ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿਚ ਰਹਿਣ ਵਾਲੇ ਇਕ 12 ਸਾਲ ਦੇ ਭਾਰਤੀ ਬੱਚੇ ਨੇ ਇਕ ਮਿੰਟ ਵਿਚ ਸਭ ਤੋਂ ਵੱਧ ਹਵਾਈ ਜਹਾਜ਼ ਟੇਲਸ (ਪਿਛਲਾ ਹਿੱਸਾ) ਦੀ ਪਛਾਣ ਕਰ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਾਇਆ ਹੈ। ਇਸ ਗੱਲ ਦੀ ਜਾਣਕਾਰੀ ਇਕ ਮੀਡੀਆ ਰਿਪੋਰਟ ਨੇ ਵੀਰਵਾਰ ਨੂੰ ਦਿੱਤੀ। ਸਿਧਾਂਤ ਗੁੰਬੇਰ ਨਾਮ ਦਾ ਇਹ ਬੱਚਾ ਆਬੂਧਾਬੀ ਵਿਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ। ਉਹ ਹੋਮ ਸਕੂਲਿੰਗ ਕਰਦਾ ਹੈ। ਸਿਧਾਂਤ ਨੇ 60 ਸੈਕੰਡ ਵਿਚ ਹਵਾਈ ਜਹਾਜ਼ ਦੇ 39 ਟੇਲਸ ਦੀ ਪਛਾਣ ਕੀਤੀ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ, ਸਿਧਾਂਤ ਚੋਟੀ ਦੀਆਂ 100 ਲੰਬੀਆਂ ਇਮਾਰਤਾਂ ਦੀ ਪਛਾਣ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਵੀ ਹੈ।
ਮੂਲ ਰੂਪ ਨਾਲ ਹਰਿਆਣਾ ਦੇ ਰਹਿਣ ਵਾਲੇ ਸਿਧਾਂਤ ਦਾ ਨਾਮ ਇਸ ਤੋਂ ਪਹਿਲਾਂ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਵਿਚ ਵੀ ਦਰਜ ਹੋ ਚੁੱਕਾ ਹੈ। ਬੀਤੇ ਮਹੀਨੇ ਹੀ ਸਿਧਾਂਤ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ। ਸਿਧਾਂਤ ਦਾ ਨਾਮ ਇੰਡੀਆ ਬੁੱਕ ਵਿਚ ਸਭ ਤੋਂ ਘੱਟ ਉਮਰ ਵਿਚ ਵਿਸ਼ਵ ਦੀਆਂ ਚੋਟੀ ਦੀਆਂ 100 ਉੱਚੀਆਂ ਇਮਾਰਤਾਂ ਦੀ ਪਛਾਣ ਉਹਨਾਂ ਦੀ ਲੰਬਾਈ ਅਤੇ ਸਥਾਨ ਦੇ ਨਾਲ ਕਰਨ ਕਾਰਨ ਦਰਜ ਹੈ। ਗਲਫ ਨਿਊਜ਼ ਨਾਲ ਗੱਲਬਾਤ ਵਿਚ ਸਿਧਾਂਤ ਗੁੰਬੇਰ ਨੇ ਕਿਹਾ,''ਜਦੋਂ ਮੈਂ ਛੋਟਾ ਸੀ, ਉਦੋਂ ਤੋਂ ਮੈਨੂੰ ਲੇਗੋ ਬਲਫ ਦੇ ਪ੍ਰਤੀ ਦਿਲਚਸਪੀ ਸੀ ਅਤੇ ਮੇਰੇ ਪਿਤਾ ਅਤੇ ਮੈਂ ਕਈ ਤਰ੍ਹਾਂ ਦੇ ਮਾਡਲ ਬਣਾਉਣ ਵਿਚ ਕਾਫੀ ਸਮਾਂ ਬਿਤਾਉਂਦੇ ਸੀ ਜਿਵੇਂ ਰਾਕੇਟ, ਹਵਾਈ ਜਹਾਜ਼, ਇਮਾਰਤਾਂ ਅਤੇ ਗੱਡੀਆਂ ਦੇ ਮਾਡਲ। ਮੈਂ ਹਵਾਈ ਜਹਾਜ਼ ਦੇ ਪਿਛਲੇ ਹਿੱਸਿਆਂ ਦੀ ਪਛਾਣ ਕਰਨ ਵਿਚ ਸਮਰੱਥ ਸੀ ਅਤੇ ਮੇਰੀ ਮਾਂ ਪਾਵਰ ਸਲਾਇਡ ਵਿਚ ਇਹਨਾਂ ਨੂੰ ਇਕੱਠੇ ਕਰਨ ਵਿਚ ਮੇਰੀ ਮਦਦ ਕਰਦੀ ਸੀ। ਇਸ ਲਈ ਮੈਂ ਇਹਨਾਂ ਦੀ ਪਛਾਣ ਕਰ ਸਕਦਾ ਹਾਂ।''
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਹਾਫਿਜ਼ ਸਈਦ ਨੂੰ ਇਕ ਹੋਰ ਮਾਮਲੇ 'ਚ 15 ਸਾਲ ਦੀ ਸਜ਼ਾ
ਸਿਧਾਂਤ ਗੁਬੇਰ ਦੀ ਮਾਂ ਮੋਨਿਸ਼ਾ ਦਾ ਕਹਿਣਾ ਹੈਕਿ ਉਹਨਾਂ ਦਾ ਬੇਟਾ ਸ਼ੁਰੂ ਤੋਂ ਹੀ ਸੰਕੇਤਾਂ, ਪ੍ਰਤੀਕਾਂ ਅਤੇ ਲੋਗੋ ਵਿਚ ਦਿਲਚਸਪੀ ਰੱਖਦਾ ਹੈ। ਉਹਨਾਂ ਮੁਤਾਬਕ,''ਸਿਧਾਂਤ ਵਿਚ ਇਕ ਅਦਭੁੱਤ ਪਿਕਚਰ ਮੇਮੋਰੀ ਹੈ। ਜੇਕਰ ਉਹ ਇਕ ਵਾਰ ਕਿਸੇ ਤਸਵੀਰ ਨੂੰ ਦੇਖ ਲਵੇ ਤਾਂ ਉਸ ਨੂੰ ਕਦੇ ਨਹੀਂ ਭੁੱਲਦਾ। ਉਸ ਨੇ ਇਸ 'ਤੇ ਕਾਫੀ ਸਮਾਂ ਬਤੀਤ ਕੀਤਾ ਹੈ ਅਤੇ ਉਹ ਚੀਜ਼ਾਂ ਬਾਰੇ ਡੂੰਘਾਈ ਵਿਚ ਜਾਣਨਾ ਪਸੰਦ ਕਰਦਾ ਹੈ ਜਿਵੇਂ ਹਵਾਈ ਜਹਾਜ਼। ਉਸ ਨੂੰ ਦੇਸ਼ ਦਾ ਝੰਡਾ ਕਾਫੀ ਪਸੰਦ ਹੈ, ਅਸੀਂ ਗਿਨੀਜ਼ ਰਿਕਾਰਡ ਦੇ ਲਈ ਹਵਾਈ ਜਹਾਜ਼ ਦੇ ਟੇਲਸ 'ਤੇ ਵੱਧ ਧਿਆਨ ਦਿੱਤਾ ਕਿਉਂਕਿ ਉਹ ਕਾਫੀ ਅਨੋਖੇ ਸਨ।'' ਉਹਨਾਂ ਨੇ ਦੱਸਿਆ ਕਿ ਸਿਧਾਂਤ ਨੂੰ ਹਰ ਹਵਾਈ ਟੇਲਸ ਦਾ ਪਤਾ ਕਰਨ ਵਿਚ 1.5 ਸੈਕੰਡ ਦਾ ਸਮਾਂ ਲੱਗਾ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਚਾਰ ਸਾਲਾ ਬੱਚੀ ਨਾਲ ਬਲਾਤਕਾਰ, ਪਰਿਵਾਰ ਨੇ ਦੋਸ਼ੀ ਦਾ ਕੁੱਟ-ਕੁੱਟ ਕੀਤਾ ਕਤਲ
NEXT STORY