ਜਲੰਧਰ- ਪੰਜਾਬੀ ਗਾਇਕ ਤੇ ਅਭਿਨੇਤਾ ਜੱਸੀ ਗਿੱਲ ਤੇ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਗੌਹਰ ਖਾਨ ਹਾਲ ਹੀ 'ਚ ਫਿਲਮ 'ਓ ਯਾਰਾ ਐਵੇਂ ਐਵੇਂ ਲੁੱਟ ਗਿਆ' ਵਿਚ ਇਕੱਠੇ ਨਜ਼ਰ ਆਏ ਹਨ। ਇਹ ਜੋੜੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਾਫੀ ਚਰਚਾ ਵਿਚ ਰਹੀ ਹੈ। ਹਰ ਪਾਸੇ ਇਹ ਖਬਰ ਵੀ ਦੋਵਾਂ ਨਾਲ ਜੁੜ ਗਈ ਸੀ ਕਿ ਦੋਵੇਂ ਇਕ-ਦੂਜੇ ਨਾਲ ਪਿਆਰ ਵਿਚ ਹਨ। ਹੁਣ ਅਜਿਹਾ ਸੱਚ ਵਿਚ ਹੈ ਜਾਂ ਨਹੀਂ ਇਸ ਸਬੰਧੀ ਗੌਹਰ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਜਾਣਕਾਰੀ ਦਿੱਤੀ ਹੈ।
ਹਾਲ ਹੀ 'ਚ ਗੌਹਰ ਨੇ ਆਪਣੇ ਪੰਜਾਬੀ ਫਿਲਮ ਇੰਡਸਟਰੀ ਦੇ ਤਜਰਬੇ ਨੂੰ ਸਾਂਝਾ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਕੁਸ਼ਾਲ ਟੰਡਨ ਨਾਲ ਬ੍ਰੇਕਅੱਪ ਤੋਂ ਬਾਅਦ ਉਹ ਸਿੰਗਲ ਹੈ। ਉਸ ਨੇ ਇਕ ਸਵਾਲ ਦਾ ਜਵਾਬ ਵੀ ਦਿੱਤਾ, ਜਿਸ 'ਚ ਉਸ ਨੂੰ ਪੁੱਛਿਆ ਗਿਆ ਕਿ ਉਹ ਜੱਸੀ ਗਿੱਲ ਨਾਲ ਰਿਲੇਸ਼ਨ ਵਿਚ ਹੈ ਜਾਂ ਨਹੀਂ। ਇਸ 'ਤੇ ਗੌਹਰ ਨੇ ਕਿਹਾ ਕਿ ਉਹ ਦੋਵੇਂ ਬਹੁਤ ਚੰਗੇ ਦੋਸਤ ਹਨ। ਜੇਕਰ ਦੋਵੇਂ ਸੋਸ਼ਲ ਮੀਡੀਆ 'ਤੇ ਜਾਂ ਨਿੱਜੀ ਤੌਰ 'ਤੇ ਗੱਲਬਾਤ ਕਰਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੋਵੇਂ ਪ੍ਰੇਮੀ ਹਨ। ਉਹ ਚੰਗੇ ਦੋਸਤ ਹਨ ਤੇ ਅੱਗੇ ਵੀ ਦੋਸਤ ਹੀ ਰਹਿਣਗੇ।
ਦੇਸ਼-ਵਿਦੇਸ਼ 'ਚ 'ਪੀਕੇ' ਦੀ ਕਾਮਯਾਬੀ 'ਤੇ ਸਕਸੈਸ ਪਾਰਟੀ (ਦੇਖੋ ਤਸਵੀਰਾਂ)
NEXT STORY