ਮੁੰਬਈ- ਬਾਲੀਵੁੱਡ 'ਚ ਕਾਮੇਡੀ ਲਈ ਮਸ਼ਹੂਰ ਅਰਸ਼ਦ ਵਾਰਸੀ ਨੂੰ ਯਕੀਨ ਹੈ ਕਿ 'ਮੁੰਨਾਭਾਈ ਐਮ.ਬੀ.ਬੀ.ਐਸ. 3' ਜ਼ਰੂਰ ਬਣਾਈ ਜਾਵੇਗੀ। ਅਰਸ਼ਦ ਨੇ ਸੰਜੇ ਦੱਤ ਦੇ ਨਾਲ 'ਮੁੰਨਾਭਾਈ ਐਮ.ਬੀ.ਬੀ.ਐਸ.' ਅਤੇ 'ਲਗੇ ਰਹੋ ਮੁੰਨਾਭਾਈ' 'ਚ ਕੰਮ ਕੀਤਾ ਹੈ। ਉਸ ਨੇ ਕਿਹਾ ਹੈ ਕਿ 'ਮੁੰਨਾਭਾਈ' ਸੀਰੀਜ਼ ਦੀ ਤੀਜੀ ਫਿਲਮ ਜ਼ਰੂਰ ਬਣੇਗੀ। ਇਸ 'ਚ ਕੋਈ ਸ਼ੱਕ ਨਹੀਂ ਹੈ। ਕਹਾਣੀ ਲਗਭਗ ਤਿਆਰ ਹੈ ਅਤੇ ਸਾਨੂੰ ਸੰਜੇ ਦੇ ਜੇਲ ਤੋਂ ਵਾਪਸ ਆਉਣ ਦੀ ਉਡੀਕ ਹੈ। ਉਸ ਤੋਂ ਬਾਅਦ ਹੀ ਅਸੀਂ ਇਸ 'ਤੇ ਕੰਮ ਸ਼ੁਰੂ ਕਰਾਂਗੇ। ਵਰਣਨਯੋਗ ਹੈ ਕਿ ਸੰਜੇ 1993 ਦੀ ਮੁੰਬਈ ਬੰਬ ਧਮਾਕੇ ਅਤੇ ਦੰਗਿਆਂ ਦੌਰਾਨ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ 'ਚ ਪੁਣੇ ਦੀ ਯਰਵਦਾ ਜੇਲ 'ਚ ਸਜ਼ਾ ਕੱਟ ਰਹੇ ਹਨ।
ਸੰਜੇ ਦੀ ਬੇਟੀ ਤ੍ਰਿਸ਼ਾਲਾ ਨੇ ਪਾਪਾ ਦੀ ਵਾਪਸੀ ਸਬੰਧੀ ਕੀਤੀ ਖੁੱਲ੍ਹ ਕੇ ਗੱਲਬਾਤ (ਦੇਖੋ ਤਸਵੀਰਾਂ)
NEXT STORY