ਮੁੰਬਈ (ਬਿਊਰੋ) - ਹਿਮਾਚਲ ਪ੍ਰਦੇਸ਼ ਦੇ ਮੰਡੀ ’ਚ ਲੋਕ ਸਭਾ ਚੋਣਾਂ ਸਬੰਧੀ ਆਯੋਜਿਤ ਬੈਠਕ ਵਿਚ ਵਿਕਰਮਾਦਿੱਤਿਆ ਸਿੰਘ ਨੇ ਭਾਜਪਾ ਦੀ ਉਮੀਦਵਾਰ ਕੰਗਨਾ ਰਾਣੌਤ ਨੂੰ ਵੱਡੀ ਭੈਣ ਦੱਸਦੇ ਹੋਏ ਨਸੀਹਤ ਦਿੱਤੀ। ਵਿਕਰਮਾਦਿੱਤਿਆ ਨੇ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਦੂਜਿਆਂ ’ਤੇ ਚਿੱਕੜ ਸੁੱਟੋਗੇ ਤਾਂ ਉਸ ਦੇ ਦਾਗ ਆਪਣੇ ਦਾਮਨ ’ਤੇ ਵੀ ਪੈਣਗੇ। ਇਸ ਤਰ੍ਹਾਂ ਦਾ ਦੋਹਰਾ ਮਾਪਦੰਡ ਨਹੀਂ ਚੱਲੇਗਾ। ਇੱਜ਼ਤ ਚਾਹੀਦੀ ਹੈ ਤਾਂ ਦੂਜਿਆਂ ਦੀ ਇੱਜ਼ਤ ਕਰਨੀ ਸਿੱਖੋ। ਉਨ੍ਹਾਂ ਕਿਹਾ ਕਿ ਹਿਮਾਚਲ ਦੀ ਸੰਸਕ੍ਰਿਤੀ ਇਸ ਤਰ੍ਹਾਂ ਦੀਆਂ ਗੱਲਾਂ ਦੀ ਇਜਾਜ਼ਤ ਨਹੀਂ ਦਿੰਦੀ।
ਇਹ ਖ਼ਬਰ ਵੀ ਪੜ੍ਹੋ : ਹੇਮਾ ਮਾਲਿਨੀ ’ਤੇ ਸੁਰਜੇਵਾਲਾ ਦੀ ਟਿੱਪਣੀ ਨਾਲ ਵਿਵਾਦ, ਮਹਿਲਾ ਕਮਿਸ਼ਨ ਨੇ 3 ਦਿਨਾਂ ’ਚ ਐਕਸ਼ਨ ਲੈਣ ਦੇ ਦਿੱਤੇ ਹੁਕਮ
ਵਿਕਰਮਾਦਿੱਤਿਆ ਨੇ ਕਿਹਾ ਕਿ ਭਾਜਪਾ ਮਾਇਆਜਾਲ ਬੁਣਨ ਦਾ ਯਤਨ ਕਰ ਰਹੀ ਹੈ ਅਤੇ ਮੁੰਬਈ ਤੋਂ ਅਭਿਨੇਤਰੀ ਕੰਗਨਾ ਰਾਣੌਤ ਨੂੰ ਚੋਣ ਲੜਨ ਲਈ ਸੱਦਿਆ ਹੈ। ਕੰਗਨਾ ਖਿਲਾਫ ਅਭੱਦਰ ਟਿੱਪਣੀਆਂ ਸਹਿਣ ਨਹੀਂ ਕੀਤੀਆਂ ਜਾਣਗੀਆਂ ਪਰ ਜਵਾਬਦੇਹੀ ਤਾਂ ਕੰਗਨਾ ਦੀ ਵੀ ਬਣਦੀ ਹੈ। ਉਸ ਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਦੂਜੀਆਂ ਅਭਿਨੇਤਰੀਆਂ ਖਿਲਾਫ ਕੀਤੀ ਹੈ, ਉਹ ਵੀ ਗਲਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਾਜਪਾ ਧਰਮ ਤੇ ਕਾਂਗਰਸ ਅਧਰਮ, ਇਸ ਲਈ ਅਸੀਂ ਲੜਨਾ ਹੈ ਧਰਮਯੁੱਧ : ਕੰਗਨਾ ਰਣੌਤ
NEXT STORY