ਬੁਖਾਰ ਕੋਈ ਰੋਗ ਨਹੀਂ, ਸਗੋਂ ਸਰੀਰ 'ਚ ਹੋ ਰਹੀ ਕਈ ਤਰ੍ਹਾਂ ਦੀ ਗੜਬੜ ਦਾ ਸੂਚਕ ਹੈ, ਇਸ ਲਈ ਅਸੀਂ ਅਕਸਰ ਬੁਖਾਰ ਹੋਣ 'ਤੇ ਸਰੀਰ ਦਾ ਤਾਪਮਾਨ ਚੈੱਕ ਕਰਨ ਲੱਗ ਪੈਂਦੇ ਹਾਂ। ਇਸ ਦਾ ਮਤਲਬ ਇਹ ਬਿਲਕੁਲ ਨਹੀਂ ਬੁਖਾਰ ਨੂੰ ਹਲਕੇ ਤੌਰ 'ਤੇ ਲਿਆ ਜਾਏ। ਇੰਝ ਕਰਨ ਨਾਲ ਇਹ ਸਾਡੇ ਲਈ ਘਾਤਕ ਸਿੱਧ ਵੀ ਹੋ ਸਕਦਾ ਹੈ। ਉਂਝ ਤਾਂ ਬਾਜ਼ਾਰ 'ਚ ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਲਈ ਦਵਾਈਆਂ ਦੀ ਭਰਮਾਰ ਹੈ ਪਰ ਇਨ੍ਹਾਂ ਦੇ ਸਾਈਡ ਇਫੈਕਟਸ ਨੂੰ ਵੀ ਧਿਆਨ 'ਚ ਰੱਖਿਆ ਜਾਣਾ ਚਾਹੀਦੈ। ਇਸ ਦੇ ਲਈ ਘਰੇਲੂ ਅਤੇ ਆਯੁਰਵੇਦਿਕ ਨੁਸਖਿਆਂ ਨੂੰ ਅਜ਼ਮਾਇਆ ਜਾਏ ਤਾਂ ਖਤਰਾ ਘੱਟ ਹੁੰਦਾ ਹੈ। ਆਦੀਵਾਸੀ ਇਲਾਕਿਆਂ 'ਚ ਇਨ੍ਹਾਂ ਹੀ ਨੁਸਖਿਆਂ ਨਾਲ ਬੁਖਾਰ ਠੀਕ ਕੀਤਾ ਜਾਂਦਾ ਹੈ। ਜਾਣਦੇ ਹਾਂ ਬੁਖਾਰ ਤੋਂ ਬਚਣ ਦੇ ਕੁਝ ਹਰਬਲ ਨੁਸਖੇ।
1. ਆਦੀਵਾਸੀਆਂ ਅਨੁਸਾਰ ਰੱਤੀ ਪੌਦੇ ਦੀਆਂ ਪੱਤੀਆਂ ਦੀ ਸਬਜ਼ੀ ਬੇਹੱਦ ਤਾਕਤ ਵਧਾਊ ਹੁੰਦੀ ਹੈ। ਇਸ ਸਬਜ਼ੀ ਦਾ ਸੇਵਨ ਜੇਕਰ ਬੁਖਾਰ ਤੋਂ ਪੀੜਤ ਵਿਅਕਤੀ ਕਰੇ ਤਾਂ ਉਸ ਦਾ ਬੁਖਾਰ ਛੇਤੀ ਉਤਰ ਜਾਂਦਾ ਹੈ। ਆਦੀਵਾਸੀਆਂ ਦਾ ਇਹ ਵੀ ਮੰਨਣੈ ਕਿ ਇਨ੍ਹਾਂ ਪੱਤੀਆਂ ਦੀ ਚਾਹ ਬਣਾ ਕੇ ਪੀਣ ਨਾਲ ਬੁਖਾਰ ਉਤਰ ਜਾਂਦਾ ਹੈ ਅਤੇ ਨਾਲ ਹੀ ਸਰਦੀ-ਖਾਂਸੀ ਤੋਂ ਵੀ ਰਾਹਤ ਮਿਲਦੀ ਹੈ।
