ਗਰਮੀਆਂ 'ਚ ਲੋਕ ਅਕਸਰ ਗੂੰਦ ਕਤੀਰੇ ਦਾ ਸੇਵਨ ਕਰਦੇ ਹਨ ਕਿਉਂਕਿ ਇਹ ਤਪਦੇ ਸੀਨੇ ਨੂੰ ਠਾਰਦਾ ਹੈ। ਇਸ 'ਚ ਪ੍ਰੋਟੀਨ, ਥਾਇਮਿਨ, ਫੋਲਿਕ ਐਸਿਡ, ਰਾਇਓਫਲੇਵਿਨ ਅਤੇ ਨਿਓਸੀਨ ਹੁੰਦਾ ਹੈ। ਗਰਮੀਆਂ 'ਚ ਨਕਸੀਰ ਅਤੇ ਐਸੀਡਿਟੀ ਦੀ ਸਮੱਸਿਆ ਤੋਂ ਵੀ ਇਹ ਰਾਹਤ ਦਿੰਦਾ ਹੈ। ਇਸ ਤੋਂ ਇਲਾਵਾ ਵੀ ਗੂੰਦ ਕਤੀਰਾ ਸਾਡੀ ਸਿਹਤ ਲਈ ਕਈ ਪੱਖੋਂ ਤੋਂ ਚੰਗਾ ਹੈ। ਕਈ ਲੋਕਾਂ 'ਚ ਇਹ ਵੀ ਜਾਣਨ ਦੀ ਜਿਗਿਆਸਾ ਹੁੰਦੀ ਹੈ ਕਿ ਆਖਿਰ ਗੂੰਦ ਕਤੀਰਾ ਹੁੰਦਾ ਕੀ ਹੈ। ਕਿਸੇ ਰੁੱਖ ਦੇ ਤਣੇ 'ਚ ਚੀਰਾ ਲੱਗਣ ਪਿੱਛੋਂ ਜੋ ਰਿਸਾਅ ਹੁੰਦਾ ਹੈ, ਉਹ ਸੁੱਕ ਕੇ ਭੂਰਾ ਅਤੇ ਸਖਤ ਹੋ ਜਾਂਦਾ ਹੈ। ਇਸੇ ਨੂੰ ਗੂੰਦ ਕਤੀਰਾ ਕਹਿੰਦੇ ਹਨ ਭਾਵ 'ਗੂੰਦ ਦਾ ਤੀਰਾ'। ਇਹ ਠੰਡਾ ਅਤੇ ਪੌਸ਼ਟਿਕ ਹੁੰਦਾ ਹੈ। ਇਸ 'ਚ ਉਸ ਰੁੱਖ ਦੇ ਹੀ ਔਸ਼ਧੀ ਗੁਣ ਹੁੰਦੇ ਹਨ। ਆਯੁਰਵੇਦਿਕ ਦਵਾਈਆਂ 'ਚ ਗੋਲੀ ਜਾਂ ਵੱਟੀ ਬਣਾਉਣ ਲਈ ਵੀ ਇਸੇ ਗੂੰਦ ਕਤੀਰੇ ਦੀ ਵਰਤੋਂ ਹੁੰਦੀ ਹੈ। ਜਾਣਦੇ ਹਾਂ ਗੂੰਦ ਕਤੀਰਾ ਸਾਡੀ ਸਿਹਤ ਲਈ ਕਿਵੇਂ ਚੰਗਾ ਹੈ।
ਵਧਾਏ ਖੂਨ ਦਾ ਸੰਚਾਰ
ਇਹ ਕਾਫੀ ਪੌਸ਼ਟਿਕ ਹੁੰਦਾ ਹੈ। ਨਿੰਮ ਦਾ ਗੂੰਦ ਕਤੀਰਾ ਖੂਨ ਦੀ ਰਫ਼ਤਾਰ ਵਧਾਉਣ ਦੇ ਨਾਲ-ਨਾਲ ਸਰੀਰ 'ਚ ਚੁਸਤੀ ਲਿਆਉਂਦਾ ਹੈ। ਇਸ ਨੂੰ ਈਸਟ ਇੰਡੀਆ ਗੰਮ ਵੀ ਕਹਿੰਦੇ ਹਨ।
ਹੱਡੀਆਂ ਦੀ ਮਜ਼ਬੂਤੀ
ਪਲਾਸ਼ ਦਾ 1-3 ਗ੍ਰਾਮ ਗੂੰਦ ਕਤੀਰਾ ਮਿਸ਼ਰੀ ਵਾਲੇ ਦੁੱਧ ਅਤੇ ਆਂਵਲੇ ਦੇ ਰਸ ਨਾਲ ਲੈਣ ਨਾਲ ਵੀਰਜ 'ਚ ਵਾਧਾ ਹੁੰਦਾ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਸਰੀਰ ਸਿਹਤਮੰਦ ਹੁੰਦਾ ਹੈ। ਪਾਣੀ 'ਚ ਘੋਲ ਕੇ ਇਸ ਨੂੰ ਪੀਣ ਨਾਲ ਦਸਤ ਅਤੇ ਸੰਗ੍ਰਹਿਣੀ 'ਚ ਅਰਾਮ ਮਿਲਦਾ ਹੈ।
ਫੋੜੇ ਅਤੇ ਚਮੜੀ ਰੋਗਾਂ ਲਈ
