ਨਵੀਂ ਦਿੱਲੀ- ਪੁਣੇ ਦੀ ਯਰਵਡਾ ਜੇਲ 'ਚ ਮੁੰਬਈ ਬੰਬ ਧਮਾਕਿਆਂ 'ਚ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਸਜ਼ਾ ਕੱਟ ਰਹੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਇਸੇ ਸਾਲ ਜੇਲ ਤੋਂ ਰਿਹਾਅ ਹੋ ਜਾਣਗੇ। ਸੰਜੇ ਦੱਤ ਦੀ ਸਜ਼ਾ ਇਸ ਸਾਲ ਦਸੰਬਰ 'ਚ ਖਤਮ ਹੋਣ ਜਾ ਰਹੀ ਹੈ। ਖਬਰਾਂ ਮੁਤਾਬਕ ਸੰਜੇ ਦੱਤ ਦੀ ਪਤਨੀ ਮਾਨਯਤਾ ਨੇ ਕਿਹਾ ਕਿ ਉਹ ਅਜੇ ਪਿਛਲੇ ਹਫਤੇ ਸੰਜੇ ਨਾਲ ਮਿਲੀ ਸੀ ਤੇ ਉਮੀਦ ਹੈ ਕਿ ਸਭ ਕੁਝ ਠੀਕ ਰਿਹਾ ਤਾਂ ਇਸੇ ਸਾਲ ਦਸੰਬਰ ਦੇ ਮਹੀਨੇ ਸੰਜੇ ਰਿਹਾਅ ਹੋ ਕੇ ਘਰ ਆ ਜਾਣਗੇ ਤੇ ਇਕਰਾ ਤੇ ਸ਼ਾਹਰਾਨ ਨਾਲ ਕ੍ਰਿਸਮਸ ਮਨਾਉਣਗੇ।
ਸੰਜੇ ਦੱਤ ਦੀ ਰਿਹਾਈ ਨੂੰ ਲੈ ਕੇ ਇਹ ਵੀ ਚਰਚਾ ਹੈ ਕਿ ਸੰਜੇ ਨੇ ਪਿਛਲੇ ਮਹੀਨੇ 'ਚ ਜਿਹੜੀ ਫਰਲੋ ਦੀ ਛੁੱਟੀ ਲਈ ਹੈ, ਉਸ ਦੇ ਚਲਦਿਆਂ ਸ਼ਾਇਦ ਉਨ੍ਹਾਂ ਦੀ ਸਜ਼ਾ 'ਚ ਕੁਝ ਦਿਨ ਵਧਾਏ ਜਾ ਸਕਦੇ ਹਨ। ਫਿਲਹਾਲ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੈ। ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਸੰਜੇ ਦੱਤ ਸਭ ਤੋਂ ਪਹਿਲਾਂ ਡਾਇਰੈਕਟਰ ਉਮੇਸ਼ ਸ਼ੁਕਲਾ ਦੀ ਫਿਲਮ ਓਹ ਮਾਏ ਗੌਡ ਦੇ ਸੀਕੁਅਲ ਵਿਚ ਕੰਮ ਕਰਨਗੇ।
ਡਰੀਮ ਗਰਲ ਬਣੀ ਨਾਨੀ, ਬੇਟੀ ਅਹਾਨਾ ਨੇ ਦਿੱਤਾ ਬੇਟੇ ਨੂੰ ਜਨਮ (ਦੇਖੋ ਤਸਵੀਰਾਂ)
NEXT STORY