2. ਸਪਤਪਰਨੀ ਦੀ ਛਿੱਲ ਦਾ ਕਾੜ੍ਹਾ ਪਿਲਾਉਣ ਨਾਲ ਸਰੀਰ ਦਰਦ ਅਤੇ ਬੁਖਾਰ 'ਚ ਅਰਾਮ ਮਿਲਦਾ ਹੈ। ਡਾਂਗ-ਗੁਜਰਾਤ ਦੇ ਆਦੀਵਾਸੀਆਂ ਅਨੁਸਾਰ ਜ਼ੁਕਾਮ ਅਤੇ ਬੁਖਾਰ ਹੋਣ 'ਤੇ ਸਪਤਪਰਨੀ ਦੀ ਛਿੱਲ, ਗਲੋਅ ਦਾ ਤਣਾ ਅਤੇ ਨਿੰਮ ਦੀ ਅੰਦਰਲੀ ਛਿੱਲ ਦੀ ਬਰਾਬਰ ਮਾਤਰਾ ਪੀਸ ਕੇ ਕਾੜ੍ਹਾ ਬਣਾ ਕੇ ਰੋਗੀ ਨੂੰ ਦਿੱਤਾ ਜਾਏ ਤਾਂ ਅਰਾਮ ਛੇਤੀ ਮਿਲਦਾ ਹੈ। ਆਧੁਨਿਕ ਵਿਗਿਆਨ ਵੀ ਇਸ ਦੀ ਛਿੱਲ ਤੋਂ ਪ੍ਰਾਪਤ ਡੀਟੇਇਨ ਅਤੇ ਡੀਟੇਮਿਨ ਵਰਗੇ ਰਸਾਇਣਾਂ ਨੂੰ ਕਵਿਨਾਇਨ ਤੋਂ ਬਿਹਤਰ ਮੰਨਦਾ ਹੈ।
3. ਬੁਖਾਰ 'ਚ ਸਿਰ ਦਰਦ ਅਤੇ ਸਰੀਰ ਦਰਦ ਆਮ ਹੀ ਹੁੰਦਾ ਹੈ। ਅਜਿਹੇ 'ਚ ਸਿਵਾਨ ਦੀਆਂ ਪੱਤੀਆਂ ਨੂੰ ਪੀਸ ਕੇ ਸਿਰ ਅਤੇ ਸਰੀਰ 'ਤੇ ਦਰਦ ਵਾਲੇ ਹਿੱਸੇ 'ਤੇ ਲੇਪ ਕਰਨ ਨਾਲ ਦਰਦ ਖਤਮ ਹੁੰਦਾ ਹੈ। ਡਾਂਗ ਆਦੀਵਾਸੀਆਂ ਅਨੁਸਾਰ ਸਿਵਾਨ ਦੀਆਂ ਪੱਤੀਆਂ ਅਤੇ ਛਿੱਲ ਦੇ ਰਸ 'ਚ ਤਿਲ ਦੇ ਤੇਲ ਨੂੰ ਮਿਲਾ ਕੇ ਮਾਲਸ਼ ਕਰਨ ਨਾਲ ਬੁਖਾਰ ਦੌਰਾਨ ਹੋਣ ਵਾਲੇ ਸਰੀਰਕ ਦਰਦ ਤੋਂ ਅਰਾਮ ਮਿਲਦਾ ਹੈ।
4. ਸੂਰਜਮੁਖੀ ਦੀਆਂ ਪੱਤੀਆਂ ਦਾ ਰਸ ਕੱਢ ਕੇ ਮਲੇਰੀਆ ਹੋਣ 'ਤੇ ਸਰੀਰ 'ਤੇ ਇਸ ਦਾ ਲੇਪ ਕੀਤਾ ਜਾਏ ਤਾਂ ਇਸ ਨਾਲ ਤਾਪਮਾਨ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
