ਜਲੰਧਰ- ਇੰਗਲੈਂਡ ਦੇ ਕਾਰੋਬਾਰੀ ਰਣਜੀਤ ਪਵਾਰ ਨੂੰ ਭਾਰਤ ਦੀ ਧਰਤੀ 'ਤੇ ਪੈਰ ਰੱਖਦੇ ਹੀ ਮੌਤ ਦੀ ਨੀਂਦ ਸੁਆ ਦਿੱਤਾ ਗਿਆ। ਉਸ ਦਾ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ। ਪੁਲਸ ਨੂੰ 23 ਦਿਨਾਂ ਬਾਅਦ ਉਸ ਦੀ ਗਲੀ-ਸੜੀ ਲਾਸ਼ ਅੰਬਾਲਾ ਦੇ ਪਿਹੋਵਾ ਰੋਡ 'ਤੇ ਨਹਿਰ 'ਚੋਂ ਬਰਾਮਦ ਹੋਈ। ਰਣਜੀਤ ਦੇ ਦੋਸਤ ਦਰਸ਼ਨ ਸਿੰਘ ਨੇ ਲਾਸ਼ ਦੇ ਹੱਥ ਵਿਚ ਪਾਏ ਕੜੇ ਤੋਂ ਹੀ ਉਸ ਦੀ ਪਛਾਣ ਕੀਤੀ ਸੀ। ਪੁਲਸ ਨੇ ਰਣਜੀਤ ਦੇ ਕਤਲ ਦੇ ਕੁਝ ਦਿਨਾਂ ਬਾਅਦ ਟੈਕਸੀ ਡਰਾਈਵਰ ਨੂੰ ਸੁਖਦੇਵ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਤੋਂ ਪੁੱਛ-ਗਿੱਛ ਦੌਰਾਨ ਰਣਜੀਤ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ।
ਫੜੇ ਗਏ ਡਰਾਈਵਰ ਸੁਖਦੇਵ ਨੇ ਕੀਤਾ ਖੁਲਾਸਾ-
30 ਸਾਲ ਪੁਰਾਣੀ ਦੋਸਤੀ ਨੂੰ ਰਣਜੀਤ ਦੇ ਦੋਸਤ ਬਲਦੇਵ ਨੇ ਮਿੰਟਾਂ 'ਚ ਬੇਰਹਿਮੀ ਨਾਲ ਕਤਲ ਕਰ ਕੇ ਖਤਮ ਕਰ ਦਿੱਤੀ। ਫੜਿਆ ਗਿਆ ਸੁਖਦੇਵ ਜੋ ਕਿ ਰਣਜੀਤ ਦੇ ਜਿਗਰੀ ਦੋਸਤ ਦਾ ਭਾਣਜਾ ਵੀ ਹੈ। ਉਸ ਦਾ ਕਹਿਣਾ ਹੈ ਕਿ ਰਣਜੀਤ ਦੇ ਕਤਲ ਮਗਰੋਂ ਉਸ ਦਾ ਮਾਮਾ ਬਲਦੇਵ ਘਬਰਾ ਗਿਆ ਸੀ ਅਤੇ ਉਸ ਨੇ ਉਸ ਨੂੰ ਟੈਂਸ਼ਨ ਨਾ ਲੈਣ ਦੀ ਗੱਲ ਕਹੀ ਸੀ। ਰਣਜੀਤ ਦੇ ਕਤਲ ਨੂੰ ਲੈ ਕੇ ਖੁਲਾਸਾ ਇਹ ਹੋਇਆ ਹੈ ਕਿ ਰਣਜੀਤ ਦੇ ਕਤਲ ਤੋਂ ਬਾਅਦ ਬਲਦੇਵ ਨੇ ਭਾਣਜੇ ਸੁਖਦੇਵ ਨੂੰ 20 ਲੱਖ ਰੁਪਏ ਦੇਣੇ ਮਨਜ਼ੂਰ ਕੀਤੇ। ਇਸ ਲਈ ਉਸ ਨੇ ਰਣਜੀਤ ਦੇ ਕਤਲ ਦੇ ਦੋ ਦਿਨ ਬਾਅਦ ਪੰਜਾਬ ਨੈਸ਼ਨਲ ਬੈਂਕ 'ਚ ਸੁਖਦੇਵ ਦਾ ਨਵਾਂ ਖਾਤਾ ਵੀ ਖੁਲਵਾਇਆ ਸੀ।
ਰਣਜੀਤ ਦੇ ਪਰਿਵਾਰ ਦੋਸਤ ਨੇ ਕੀਤੀ ਸੀ ਸ਼ਿਕਾਇਤ-
ਜਦੋਂ ਪੰਜਾਬ ਵਿਚ ਰਣਜੀਤ ਦੇ ਬੱਚਿਆਂ ਨੇ ਆਪਣੇ ਪਿਤਾ ਦੇ ਲਾਪਤਾ ਹੋਣ ਦੀ ਖਬਰ ਦਿੱਤੀ ਤੇ ਇਨਾਮ ਰੱਖਿਆ ਤਾਂ ਬਲਦੇਵ ਹੋਰ ਵੀ ਘਬਰਾ ਗਿਆ ਤੇ ਉਹ ਇੰਗਲੈਂਡ ਚਲਾ ਗਿਆ। ਸੁਖਦੇਵ ਨੇ ਦੱਸਿਆ ਕਿ ਉਹ ਇੰਗਲੈਂਡ ਇਸ ਲਈ ਚਲਾ ਗਿਆ ਕਿਉਂਕਿ ਰਣਜੀਤ ਦੇ ਪਰਿਵਾਰ ਵਾਲੇ ਦਾ ਵਾਰ-ਵਾਰ ਫੋਨ ਕਰ ਕੇ ਪੁੱਛ ਰਹੀ ਸੀ। ਜਿਸ ਤੋਂ ਬਾਅਦ ਇਕ ਪਰਿਵਾਰਕ ਦੋਸਤ ਨੇ ਪੁਲਸ ਨੂੰ ਲਾਪਤਾ ਹੋਣ ਬਾਰੇ ਸ਼ਿਕਾਇਤ ਦਿੱਤੀ ਸੀ। ਫਿਲਹਾਲ ਰਣਜੀਤ ਦੀ ਲਾਸ਼ ਸਿਵਲ ਹਸਪਤਾਲ ਵਿਚ ਹੀ ਸੁਰੱਖਿਅਤ ਰਖਵਾਈ ਗਈ ਹੈ, ਅਜੇ ਤਕ ਇਹ ਤੈਅ ਨਹੀਂ ਹੋ ਸਕਿਆ ਹੈ ਕਿ ਉਸ ਦਾ ਅੰਤਿਮ ਸੰਸਕਾਰ ਇੰਡੀਆ ਵਿਚ ਹੋਵੇ ਜਾਂ ਫਿਰ ਇੰਗਲੈਂਡ ਵਿਚ।
ਜਵਾਨ ਲੜਕੀ ਨਾਲ ਵਾਪਰਿਆ ਅਜਿਹਾ ਭਾਣਾ ਕਿ ਘਰ 'ਚ ਛਾ ਗਿਆ ਮਾਤਮ!
NEXT STORY