ਸੰਤਰੇ ਦਾ ਜੂਸ ਬਜ਼ੁਰਗਾਂ ਲਈ ਕਾਫੀ ਫਾਇਦੇਮੰਦ ਸਿੱਧ ਹੁੰਦਾ ਹੈ, ਜੇਕਰ ਉਹ ਰੋਜ਼ਾਨਾ ਦੋ ਗਲਾਸ ਸੰਤਰੇ ਦਾ ਜੂਸ ਪੂਣ ਤਾਂ ਉਨ੍ਹਾਂ ਦਾ ਦਿਮਾਗ ਤਰੋ-ਤਾਜ਼ਾ ਅਤੇ ਚੁਸਤ ਬਣਦਾ ਹੈ। ਸੰਤਰੇ ਦੇ ਜੂਸ ਦੇ ਲਗਾਤਾਰ ਸੇਵਨ ਨਾਲ ਸਿਰਫ ਦੋ ਮਹੀਨਿਆਂ ਦੇ ਅੰਦਰ ਹੀ ਬਜ਼ੁਰਗਾਂ ਦੀ ਯਾਦਦਾਸ਼ਤ 'ਚ ਕਾਫੀ ਸੁਧਾਰ ਹੁੰਦਾ ਹੈ। ਹੁਣੇ ਜਿਹੇ ਇਕ ਅਧਿਐਨ 'ਚ ਇਸ ਦਾ ਖੁਲਾਸਾ ਕੀਤਾ ਗਿਆ ਹੈ। ਡੇਲੀ ਮੇਲ 'ਚ ਪ੍ਰਕਾਸ਼ਿਤ ਇਸ ਅਧਿਐਨ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਫਲੇਵੋਨਾਇਡ ਉਹ ਕੁਦਰਤੀ ਰਸਾਇਣ ਹੈ, ਜੋ ਸਤੰਰੇ 'ਚ ਕਾਫੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਅਤੇ ਇਹ ਦਿਮਾਗ ਦੇ ਉਸ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ, ਜੋ ਇਨਸਾਨ ਦੇ ਸਿੱਖਣ ਦੀ ਸਮਰੱਥਾ ਅਤੇ ਸੂਚਨਾ ਸੰਗ੍ਰਹਿ ਨਾਲ ਜੁੜਿਆ ਹੈ।
ਇਸ ਹਿੱਸੇ ਨੂੰ ਪ੍ਰਭਾਵਿਤ ਕਰਕੇ ਫਲੇਵੋਨਾਇਡ ਬਜ਼ੁਰਗਾਂ ਦੀ ਯਾਦਦਾਸ਼ਤ 'ਚ ਕਮਾਲ ਦਾ ਸੁਧਾਰ ਲਿਆਉਂਦਾ ਹੈ। ਰੀਡਿੰਗ ਯੂਨੀਵਰਸਿਟੀ ਦੇ ਇਕ ਦਲ ਵਲੋਂ ਕੀਤੇ ਗਏ ਇਸ ਅਧਿਐਨ 'ਚ 60 ਤੋਂ 81 ਸਾਲ ਦੇ 37 ਵਿਅਕਤੀਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ 24 ਔਰਤਾਂ ਅਤੇ 13 ਮਰਦ ਸਨ। ਇਨ੍ਹਾਂ ਲੋਕਾਂ ਨੂੰ ਅੱਠ ਹਫਤਿਆਂ ਤੱਕ ਰੋਜ਼ਾਨਾ 500 ਮਿ. ਲਿ. ਸੰਤਰੇ ਦਾ ਜੂਸ ਪੀਣ ਲਈ ਦਿੱਤਾ ਗਿਆ। ਅਧਿਐਨ ਦੀ ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਲੋਕਾਂ ਦੀ ਯਾਦਦਾਸ਼ਤ, ਪ੍ਰਤੀਕਿਰਿਆ ਦੇਣ 'ਚ ਅਤੇ ਗੱਲਬਾਤ 'ਚ ਲੱਗਣ ਵਾਲੇ ਸਮੇਂ ਦਾ ਮੁਲਾਂਕਣ ਕੀਤਾ ਗਿਆ, ਅਜਿਹਾ ਮੁਲਾਂਕਣ ਅਧਿਐਨ ਖਤਮ ਹੋਣ 'ਤੇ ਵੀ ਕੀਤਾ ਗਿਆ। ਇਸ ਤੋਂ ਪਤਾ ਲੱਗਾ ਕਿ ਸਿਰਫ ਦੋ ਮਹੀਨਿਆਂ ਤੱਕ ਸੰਤਰੇ ਦੇ ਜੂਸ ਦੇ ਸੇਵਨ ਤੋਂ ਬਾਅਦ ਲੋਕਾਂ ਦੀਆਂ ਇਨ੍ਹਾਂ ਸਮਰਥਾਵਾਂ 'ਚ ਬੇਹੱਦ ਸੁਧਾਰ ਦੇਖਿਆ ਗਿਆ।
ਤਾਂਕਿ ਕੰਪਿਊਟਰ ਤੁਹਾਡੇ 'ਤੇ ਹਾਵੀ ਨਾ ਹੋਵੇ
NEXT STORY