5. ਡਾਂਗ-ਗੁਜਰਾਤ ਦੇ ਆਦੀਵਾਸੀ ਸੋਨਾਪਾਠਾ ਦੀ ਲੱਕੜੀ ਦਾ ਇਕ ਛੋਟਾ ਜਿਹਾ ਕਟੋਰਾ ਜਾਂ ਕੱਪ ਬਣਾਉਂਦੇ ਹਨ ਅਤੇ ਰਾਤ ਨੂੰ ਇਸ 'ਚ ਪਾਣੀ ਭਰ ਕੇ ਰੱਖ ਲੈਂਦੇ ਹਨ। ਅਗਲੇ ਦਿਨ ਮਰੀਜ਼ ਨੂੰ ਇਸ ਵਿਚਲਾ ਪਾਣੀ ਦਿੱਤਾ ਜਾਂਦਾ ਹੈ, ਜੋ ਕਿ ਲਗਾਤਾਰ ਬੁਖਾਰ ਤੋਂ ਪੀੜਤ ਹੋਵੇ। ਆਦੀਵਾਸੀ ਇਸ ਦੀ ਜੜ੍ਹ ਦੀ ਛਿੱਲ ਦਾ ਕਾੜ੍ਹਾ ਬਣਾ ਕੇ ਕੁਰਲੀ ਕਰਨ ਦੀ ਵੀ ਸਲਾਹ ਦਿੰਦੇ ਹਨ। ਇੰਝ ਮੰਨਿਆ ਜਾਂਦਾ ਹੈ ਕਿ ਇਹ ਸਰੀਰ 'ਚ ਬੁਖਾਰ ਦੌਰਾਨ ਤਾਪਮਾਨ ਨੂੰ ਕੰਟਰੋਲ ਤਾਂ ਕਰਦਾ ਹੀ ਹੈ, ਇਸ ਤੋਂ ਇਲਾਵਾ ਮੂੰਹ ਦੇ ਸਵਾਦ ਨੂੰ ਵੀ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ।
6. ਆਦੀਵਾਸੀ ਹੰਸਪਦੀ ਦੇ ਤਣੇ, ਪੱਤੇ, ਜੜ੍ਹ ਫਲ ਅਤੇ ਫੁੱਲ ਲੈ ਕੇ ਸੁਕਾ ਲੈਂਦੇ ਹਨ ਅਤੇ ਫਿਰ ਸਭ ਦਾ ਇਕੱਠਾ ਚੂਰਨ ਬਣਾਉਂਦੇ ਹਨ। ਚੁਟਕੀ ਕੁ ਇਸ ਚੁਰਨ ਨੂੰ ਲੈ ਕੇ ਸ਼ਹਿਦ ਨਾਲ ਸਵੇਰੇ-ਸ਼ਾਮ ਖਾਣ 'ਤੇ ਅਰਾਮ ਮਿਲਦਾ ਹੈ।
7. ਪਾਤਾਲਕੋਟ ਦੇ ਆਦੀਵਾਸੀ ਮੰਨਦੇ ਹਨ ਕਿ ਹੁਰਹੁਰ ਦੀਆਂ ਜੜ੍ਹਾਂ ਦਾ ਰਸ ਕੁਝ ਮਾਤਰਾ (ਲੱਗਭਗ 5 ਤੋਂ 10 ਮਿ.ਗ੍ਰਾ.) ਸਵੇਰੇ-ਸ਼ਾਮ ਮਰੀਜ਼ ਨੂੰ ਪਿਲਾਉਣ ਨਾਲ ਬੁਖਾਰ ਤੋਂ ਬਾਅਦ ਆਈ ਕਮਜ਼ੋਰੀ ਜਾਂ ਸੁਸਤੀ 'ਚ ਲਾਭ ਮਿਲਦਾ ਹੈ।
ਜਾਣੋ ਉਨ੍ਹਾਂ ਸਬਜ਼ੀਆਂ ਬਾਰੇ, ਜੋ ਗਰਮੀਆਂ 'ਚ ਪਾਣੀ ਦੀ ਕਮੀ ਤੋਂ ਕਰਦੀਆਂ ਹਨ ਬਚਾਅ (ਦੇਖੋ ਤਸਵੀਰਾਂ)
NEXT STORY