ਮੁੰਬਈ- ਹਾਲ ਹੀ ਵਿਚ ਚੀਨ ਵਿਚ 10 ਕਰੋੜ ਯੂਆਨ (1ਕਰੋੜ 67 ਲੱਖ ਅਮਰੀਕੀ ਡਾਲਰ) ਦਾ ਕਾਰੋਬਾਰ ਕਰਨ ਵਾਲੀ 'ਪੀਕੇ' ਫਿਲਮ ਦੇ ਅਦਾਕਾਰ ਆਮਿਰ ਖਾਨ, ਅਨੁਸ਼ਕਾ ਸ਼ਰਮਾ ਅਤੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਹੋਰ ਕਲਾਕਾਰਾਂ ਨਾਲ ਮਿਲ ਕੇ ਫਿਲਮ ਦੀ ਸਫਲਤਾ ਦਾ ਜਸ਼ਨ ਮਨਾਇਆ।
ਫਿਲਮ ਵਿਚ ਇਕ ਏਲੀਅਨ ਦਾ ਕਿਰਦਾਰ ਨਿਭਾਉਣ ਵਾਲੇ ਆਮਿਰ ਮਹਿਮਾਨਾਂ ਦੇ ਮਨੋਰੰਜਨ ਲਈ ਪਾਰਟੀ ਵਿਚ ਚੀਨੀ ਪੌਸ਼ਾਕ ਵਿਚ ਨਜ਼ਰ ਆਏ। ਚੀਨ ਵਿਚ ਫਿਲਮ ਨੂੰ ਮਿਲੀ ਸਫਲਤਾ ਦਾ ਜਸ਼ਨ ਮਨਾਉਣ ਲਈ ਪਤਨੀ ਕਿਰਨ ਰਾਵ, ਸਾਬਕਾ ਪਤਨੀ ਰੀਨਾ, ਬੇਟੀ ਈਰਾ ਅਤੇ ਭਾਣਜੇ ਇਮਰਾਨ ਨਾਲ ਸਮੇਤ 50 ਸਾਲਾ ਅਦਾਕਾਰ ਦਾ ਪਰਿਵਾਰ ਅਤੇ ਮਿੱਤਰ ਸ਼ਾਮਲ ਹੋਏ। 'ਪੀਕੇ' ਦੇ ਨਿਰਮਾਤਾ ਵਿਧੂ ਵਿਨੋਦ ਚੋਪੜਾ ਦੀ ਆਉਣ ਵਾਲੀ ਫਿਲਮ 'ਵਜ਼ੀਰ' ਵਿਚ ਨਜ਼ਰ ਆ ਰਹੇ ਅਮਿਤਾਭ ਬੱਚਨ ਵੀ ਇਸ ਸਮਾਰੋਹ ਵਿਚ ਸ਼ਾਮਲ ਹੋਏ।
ਸਾਲ ਦੇ ਅਖੀਰ ਤਕ ਰਿਹਾਅ ਹੋ ਸਕਦੇ ਹਨ ਸੰਜੇ ਦੱਤ
NEXT STORY