ਫਤਹਿਗੜ੍ਹ ਸਾਹਿਬ (ਜੱਜੀ)- ਪੀ. ਓ. ਸਟਾਫ ਫਤਹਿਗੜ੍ਹ ਸਾਹਿਬ ਦੀ ਪੁਲਸ ਨੇ ਸ਼ਰਾਬ ਦੇ ਇਕ ਮਾਮਲੇ ਵਿਚ ਭਗੌੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ. ਓ. ਸਟਾਫ ਫਤਹਿਗੜ੍ਹ ਸਾਹਿਬ ਦੇ ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਤਰਸੇਮ ਲਾਲ ਉਰਫ ਰਾਜੂ ਪੁੱਤਰ ਸੁਰਿੰਦਰ ਕੁਮਾਰ ਵਾਸੀ ਗੀਤਾ ਕਲੋਨੀ ਲੁਧਿਆਣਾ ਅਤੇ ਉਸਦੇ ਸਾਥੀ ਕ੍ਰਿਸ਼ਨ ਪਾਲ ਖ਼ਿਲਾਫ 31 ਅਗਸਤ 2018 ਨੂੰ 206 ਪੇਟੀਆਂ ਸ਼ਰਾਬ ਦਾ ਮਾਮਲਾ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਦਰਜ ਕੀਤਾ ਗਿਆ ਸੀ।
ਤਰਸੇਮ ਲਾਲ ਨੂੰ ਮਾਨਯੋਗ ਅਦਾਲਤਾਂ ਅਮਲੋਹ ਨੇ 5 ਅਪ੍ਰੈਲ 2024 ਨੂੰ ਭਗੋੜਾ ਕਰਾਰ ਦਿੱਤਾ ਸੀ ਜਿਸ 'ਤੇ ਪੀ. ਓ. ਸਟਾਫ ਫਤਹਿਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਅਮਲੋਹ ਵਿਚ ਪੇਸ਼ ਕੀਤਾ, ਜਿੱਥੋਂ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ।
ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਨ੍ਹਾਂ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਮਿਲੇਗਾ ਰੁਜ਼ਗਾਰ
NEXT STORY