2 ਜੂਨ : ਮੰਗਲਵਾਰ : ਸ਼੍ਰੀ ਸਤ ਨਾਰਾਇਣ ਵਰਤ, ਇਸ਼ਨਾਨ ਦਾਨ ਆਦਿ ਦੀ ਜੇਠ ਦੀ ਪੂਰਨਮਾਸ਼ੀ, ਦੇਵ ਇਸ਼ਨਾਨ ਪੂਰਨਮਾਸ਼ੀ, ਸੰਤ ਸ਼ਿਰੋਮਣੀ ਭਗਤ ਕਬੀਰ ਜੀ ਦੀ ਜਯੰਤੀ, ਵੱਟ ਸਾਵਿਤ੍ਰੀ ਵਰਤ (ਪੂਰਨਮਾਸ਼ੀ ਪੱਖ), ਮੇਲਾ ਸ਼੍ਰੀ ਸ਼ੁੱਧ ਮਹਾਦੇਵ ਯਾਤਰਾ (ਊਧਮਪੁਰ, ਜੰਮੂ-ਕਸ਼ਮੀਰ)
3 ਜੂਨ : ਬੁੱਧਵਾਰ : ਪਹਿਲਾ (ਸ਼ੁੱਧ) ਹਾੜ੍ਹ ਕ੍ਰਿਸ਼ਨ ਪੱਖ ਸ਼ੁਰੂ, ਮੇਲਾ ਜਖੋਲੀ (ਉੱਤਰਾਖੰਡ), ਸ਼ਬ-ਏ-ਬਾਰਾਤ (ਮੁਸਲਮਾਨੀ ਪੁਰਬ), ਸ੍ਰੀ ਗੁਰੂ ਹਰਿਗੋਬਿੰਦ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ।
5 ਜੂਨ : ਸ਼ੁੱਕਰਵਾਰ : ਸੰਕਟਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 9 ਵੱਜ ਕੇ 53 ਮਿੰਟ 'ਤੇ ਉਦੈ ਹੋਵੇਗਾ।
7 ਜੂਨ : ਐਤਵਾਰ : ਦੇਰ ਰਾਤ ਬਾਅਦ 3 ਵੱਜ ਕੇ 41 ਮਿੰਟ 'ਤੇ ਪੰਚਕ ਸ਼ੁਰੂ, ਨਾਗ ਪੰਚਮੀ (ਬੰਗਾਲ)।
8 ਜੂਨ : ਸੋਮਵਾਰ : ਪੰਚਕ ਦਾ ਦਿਨ ਹੈ।
9 ਜੂਨ : ਮੰਗਲਵਾਰ : ਮਾਸਿਕ ਕਾਲ ਅਸ਼ਟਮੀ ਵਰਤ, ਪੰਚਕ ਦਾ ਦਿਨ ਹੈ।
10 ਜੂਨ : ਬੁੱਧਵਾਰ : ਪੰਚਕ ਲੱਗੀ ਹੋਈ ਹੈ।
11 ਜੂਨ : ਵੀਰਵਾਰ : ਪੰਚਕ ਦਾ ਦਿਨ ਹੈ।
12 ਜੂਨ : ਸ਼ੱਕਰਵਾਰ : ਯੋਗਿਨੀ ਇਕਾਦਸ਼ੀ ਵਰਤ (ਸਮਾਰਤਾਂ) ਗ੍ਰਹਿਸਤੀਆਂ ਲਈ, ਸਵੇਰੇ 9 ਵੱਜ ਕੇ 40 ਮਿੰਟ 'ਤੇ ਪੰਚਕ ਸਮਾਪਤ।
13 ਜੂਨ : ਸ਼ਨੀਵਾਰ : ਯੋਗਿਨੀ ਇਕਾਦਸ਼ੀ ਵਰਤ ਵੈਸ਼ਨਵਾਂ (ਸੰਨਿਆਸੀਆਂ) ਵਾਸਤੇ।
14 ਜੂਨ : ਐਤਵਾਰ : ਪ੍ਰਦੋਸ਼ ਵਰਤ, ਮਾਸਿਕ ਸ਼ਿਵਰਾਤਰੀ ਵਰਤ, ਸ਼੍ਰੀ ਸੰਗਮੇਸ਼ਵਰ ਮਹਾਦੇਵ ਅਰੁਣਾਏ (ਪਿਹੋਵਾ, ਹਰਿਆਣਾ) ਦੇ ਸ਼ਿਵ ਤਿਰੌਦਸ਼ੀ ਪੁਰਬ ਦੀ ਤਿਥੀ।
15 ਜੂਨ : ਸੋਮਵਾਰ : ਸ਼ਾਮ 5 ਵੱਜ ਕੇ 12 ਮਿੰਟ 'ਤੇ ਸੂਰਜ ਭਗਵਾਨ ਮਿਥੁਨ ਰਾਸ਼ੀ 'ਚ ਪ੍ਰਵੇਸ਼ ਕਰਨਗੇ, ਸੂਰਜ ਦੀ ਮਿਥੁਨ ਸੰਗਰਾਂਦ ਅਤੇ ਹਾੜ੍ਹ ਦਾ ਮਹੀਨਾ ਸ਼ੁਰੂ, ਸੰਗਰਾਂਦ ਦਾ ਪੁੰਨ ਸਮਾਂ ਸਵੇਰੇ 10 ਵੱਜ ਕੇ 48 ਮਿੰਟ ਤੋਂ, ਮੇਲਾ ਅਹਿਲ (ਹਮੀਰਪੁਰ), ਪਾਂਡਵਾਂ ਦਾ ਬਾੜ੍ਹੀ ਮੇਲਾ ਸਰਯਾਂਝ (ਸੋਲਨ) ਅਤੇ ਮੇਲਾ ਭੁੰਤਰ (ਕੁੱਲੂ) ਹਿਮਾਚਲ ਪ੍ਰਦੇਸ਼ ਸ਼ੁਰੂ।
16 ਜੂਨ : ਮੰਗਲਵਾਰ : ਭੌਮਵਤੀ (ਮੰਗਲਵਾਰ ਦੀ) ਮੱਸਿਆ, ਇਸ਼ਨਾਨ ਦਾਨ ਆਦਿ ਦੀ ਹਾੜ੍ਹ ਦੀ ਮੱਸਿਆ।
17 ਜੂਨ : ਬੁੱਧਵਾਰ : ਹਾੜ੍ਹ (ਅਸ਼ੁੱਧ) ਸ਼ੁਕਲ ਪੱਖ ਸ਼ੁਰੂ, 16 ਜੁਲਾਈ ਤਕ ਪੁਰਸ਼ੋਤਮ (ਮੱਲ੍ਹ-ਲੌਂਦ ਦਾ) ਮਹੀਨਾ ਰਹੇਗਾ, ਇਸ ਦੌਰਾਨ ਸ਼ੁਭ ਮੰਗਲ ਕਾਰਜ ਲਈ ਦਿਨ ਸ਼ੁਭ ਨਹੀਂ ਹਨ, ਇਸ ਮਹੀਨੇ 'ਚ ਭਗਵਾਨ ਸ਼੍ਰੀ ਵਿਸ਼ਨੂੰ ਜੀ ਦੀ ਪੂਜਾ-ਅਰਾਧਨਾ, ਸ਼੍ਰੀ ਵਿਸ਼ਨੂੰ ਸਹਿਸਤ੍ਰਨਾਮ-ਸ਼੍ਰੀ ਵਿਸ਼ਨੂੰ ਚਾਲੀਸਾ-ਸਤੋਤਰ ਪਾਠ ਕਰਨਾ ਉੱਤਮ ਫਲਦਾਈ ਹੁੰਦਾ ਹੈ।
18 ਜੂਨ : ਵੀਰਵਾਰ : ਚੰਦਰ ਦਰਸ਼ਨ, ਮਹਾਰਾਣੀ ਲਕਸ਼ਮੀ ਬਾਈ ਜੀ ਦਾ ਬਲੀਦਾਨ ਦਿਵਸ।
19 ਜੂਨ : ਸ਼ੁੱਕਰਵਾਰ : ਮੁਸਲਮਾਨੀ ਮਹੀਨਾ ਰਮਜ਼ਾਨ ਸ਼ੁਰੂ, ਪਵਿੱਤਰ ਰੋਜ਼ੇ ਸ਼ੁਰੂ (ਰਮਜ਼ਾਨ ਦਾ ਪਹਿਲਾ ਦਿਨ)।
20 ਜੂਨ : ਸ਼ਨੀਵਾਰ : ਸਿੱਧੀ ਵਿਣਾਇਕ ਸ਼੍ਰੀ ਗਣੇਸ਼ ਚਤੁਰਥੀ ਵਰਤ।
21 ਜੂਨ : ਐਤਵਾਰ : ਸੂਰਜ 'ਸਾਯਣ' ਕਰਕ ਰਾਸ਼ੀ 'ਚ ਪ੍ਰਵੇਸ਼ ਕਰੇਗਾ, ਵਰਖਾ ਰੁੱਤ ਸ਼ੁਰੂ, ਸੂਰਜ ਦੱਖਣਾਇਣ ਸ਼ੁਰੂ।
22 ਜੂਨ : ਸੋਮਵਾਰ : ਰਾਸ਼ਟਰੀ ਮਹੀਨਾ ਹਾੜ੍ਹ ਸ਼ੁਰੂ।
23 ਜੂਨ : ਮੰਗਲਵਾਰ : ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਜੀ ਦੀ ਬਰਸੀ।
24 ਜੂਨ : ਬੁੱਧਵਾਰ : ਸ਼੍ਰੀ ਦੁਰਗਾ ਅਸ਼ਟਮੀ, ਬੁੱਧ ਅਸ਼ਟਮੀ, ਸ਼੍ਰੀ ਧਿਆਨੂੰ ਭਗਤ ਜੀ ਦੀ ਜਯੰਤੀ।
28 ਜੂਨ : ਐਤਵਾਰ : ਪੁਰਸ਼ੋਤਮਾ ਇਕਾਦਸ਼ੀ ਵਰਤ, ਸ਼੍ਰੀ ਕਮਲਾ ਇਕਾਦਸ਼ੀ ਵਰਤ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ।
29 ਜੂਨ : ਸੋਮਵਾਰ : ਸੋਮ ਪ੍ਰਦੋਸ਼ ਵਰਤ।
—ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ
ਕੋਈ ਵੀ ਤਾਕਤ ਤੁਹਾਨੂੰ ਸਫਲ ਹੋਣ ਤੋਂ ਨਹੀਂ ਰੋਕ ਸਕਦੀ
NEXT STORY