕਾਰਗਰ ਹੈ।
3. ਸਰੀਰ ਦਾ ਅਨਿਯਮਿਤ ਤਾਪਮਾਨ ਪਿੱਛ ਨਾਲ ਸੰਤੁਲਿਤ ਰਹਿੰਦਾ ਹੈ।
4. ਕਬਜ਼ ਹੈ ਤਾਂ ਤੁਸੀਂ ਬੇਝਿਜਕ ਚੌਲਾਂ ਦਾ ਪਾਣੀ ਪੀ ਸਕਦੇ ਹੋ ਅਤੇ ਫਿਰ ਦੇਖੋ ਕਿਵੇਂ ਖੁੱਲ੍ਹਦੀ ਹੈ ਤੁਹਾਡੀ ਕਬਜ਼।
5. ਪੇਟ ਅਤੇ ਅੰਤੜੀਆਂ 'ਚ ਹੋਣ ਵਾਲੀ ਜਲਨ ਲਈ ਤਾਂ ਇਹ ਰਾਮਬਾਣ ਹੈ।
6. ਸਖਤ ਅਤੇ ਖੁਸ਼ਕ ਚਮੜੀ ਲਈ ਬਹੁਤ ਕੁਝ ਅਜ਼ਮਾਇਆ ਪਰ ਫਰਕ ਨਹੀਂ ਪਿਆ। ਛੱਡੋ ਸਾਰੇ ਝਮੇਲੇ। ਚੌਲਾਂ ਦੀ ਪਿੱਛ ਨਾਲ ਚਿਹਰਾ ਧੋ ਕੇ ਦੇਖੋ, ਕਿਵੇਂ ਨਰਮ ਹੁੰਦਾ ਹੈ।
7. ਚਿਹਰੇ ਦੇ ਦਾਗ-ਧੱਬੇ ਗਰਮੀਆਂ ਦੀ ਆਮ ਸਮੱਸਿਆ ਹੈ। ਕਈਆਂ 'ਚ ਤਾਂ ਸਰਦੀਆਂ 'ਚ ਵੀ ਇਹ ਸਮੱਸਿਆ ਰਹਿੰਦੀ ਹੀ ਹੈ। ਚੌਲਾਂ ਦੀ ਪਿੱਛ ਚਿਹਰੇ ਦੇ ਦਾਗ-ਧੱਬੇ ਦੂਰ ਕਰਨ 'ਚ ਮਦਦ ਕਰਦੀ ਹੈ।
8. ਚੌਲਾਂ ਦੀ ਪਿੱਛ ਨਾਲ ਵਾਲ ਧੋਣ 'ਤੇ ਨਾ ਸਿਰਫ ਇਨ੍ਹਾਂ 'ਚ ਚਮਕ ਆਉਂਦੀ ਹੈ, ਸਗੋਂ ਇਹ ਮਜ਼ਬੂਤ ਵੀ ਬਣਦੇ ਹਨ।
ਕਿਸੇ ਵੀ ਤਰ੍ਹਾਂ ਦੇ ਲੱਕ ਦਰਦ 'ਚ ਕਾਰਗਰ ਹਨ ਇਹ ਨੁਸਖੇ
NEXT STORY