ਗਰਮੀਆਂ ਸ਼ੁਰੂ ਹੋਣ ਦੇ ਨਾਲ-ਨਾਲ ਸਾਨੂੰ ਲਾਈਫਸਟਾਈਲ ਅਤੇ ਖਾਣ-ਪੀਣ 'ਚ ਵੀ ਬਹੁਤ ਸਾਰੇ ਬਦਲਾਅ ਕਰਨੇ ਪੈਂਦੇ ਹਨ ਕਿਉਂਕਿ ਗਰਮੀਆਂ 'ਚ ਖਾਣੇ 'ਚ ਥੋੜੀ ਜਿਹੀ ਲਾਪਰਵਾਹੀ ਗੈਸ, ਬਦਹਜ਼ਮੀ ਵਰਗੀਆਂ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਫੱਲ ਅਤੇ ਸਬਜ਼ੀਆਂ ਦੀਆਂ ਕਈ ਕਿਸਮਾਂ ਇਸ ਮੌਸਮ 'ਚ ਉਪਲੱਬਧ ਰਹਿੰਦੀਆਂ ਹਨ, ਜਿਸ ਨੂੰ ਖਾ ਕੇ ਫਿੱਟ ਰਿਹਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਸਬਜ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਸਰੀਰ ਨੂੰ ਸਿਹਤਮੰਦ ਰੱਖਦੀਆਂ ਹਨ।
ਖੀਰਾ- ਖੀਰਾ ਖਾਣਾ ਇਸ ਮੌਸਮ 'ਚ ਸਿਹਤ ਲਈ ਬਹੁਤ ਹੀ ਵਧੀਆ ਹੁੰਦਾ ਹੈ ਕਿਉਂਕਿ ਇਸ 'ਚ 96 ਫੀਸਦੀ ਪਾਣੀ ਹੁੰਦਾ ਹੈ ਜੋ ਸਰੀਰ 'ਚ ਪਾਣੀ ਦੀ ਕਮੀ ਹੋਣ ਤੋਂ ਬਚਾਉਂਦਾ ਹੈ। ਖੀਰੇ ਨੂੰ ਛਿਲਕੇ ਸਮੇਤ ਖਾਣਾ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ ਕਿਉਂਕਿ ਇਸ ਦੇ ਛਿਲਕਿਆਂ 'ਚ ਮੈਗਨੀਸ਼ੀਅਮ ਪੋਟਾਸ਼ੀਅਮ, ਫਾਈਬਰ ਮੌਜੂਦ ਹੁੰਦਾ ਹੈ। ਕਟੇ ਹੋਏ ਖੀਰੇ 'ਚ 16 ਕੈਲੋਰੀ ਅਤੇ 4 ਗ੍ਰਾਮ ਕਾਰਬੋਹਾਈਡ੍ਰੇਟਸ ਹੁੰਦੇ ਹੋ ਭਾਰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ।
ਬੈਂਗਨ- ਬੈਂਗਨ ਆਮਤੌਰ 'ਤੇ ਘਰਾਂ 'ਚ ਬਣਨ ਵਾਲੀਆਂ ਸਬਜ਼ੀਆਂ 'ਚ ਸ਼ਾਮਲ ਹਨ, ਜਿਸ 'ਚ ਬਹੁਤ ਸਾਰਾ ਫਾਈਬਰ ਅਤੇ ਐਂਟੀ ਆਕਸੀਡੈਂਟਸ ਮੌਜੂਦ ਹੁੰਦੇ ਹਨ। ਇਸ ਦੇ ਨਾਲ ਹੀ ਪੋਟਾਸ਼ੀਅਮ, ਕਾਪਰ, ਵਿਟਾਮਿਨ ਸੀ, ਬੀ-6, ਫਲੋਰੇਟ ਅਤੇ ਨਿਯਾਸਿਨ ਦਾ ਵੀ ਬਹੁਤ ਹੀ ਵਧੀਆ ਸਰੋਤ ਹੁੰਦਾ ਹੈ। ਐਂਟੀ-ਐਕਸੀਡੈਂਟਸ ਸਰੀਰ 'ਚ ਮੌਦੂਦ ਬੈੱਡ ਕੋਲੇਸਟ੍ਰਾਲ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ ਪਰ ਜੇਕਰ ਪਹਿਲਾਂ ਤੋਂ ਹੀ ਕੋਈ ਕਿਡਨੀ ਦੀ ਸਮੱਸਿਆ ਨਾਲ ਲੜ ਰਿਹਾ ਹੋਵੇਂ ਤਾਂ ਬੈਂਗਨ ਖਾਨ ਤੋਂ ਬੱਚਨਾ ਚਾਹੀਦਾ ਹੈ। ਪਕੇ ਹੋਏ ਬੈਂਗਨ 'ਚ 35 ਕਿਲੋ ਕੈਲੋਰੀ, 9 ਗ੍ਰਾਮ ਕਾਰਬੋਹਾਈਡ੍ਰੇਟਸ ਅਤੇ 2 ਗ੍ਰਾਮ ਫਾਈਬਰ ਹੁੰਦੇ ਹਨ।
ਕਰੇਲਾ- ਕਰੇਲੇ ਦੀ ਵਰਤੋਂ ਡਾਇਬੀਟੀਜ਼ 'ਚ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੀ ਹੈ। ਇਸ ਦੇ ਨਾਲ ਹੀ ਇਹ ਕਈ ਤਰ੍ਹਾਂ ਦੀਆਂ ਇੰਫੈਕਸ਼ਨਸ ਤੋਂ ਦੂਰ ਰੱਖਦਾ ਅਤੇ ਕੈਂਸਰ ਤੋਂ ਵੀ ਬਚਾਉਂਦਾ ਹੈ। ਪ੍ਰਤੀ 100 ਗ੍ਰਾਮ 17 ਕੈਲੋਰੀ ਹੁੰਦੀ ਹੈ।
ਲੋਕੀ- ਲੋਕੀ ਗਰਮੀਆਂ ਦੀ ਤਪਸ਼ ਤੋਂ ਬਚਾਉਣ ਲਈ ਬਹੁਤ ਹੀ ਅਸਰਦਾਰ ਹੁੰਦੀ ਹੈ। ਇਸ ਨਾਲ ਗੈਸ, ਬਦਹਜ਼ਮੀ ਦੀ ਸਮੱਸਿਆ ਤੋਂ ਦੂਰ ਰਿਹਾ ਜਾ ਸਕਦਾ ਹੈ। ਪ੍ਰਤੀ 100 ਗ੍ਰਾਮ ਲੋਕੀ 'ਚ 15 ਕੈਲੋਰੀ ਅਤੇ 0.1 ਗ੍ਰਾਮ ਫੈਟ ਹੁੰਦਾ ਹੈ।
ਕੱਦੂ- ਕੱਦੂ ਖਾਣ ਨਾਲ ਨਾ ਸਿਰਫ ਪਾਚਨ ਸਹੀ ਹੁੰਦੀ ਹੈ ਸਗੋਂ ਗਰਮੀਆਂ 'ਚ ਸਰੀਰ ਨੂੰ ਠੰਡਕ ਵੀ ਮਿਲਦੀ ਹੈ। ਫਾਈਬਰ ਦੀ ਭਰਪੂਰ ਮਾਤਰਾ ਲਈ ਕੱਦੂ ਪੇਟ ਦੇ ਕੀੜਿਆਂ ਨੂੰ ਵੀ ਮਾਰਨ 'ਚ ਬਹੁਤ ਹੀ ਮਦਦਗਾਰ ਹੁੰਦਾ ਹੈ। 100 ਗ੍ਰਾਮ ਕੱਦੂ 'ਚ 26 ਕੈਲੋਰੀ, 6 ਗ੍ਰਾਮ ਕਾਰਬੋਹਾਈਡ੍ਰੇਟਸ ਅਤੇ ਨਾ ਦੇ ਬਰਾਬਰ ਫੈਟ ਮੌਜੂਦ ਹੁੰਦਾ ਹੈ।
ਟਮਾਟਰ- ਗਰਮੀਆਂ ਹੋਣ ਜਾਂ ਸਰਦੀਆਂ ਹਰ ਮੌਸਮ 'ਚ ਟਮਾਟਰ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ। ਟਮਾਟਰ 'ਚ ਵਿਟਾਮਿਨ ਏ, ਸੀ, ਅਤੇ ਕੇ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ।
ਗੂੰਦ ਕਤੀਰੇ ਦੇ ਇਹ ਫਾਇਦੇ ਹਨ ਕਮਾਲ ਦੇ
NEXT STORY