ਮੁੰਬਈ- ਬਾਲੀਵੁੱਡ ਦੇ ਨਵੇਂ ਅਦਾਕਾਰ ਸਿਧਾਰਥ ਮਲਹੋਤਰਾ ਮਸ਼ਹੂਰ ਫਿਲਮਕਾਰ ਫਰਹਾਨ ਅਖਤਰ ਦੀ ਫਿਲਮ 'ਚ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਸਾਲ 2012 'ਚ ਰਿਲੀਜ਼ ਹੋਈ ਫਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿਧਾਰਥ ਮਲਹੋਤਰਾ ਇਨ੍ਹੀਂ ਦਿਨੀਂ ਕਰਨ ਜੌਹਰ ਦੀ ਫਿਲਮ 'ਕਪੂਰ ਐਂਡ ਸਨਸ' 'ਚ ਕੰਮ ਕਰ ਰਹੇ ਹਨ। ਇਸ ਤੋਂ ਬਾਅਦ ਉਹ ਫਰਹਾਨ ਅਖਤਰ ਦੀ ਫਿਲਮ 'ਚ ਕੰਮ ਕਰਨਗੇ। ਇਸ ਫਿਲਮ 'ਚ ਸਿਧਾਰਥ ਮਲਹੋਤਰਾ ਦੇ ਓਪੋਜ਼ਿਟ ਅਦਾਕਾਰਾ ਕੈਟਰੀਨਾ ਕੈਫ ਹੈ। ਸਿਧਾਰਥ ਨੇ ਕਿਹਾ ਹੈ ਕਿ ਫਿਲਮ ਦੀ ਸਕਰੀਪਟ ਪੜ੍ਹਨ ਤੋਂ ਬਾਅਦ ਮੈਂ ਬਹੁਤ ਐਕਸਾਈਟਿਡ ਹਾਂ। ਮੈਨੂੰ ਫਿਲਮ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਹੈ ਅਤੇ ਦੂਜੀ ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਫਰਹਾਨ ਵੀ ਹਨ। ਅਜਿਹਾਂ ਪਹਿਲੀ ਵਾਰ ਹੋਵੇਗਾ ਜਦੋਂ ਮੈਂ ਅਕਸੇਲ ਇੰਟਰਨੈੱਟ ਬੈਨਰ ਹੇਠ ਕੰਮ ਕਰਨ ਜਾ ਰਿਹਾ ਹਾਂ।
'ਮੁੰਨਾਭਾਈ ਐਮ.ਬੀ.ਬੀ.ਐਸ.' ਜ਼ਰੂਰ ਬਣੇਗੀ : ਅਰਸ਼ਦ
NEXT STORY