ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਮੰਨੇ-ਪ੍ਰਮੰਨੇ ਖਿਡਾਰੀ ਤੇ ਟੀਮ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਾਲ 2019 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਹੁਣ ਉਹ ਸਿਰਫ਼ ਆਈ.ਪੀ.ਐੱਲ. ਖੇਡਦੇ ਹਨ ਤੇ ਇਸ ਤੋਂ ਇਲਾਵਾ ਉਹ ਵਿਹਲੇ ਸਮੇਂ ਜਾਂ ਤਾਂ ਘਰ 'ਚ ਰਹਿੰਦੇ ਹਨ, ਜਾਂ ਤਾਂ ਉਨ੍ਹਾਂ ਨੂੰ ਬਾਇਕ ਰਾਇਡਿੰਗ ਕਰਦੇ ਦੇਖਿਆ ਜਾਂਦਾ ਹੈ ਤੇ ਕਦੀ ਉਹ ਆਪਣੇ ਖੇਤਾਂ 'ਚ ਟਰੈਕਟਰ ਚਲਾਉਂਦੇ ਹੋਏ ਨਜ਼ਰ ਆਉਂਦੇ ਹਨ।
ਅੱਜ-ਕੱਲ ਉਨ੍ਹਾਂ ਦੀਆਂ ਕੁਝ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਧੋਨੀ ਕੁਝ ਮੰਤਰੀਆਂ ਨਾਲ ਦਿਖਾਈ ਦੇ ਰਹੇ ਹਨ। ਇਹ ਨੇਤਾ ਝਾਰਖੰਡ ਤੋਂ ਭਾਜਪਾ ਪਾਰਟੀ ਦੇ ਹਨ, ਜਿਨ੍ਹਾਂ ਦੀ ਧੋਨੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਰਾਂਚੀ ਦੇ ਹਵਾਈ ਅੱਡੇ 'ਚ ਖਿੱਚੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਰਾਜਸਭਾ ਮੈਂਬਰ ਦੀਪਕ ਪ੍ਰਕਾਸ਼, ਰਾਂਚੀ ਦੇ ਵਿਧਾਇਕ ਸੀ.ਪੀ. ਸਿੰਘ ਅਤੇ ਕਾਂਕੇ ਦੇ ਭਾਜਪਾ ਵਿਧਾਇਕ ਸਮਰੀ ਲਾਲ ਧੋਨੀ ਨਾਲ ਖੜ੍ਹੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਲੀਜੈਂਡਜ਼ ਲੀਗ ਟੂਰਨਾਮੈਂਟ ਦੇ ਖਿਡਾਰੀ ਪੁੱਜੇ ਜੰਮੂ, ਮਾਤਾ ਵੈਸ਼ਣੋ ਦੇਵੀ ਮੰਦਰ 'ਚ ਕੀਤੀ ਪੂਜਾ
ਇਨ੍ਹਾਂ ਤਸਵੀਰਾਂ ਤੋਂ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਇਹ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸ਼ਾਇਦ ਧੋਨੀ ਹੁਣ ਕ੍ਰਿਕਟ 'ਚੋਂ ਸੰਨਿਆਸ ਲੈਣ ਤੋਂ ਬਾਅਦ ਰਾਜਨੀਤੀ 'ਚ ਨਵੀਂ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਧੋਨੀ ਮੁੰਬਈ ਜਾਣ ਵਾਲੀ ਫਲਾਈਟ ਦੀ ਉਡੀਕ ਕਰ ਰਹੇ ਸਨ ਤੇ ਭਾਜਪਾ ਨੇਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਪਹੁੰਚੇ ਸਨ।
ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਆਈ.ਪੀ.ਐੱਲ. 'ਚ ਚੇਨਈ ਸੁਪਰਕਿੰਗਜ਼ ਟੀਮ ਦੇ ਕਪਤਾਨ ਹਨ ਤੇ ਸ਼ਾਇਦ ਇਹ ਆਈ.ਪੀ.ਐੱਲ. ਵੀ ਉਨ੍ਹਾਂ ਦਾ ਆਖ਼ਰੀ ਸੀਜ਼ਨ ਹੋਵੇਗਾ। ਉਨ੍ਹਾਂ ਦੀ ਸ਼ਾਨਦਾਰ ਕਪਤਾਨੀ ਤੇ ਹਮੇਸ਼ਾ ਕੂਲ ਰਹਿਣ ਦੇ ਕਾਰਨ ਪ੍ਰਸ਼ੰਸਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਇਸੇ ਕਾਰਨ ਧੋਨੀ ਵੀ ਆਪਣੇ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਦੇ। ਜਦੋਂ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਦੇ ਹਨ ਤਾਂ ਉਹ ਹਮੇਸ਼ਾ ਖੁਸ਼ ਹੋ ਕੇ ਉਨ੍ਹਾਂ ਦੇ ਰੂਬਰੂ ਹੁੰਦੇ ਹਨ ਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਉਂਦੇ ਹਨ।
ਇਹ ਵੀ ਪੜ੍ਹੋ- BCCI ਨੇ ਵਧਾਇਆ ਰਾਹੁਲ ਦ੍ਰਾਵਿੜ ਦਾ ਕਾਰਜਕਾਲ, ਬਣੇ ਰਹਿਣਗੇ ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ ਬੈਂਕ 'ਤੇ ਬੋਲਿਆ ਧਾਵਾ, ਲੁੱਟੇ 18 ਕਰੋੜ ਰੁਪਏ
NEXT STORY