ਨਾਭਾ (ਖੁਰਾਣਾ) : ਕੋਤਵਾਲੀ ਪੁਲਸ ਨੇ ਫੇਸਬੁੱਕ ਰਾਹੀਂ ਹੋਈ ਦੋਸਤੀ ਦੀ ਵੀਡੀਓ ਵਾਇਰਲ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਖ਼ਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰਹਿਲਾਦ ਸਿੰਘ ਵਾਸੀ ਪਿੰਡ ਦੁਲੱਦੀ ਥਾਣਾਂ ਸਦਰ ਨਾਭਾ ਵਜੋਂ ਹੋਈ ਹੈ। ਸ਼ਿਕਾਇਤਕਰਤਾ ਮਨਦੀਪ ਕੌਰ ਵਾਸੀ ਇੰਦਰਾ ਕਲੋਨੀ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਮੁਲਜ਼ਮ ਨਾਲ 2021 ਵਿਚ ਫੇਸਬੁਕ ਰਾਹੀ ਦੋਸਤੀ ਹੋਈ ਸੀ। ਮੁਦੈਲਾ ਦੋ ਵਾਰੀ ਫੇਸਬੁਕ ਦੋਸਤ ਨੂੰ ਮਿਲੀ ਵੀ ਸੀ।
ਜਿੱਥੇ ਮੁਲਜ਼ਮ ਨੇ ਉਸ ਨਾਲ ਆਪਣੀਆਂ ਤਸਵੀਰਾਂ ਖਿੱਚੀਆਂ ਸਨ। ਕੁਝ ਸਮੇਂ ਬਾਅਦ ਉਨ੍ਹਾਂ ਦੀ ਦੋਸਤੀ ਦੇ ਸੰਬੰਧ ਖਰਾਬ ਹੋ ਗਏ ਤਾਂ ਮੁਲਜ਼ਮ ਨੇ ਉਸ ਦੀਆਂ ਤਸਵੀਰਾਂ ਆਪਣੀ ਆਈ. ਡੀ ਤੋਂ ਵਾਇਰਲ ਕਰ ਦਿੱਤੀਆਂ। ਇਸ 'ਤੇ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮ ਖ਼ਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਕਾਰਵਾਈ ਕਰਦਿਆਂ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਨੂੰ ਕੀਤਾ ਕਾਬੂ
NEXT STORY