ਮੁੰਬਈ- ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਸਟਾਰਰ ਪ੍ਰਸਿੱਧ ਫਿਲਮ 'ਲਾਵਾਰਿਸ' ਦੀ ਰਿਲੀਜ਼ ਨੂੰ 34 ਸਾਲ ਪੂਰੇ ਹੋ ਗਏ ਹਨ। ਅਮਿਤਾਭ ਇਸ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕਰਕੇ ਖੁਸ਼ ਹਨ। ਅਮਿਤਾਭ ਨੇ ਸ਼ੁੱਕਰਵਾਰ ਨੂੰ ਟਵਿਟਰ 'ਤੇ ਲਿਖਿਆ, 'ਮੇਰੀ ਫਿਲਮ ਲਾਵਾਰਿਸ ਨੂੰ 34 ਸਾਲ ਪੂਰੇ ਹੋ ਗਏ ਹਨ। ਮੇਰਾ ਇੰਨਾ ਸਮਾਂ ਕਿਵੇਂ ਲੰਘ ਗਿਆ।'
ਪ੍ਰਕਾਸ਼ ਮਹਿਰਾ ਨਿਰਦੇਸ਼ਿਤ ਲਾਵਾਰਿਸ ਇਕ ਨਾਜਾਇਜ਼ ਬੇਟੇ ਦੇ ਮਨ 'ਚ ਪਿਆਰ ਤੇ ਇੱਜ਼ਤ ਪਾਉਣ ਨੂੰ ਲੈ ਕੇ ਉਠਣ ਵਾਲੀ ਤਕਲੀਫ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਤਕਲੀਫ ਉਸ ਨੂੰ ਆਪਣੇ ਜੈਵਿਕ ਪਿਤਾ ਦੇ ਸੰਪਰਕ 'ਚ ਲਿਆਉਂਦੀ ਹੈ। ਫਿਲਮ 'ਚ ਅਭਿਨੇਤਰੀ ਜ਼ੀਨਤ ਅਮਾਨ, ਅਮਜ਼ਦ ਖਾਨ, ਸੁਰੇਸ਼ ਓਬਰਾਏ, ਬਿੰਦੂ, ਰਾਖੀ, ਓਮ ਪ੍ਰਕਾਸ਼, ਰੰਜੀਤ ਤੇ ਰਾਮ ਸੇਠੀ ਵੀ ਹਨ।
OMG : ਫਿੱਟ ਰਹਿਣ ਲਈ ਇਸ ਹਸੀਨਾ ਦਾ ਕੰਮ ਸੁਣ ਕਰੋਗੇ ਤੌਬਾ (ਦੇਖੋ ਤਸਵੀਰਾਂ)
NEXT STORY