ਅੰਗਰੇਜ਼ੀ ਸੰਗੀਤ ਦੀ ਦੁਨੀਆ 'ਚ ਇਨ੍ਹੀਂ ਦਿਨੀਂ ਧੁੰਮਾਂ ਪਾ ਰਹੀ 22 ਸਾਲਾ ਪੌਪ ਸਟਾਰ ਸ਼ਾਰਲਟ ਐਮਾ ਐਚਕਿਨਸਨ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਚਾਰਲੀ ਐਕਸ ਸੀ ਐਕਸ ਦੇ ਨਾਂ ਨਾਲ ਜਾਣਦੇ ਹਨ। ਇਕ ਵਾਰ ਉਨ੍ਹਾਂ ਨੇ ਕਿਹਾ ਸੀ ਕਿ 'ਐਕਸ ਸੀ ਐਕਸ' ਤੋਂ ਉਸਦਾ ਮਤਲਬ 'ਕਿੱਸ ਚਾਰਲੀ ਕਿੱਸ' ਤੋਂ ਹੈ। ਉਸ ਦੀਆਂ ਰਗਾਂ 'ਚ ਭਾਰਤੀ ਖੂਨ ਹੈ। ਅਸਲ 'ਚ ਉਸ ਦੀ ਮਾਂ ਯੁਗਾਂਡਾ 'ਚ ਰਹਿਣ ਵਾਲੀ ਭਾਰਤੀ, ਜਦਕਿ ਪਿਤਾ ਸਕਾਟਿਸ਼ ਨਾਗਰਿਕ ਹੈ। ਮਹਿਜ਼ 16 ਸਾਲ ਦੀ ਉਮਰ 'ਚ ਆਪਣਾ ਪਹਿਲਾ ਐਲਬਮ ਲਾਂਚ ਕਰਨ ਵਾਲੀ ਇਹ ਗਾਇਕਾ ਅਤੇ ਗੀਤ ਲੇਖਿਕਾ ਆਪਣੇ ਸੁਪਰਹਿੱਟ ਗੀਤਾਂ ਦੇ ਨਾਲ-ਨਾਲ ਆਪਣੀ ਖੂਬਸੂਰਤ ਫਿੱਗਰ ਅਤੇ ਫੈਸ਼ਨ ਸੈਂਸ ਲਈ ਵੀ ਖਾਸੀ ਮਸ਼ਹੂਰ ਹੋ ਚੁੱਕੀ ਹੈ।
ਹੁਣੇ-ਹੁਣੇ ਬ੍ਰਿਟ ਐਵਾਰਡਜ਼ ਦੇ ਮੌਕੇ 'ਤੇ ਉਹ ਇਕ ਬੇਹੱਦ ਸਟਾਈਲਿਸ਼ ਸੈਕਸੀ ਡ੍ਰੈੱਸ ਪਾ ਕੇ ਪਹੁੰਚੀ। ਇਹ ਗਾਊਨ ਦੋਵੇਂ ਪਾਸਿਓਂ ਖੁੱਲ੍ਹਾ ਸੀ, ਜੋ ਉਸ ਦੀ ਖੂਬਸੂਰਤੀ ਨੂੰ ਬਾਖੂਬੀ ਦਿਖਾ ਰਿਹਾ ਸੀ।
6 ਸਾਲ ਦੀ ਉਮਰ ਤੋਂ ਹੀ ਇਹ ਸੁੰਦਰੀ ਪੌਪ ਸਟਾਰ ਬਣਨ ਦਾ ਸੁਪਨਾ ਦੇਖਣ ਲੱਗੀ ਸੀ। ਪਿਛਲੇ ਸਾਲ 'ਬੂਮ ਕਲੈਪ' ਨਾਮਕ ਉਸਦਾ ਗੀਤ ਟਾਪ 10 ਪੌਪ ਸੌਂਗਸ 'ਚ ਸ਼ਾਮਿਲ ਰਿਹਾ। ਛੋਟੀ ਉਮਰ 'ਚ ਹੀ ਦੁਨੀਆ ਭਰ 'ਚ ਲੋਕਪ੍ਰਿਯ ਹੋ ਚੁੱਕੀ ਇਸ ਸੁੰਦਰੀ ਦੇ ਅੱਜ ਕਰੋੜਾਂ ਦੀਵਾਨੇ ਹਨ ਅਤੇ ਪਤਾ ਨਹੀਂ ਕਿੰਨੀਆਂ ਲੜਕੀਆਂ ਉਸ ਨੂੰ ਆਪਣਾ ਰੋਲ ਮਾਡਲ ਮੰਨਣ ਲੱਗੀਆਂ ਹਨ ਕਿਉਂਕਿ ਉਹ ਆਪਣੇ ਗੀਤਾਂ ਨਾਲ ਔਰਤਾਂ ਦੇ ਅਧਿਕਾਰਾਂ ਲਈ ਆਵਾਜ਼ ਉਠਾਉਣ ਦਾ ਯਤਨ ਵੀ ਕਰਦੀ ਰਹੀ ਹੈ। ਦੂਜੇ ਪਾਸੇ ਹਾਲ ਹੀ 'ਚ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਨਾ ਤਾਂ ਉਸ ਨੂੰ ਰੋਲ ਮਾਡਲ ਸਮਝਣ ਅਤੇ ਨਾ ਹੀ ਅੱਖਾਂ ਬੰਦ ਕਰਕੇ ਉਸ ਦੇ ਦੀਵਾਨੇ ਬਣਨ। ਉਸ ਨੇ ਕਿਹਾ ਕਿ ਕਰੀਅਰ ਅੱਗੇ ਵਧਦਾ ਹੈ ਤਾਂ ਗਲਤੀਆਂ ਵੀ ਹੁੰਦੀਆਂ ਜਾਂਦੀਆਂ ਹਨ। ਚਾਰਲੀ ਕਹਿੰਦੀ ਹੈ, ''ਕੁਝ ਲੋਕ ਮੈਨੂੰ ਰੋਲ ਮਾਡਲ ਮੰਨਦੇ ਹਨ ਪਰ ਮੇਰਾ ਉਦੇਸ਼ ਕਦੇ ਰੋਲ ਮਾਡਲ ਬਣਨਾ ਨਹੀਂ ਰਿਹਾ। ਮੈਂ ਮੰਨਦੀ ਹਾਂ ਕਿ ਤੁਸੀਂ ਚਾਹੋ ਜਾ ਨਾ ਚਾਹੋ, ਜ਼ਿੰਮੇਵਾਰੀ ਆਪਣੇ ਨਾਲ ਬਹੁਤ ਕੁਝ ਲੈ ਕੇ ਆਉਂਦੀ ਹੈ, ਇਸ ਲਈ ਧਿਆਨ ਰੱਖੋ, ਭੁੱਲ ਮੇਰੇ ਕੋਲੋਂ ਵੀ ਹੋ ਸਕਦੀ ਹੈ।''
ਸਵੈ-ਰੱਖਿਆ ਕਰਨੀ ਆਉਣੀ ਚਾਹੀਦੀ ਹੈ : ਸੋਨਮ
NEXT STORY