ਅੰਬ ਦਾ ਗੂੰਦ ਕਤੀਰਾ ਗਰਮ ਕਰਕੇ ਫੋੜਿਆਂ 'ਤੇ ਲਗਾਉਣ ਨਾਲ ਜ਼ਖਮ ਦੀ ਪੀਕ ਵਗ ਜਾਂਦੀ ਹੈ ਅਤੇ ਜ਼ਖਮ ਅਸਾਨੀ ਨਾਲ ਭਰ ਜਾਂਦਾ ਹੈ। ਅੰਬ ਦੇ ਗੂੰਦ ਕਤੀਰੇ ਨੂੰ ਨਿੰਬੂ ਦੇ ਰਸ 'ਚ ਮਿਲਾ ਕੇ ਚਮੜੀ ਰੋਗ 'ਤੇ ਲੇਪ ਕਰਨ ਨਾਲ ਵੀ ਫਾਇਦਾ ਮਿਲਦਾ ਹੈ।
ਦਸਤ ਅਤੇ ਲਿਕੋਰੀਆ 'ਚ ਲਾਭਦਾਇਕ
ਸੇਮਲ ਦਾ ਗੂੰਦ ਕਤੀਰਾ ਮੋਚਰਸ ਅਖਵਾਉਂਦਾ ਹੈ। ਇਹ ਪਿੱਤੇ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ। ਦਸਤ ਹੋਣ 'ਤੇ ਸੇਮਲ ਦਾ ਤਿੰਨ ਕੁ ਗ੍ਰਾਮ ਚੂਰਨ ਦਹੀਂ ਨਾਲ ਸੇਵਨ ਕਰੋ। ਲਿਕੋਰੀਆ ਹੋਣ 'ਤੇ ਇਸ ਦੇ ਚੂਰਨ 'ਚ ਬਰਾਬਰ ਮਾਤਰਾ 'ਚ ਖੰਡ ਮਿਲਾ ਕੇ ਸੇਵਨ ਕਨਰ ਨਾਲ ਵੀ ਲਾਭ ਮਿਲਦਾ ਹੈ। ਦੰਦਾਂ ਲਈ ਮੰਜਨ ਵਜੋਂ ਵੀ ਮੋਚਰਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਬਜ਼ੀਆਂ ਦੇ ਵਾਧੇ ਲਈ
ਹਿੰਗ ਵੀ ਇਕ ਗੂੰਦ ਕਤੀਰਾ ਹੀ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ ਘੁਲਣਸ਼ੀਲ ਅਤੇ ਦੂਜੀ ਕਿਸਮ ਤੇਲ ਰੂਪ 'ਚ ਹੁੰਦੀ ਹੈ। ਜੇਕਰ ਸਿੰਜਾਈ ਵਾਲੀ ਨਾਲੀ ਭਾਵ ਆੜ 'ਚ ਹਿੰਗ ਦੀ ਥੈਲੀ ਰੱਖ ਦਿੱਤੀ ਜਾਏ ਤਾਂ ਖੇਤਾਂ 'ਚ ਸਬਜ਼ੀਆਂ ਦਾ ਵਾਧਾ ਹੁੰਦਾ ਹੈ ਅਤੇ ਉਹ ਇਨਫੈਕਸ਼ਨ ਮੁਕਤ ਰਹਿੰਦੀਆਂ ਹਨ। ਪਾਣੀ 'ਚ ਹਿੰਗ ਮਿਲਾਉਣ ਨਾਲ ਕਾਈ ਦਾ ਸਫਾਇਆ ਹੋ ਜਾਂਦਾ ਹੈ ਅਤੇ ਪੌਦਿਆਂ ਦਾ ਵਿਕਾਸ ਵਧੀਆ ਹੁੰਦਾ ਹੈ।
ਮਹਿਕਦਾਰ ਅਤੇ ਜੋੜਾਂ ਦੇ ਦਰਦ ਲਈ ਫਾਇਦੇਮੰਦ
ਗੁੱਗਲ ਇਕ ਝਾੜੀਨੁਮਾ ਰੁੱਖ ਹੈ, ਜਿਸ ਦੇ ਤਣੇ ਅਤੇ ਟਹਿਣੀਆਂ 'ਚੋਂ ਗੂੰਦ ਨਿਕਲਦੀ ਹੈ। ਇਹ ਗੂੰਦ ਸੁਗੰਧਿਤ ਅਤੇ ਸੰਘਣੀ ਹੁੰਦੀ ਹੈ। ਇਸ ਨਾਲ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ। ਹੋਰ ਤਾਂ ਹੋਰ ਅਗਰਬੱਤੀ ਆਦਿ 'ਚ ਵੀ ਇਸ ਦੀ ਵਰਤੋਂ ਹੁੰਦੀ ਹੈ।
ਕਦੇ ਨਹੀਂ ਸੁੱਟੋਗੇ ਚੌਲਾਂ ਦੀ ਪਿੱਛ, ਜਦੋਂ ਜਾਣ ਲਓਗੇ ਇਹ ਫਾਇਦੇ
NEXT STORY