ਕਾਬੁਲ - ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦੇ ਗਵਰਨਰ ਨੇ ਕਿਹਾ ਹੈ ਕਿ ਦੇਸ਼ ਦਾ ਕਰੀਬ 9 ਅਰਬ ਡਾਲਰ ਦਾ ਰਿਜ਼ਰਵ ਮੁਦਰਾ ਭੰਡਾਰ ਵਿਦੇਸ਼ਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਨਕਦੀ ਦੇ ਰੂਪ ਵਿੱਚ ਕੋਈ ਵਿਦੇਸ਼ੀ ਮੁਦਰਾ ਉਪਲਬਧ ਨਹੀਂ ਹੈ। ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦੇ ਪ੍ਰਮੁੱਖ ਅਜਮਲ ਅਹਿਮਦੀ ਨੇ ਬੁੱਧਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਰੀਬ 9 ਅਰਬ ਡਾਲਰ ਦੀ ਰਾਸ਼ੀ ਵਿੱਚੋਂ 7 ਅਰਬ ਡਾਲਰ ਯੂ.ਐੱਸ. ਫੈਡਰਲ ਰਿਜ਼ਰਵ ਬਾਂਡ, ਸੰਪਤੀਆਂ ਅਤੇ ਸੋਨੇ ਦੇ ਰੂਪ ਵਿੱਚ ਜਮ੍ਹਾਂ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਅਫਗਾਨਿਸਤਾਨ ਕੋਲ ਅਮਰੀਕੀ ਮੁਦਰਾ ਦਾ ਜ਼ੀਰੋ ਭੰਡਾਰ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਦੁਆਰਾ ਦੇਸ਼ 'ਤੇ ਕਬਜ਼ੇ ਦੇ ਦੌਰਾਨ ਦੇਸ਼ ਨਕਦ ਭੰਡਾਰ ਪ੍ਰਾਪਤ ਕਰਨ ਦੇ ਯੋਗ ਨਹੀਂ ਰਿਹਾ ਹੈ। ਉਸ ਨੇ ਲਿਖਿਆ ਹੈ ਕਿ ਨਕਦੀ ਦੀ ਅਗਲੀ ਖੇਪ ਨਹੀਂ ਆ ਸਕੀ।
ਇਹ ਵੀ ਪੜ੍ਹੋ : ਚੀਨ 'ਚ ਵਧੀ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ , ਬਜ਼ੁਰਗ ਆਬਾਦੀ ਵੀ ਸਮੱਸਿਆ ਦਾ ਵੱਡਾ ਕਾਰਨ
ਅਫਗਾਨਿਸਤਾਨ ਦੀ ਮੁਦਰਾ ਦੀ ਕੀਮਤ ਵਿੱਚ ਗਿਰਾਵਟ ਆਵੇਗੀ ਅਤੇ ਮਹਿੰਗਾਈ ਵਧੇਗੀ
ਗਵਰਨਰ ਨੇ ਕਿਹਾ ਹੈ ਕਿ ਅਮਰੀਕੀ ਡਾਲਰ ਦੇ ਘਟਣ ਨਾਲ ਅਫਗਾਨਿਸਤਾਨ ਦੀ ਮੁਦਰਾ ਦੀ ਕੀਮਤ ਡਿੱਗੇਗੀ ਅਤੇ ਮਹਿੰਗਾਈ ਵਧੇਗੀ। ਇਸ ਦਾ ਸਿੱਧਾ ਅਸਰ ਗਰੀਬ ਲੋਕਾਂ 'ਤੇ ਪਵੇਗਾ।
ਦੁਨੀਆ ਤਾਲੀਬਾਨ ਦੀ ਕਰਨੀ ਦੀ ਸਮੀਖਿਆ ਕਰੇਗੀ : ਸੰਯੁਕਤ ਰਾਸ਼ਟਰ
ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਨੇ ਤਾਲੀਬਾਨ ਤੋਂ ਅਫਗਾਨਿਸਤਾਨ ਦੀ ਪਿਛਲੀ ਸਰਕਾਰ ਦੇ ਮੁਲਾਜ਼ਮਾਂ ਨੂੰ ਮੁਆਫੀ, ਕੁੜੀਆਂ ਲਈ ਸਕੂਲ ਵਿਚ ਬਣੇ ਰਹਿਣ ਦੇ ਇਜਾਜ਼ਤ ਦੇਣ ਦੇ ਸੰਕਲਪ ਸਮੇਤ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਦੇ ਬੁਲਾਰੇ ਰੂਪਰਟ ਕੋਲਵਿਲੇ ਨੇ ਮੰਗਲਵਾਰ ਨੂੰ ਕਿਹਾ, '' ਤਾਲਿਬਾਨ ਨੇ ਕਈ ਬਿਆਨ ਦਿੱਤੇ ਹਨ ਜੋ ਜ਼ਮੀਨ 'ਤੇ ਭਰੋਸਾ ਦਿਵਾ ਰਹੇ ਹਨ। ਪਰ ਉਸਦੇ ਕੰਮ ਉਸਦੇ ਸ਼ਬਦਾਂ ਨਾਲੋਂ ਜ਼ਿਆਦਾ ਦੱਸਦੇ ਹਨ।
ਇਹ ਵੀ ਪੜ੍ਹੋ : ‘ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਲਈ UPA ਸਰਕਾਰ ਜ਼ਿੰਮੇਵਾਰ : ਨਿਰਮਲਾ ਸੀਤਾਰਮਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਕ ਹੋਰ ਕੰਪਨੀ ਜਲਦ ਲੈ ਕੇ ਆ ਰਹੀ ਹੈ 750 ਕਰੋੜ ਰੁਪਏ ਦਾ ਆਈ. ਪੀ. ਓ.!
NEXT STORY