ਬੀਜਿੰਗ (ਏ. ਪੀ.)-ਚੀਨ ’ਚ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਅਲੀਬਾਬਾ ਸਮੂਹ ਅਤੇ ਟੇਨਸੈਂਟ ਹੋਲਡਿੰਗਸ ਸਮੇਤ ਕਈ ਵੱਡੀਆਂ ਤਕਨੀਕੀ ਕੰਪਨੀਆਂ ’ਤੇ ਕਾਰਪੋਰੇਟ ਟੇਕਓਵਰ ਦੀ ਰਿਪੋਰਟ ਕਰਨ ’ਚ ਅਸਫ਼ਲ ਰਹਿਣ ਲਈ ਸ਼ਨੀਵਾਰ ਨੂੰ ਜੁਰਮਾਨਾ ਲਗਾਇਆ। ਸਟੇਟ ਐਡਮਨਿਸਟ੍ਰੇਸ਼ਨ ਫਾਰ ਮਾਰਕੀਟ ਰੈਗੂਲੇਸ਼ਨ ਦੇ ਅਨੁਸਾਰ ਇਹ ਕੰਪਨੀਆਂ ‘ਕਾਰਜਸ਼ੀਲ ਕੇਂਦਰੀਕਰਨ’ ਨਿਯਮਾਂ ਦੇ ਤਹਿਤ 8 ਸਾਲ ਪਹਿਲਾਂ ਹੋਈਆਂ 43 ਪ੍ਰਾਪਤੀਆਂ ਦੀ ਰਿਪੋਰਟ ਕਰਨ ’ਚ ਅਸਫਲ ਰਹੀਆਂ।
ਇਹ ਵੀ ਪੜ੍ਹੋ : ਅਮਰੀਕਾ : ਪ੍ਰਸਿੱਧ ਅਟਾਰਨੀ ਜਸਪ੍ਰੀਤ ਸਿੰਘ ਵੱਲੋਂ ਅਮਰੀਕੀ ਸੈਨੇਟਰਾਂ ਤੇ ਕਾਂਗਰਸਮੈਨ ਨਾਲ ਮੁਲਾਕਾਤ, ਕੀਤੀ ਇਹ ਮੰਗ
ਬਿਆਨ ’ਚ ਕਿਹਾ ਗਿਆ ਹੈ ਕਿ ਹਰੇਕ ਉਲੰਘਣਾ ਲਈ ਪੰਜ ਲੱਖ ਯੁਆਨ (59 ਲੱਖ ਰੁਪਏ) ਦਾ ਜੁਰਮਾਨਾ ਲਾਇਆ ਗਿਆ ਹੈ। ਬੀਜਿੰਗ ਨੇ 2020 ਦੇ ਅੰਤ ਤੋਂ ਤਕਨੀਕੀ ਕੰਪਨੀਆਂ ’ਤੇ ਏਕਾਧਿਕਾਰ ਵਿਰੋਧੀ, ਡਾਟਾ ਸੁਰੱਖਿਆ ਅਤੇ ਹੋਰ ਕਾਰਵਾਈ ਸ਼ੁਰੂ ਕੀਤੀ ਹੈ।
ਮੈਕਸੀਕੋ ਦੇ ਅਧਿਕਾਰੀਆਂ ਨੇ 2 ਵਾਹਨਾਂ 'ਚੋਂ 400 ਤੋਂ ਵੱਧ ਪ੍ਰਵਾਸੀਆਂ ਨੂੰ ਫੜਿਆ
NEXT STORY