ਫਤਿਹਗੜ੍ਹ ਸਾਹਿਬ (ਜਗਦੇਵ)- ਦਿਨ-ਪ੍ਰਤੀ-ਦਿਨ ਵਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਿਚ ਇਸ ਵਾਰ ਦੀਵਾਲੀ ਦੇ ਤਿਉਹਾਰ ਮੌਕੇ ਪਿਛਲੇ ਸਾਲਾਂ ਨਾਲੋਂ ਪ੍ਰਦੂਸ਼ਣ ਬਹੁਤ ਹੀ ਘੱਟ ਦੇਖਣ ਨੂੰ ਮਿਲਿਆ। ਮਾਣਯੋਗ ਸੁਪਰੀਮ ਕੋਰਟ ਦੁਆਰਾ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਇਸ ਵਾਰ ਲੋਕਾਂ ਵਲੋਂ ਬਹੁਤ ਹੀ ਘੱਟ ਦਿਲਚਸਪੀ ਦਿਖਾਈ ਗਈ ਤੇ ਗ੍ਰੀਨ ਦੀਵਾਲੀ ਮਨਾਉਣ ਨੂੰ ਤਰਜੀਹ ਦਿੱਤੀ ਗਈ। ਦੀਵਾਲੀ ਦੇ ਤਿਉਹਾਰ ਮੌਕੇ ਤਡ਼ਕਸਾਰ ਹੀ ਸੰਗਤਾਂ ਗੁਰੂਘਰ ਨਤਮਸਤਕ ਹੋਣੀਆਂ ਸ਼ੁਰੂ ਹੋ ਗਈਆਂ ਤੇ ਇਹ ਸਿਲਸਿਲਾ ਦੇਰ ਰਾਤ ਤੱਕ ਚਲਦਾ ਰਿਹਾ। ਇਸ ਵਾਰ ਮਾਣਯੋਗ ਸੁਪਰੀਮ ਕੋਰਟ ਵਲੋਂ ਦੀਵਾਲੀ ਮੌਕੇ ਰਾਤ 8:00 ਵਜੇ ਤੋਂ ਰਾਤ 10 :00 ਵਜੇ ਤੱਕ ਤੈਅ ਕੀਤੇ ਸਮੇਂ ਤੋਂ ਇਲਾਵਾ ਪਟਾਕੇ ਚਲਾਉਣ ’ਤੇ ਪੂਰਨ ਪਾਬੰਦੀ ਲਗਾਈ ਗਈ ਸੀ, ਜਿਸ ਨੂੰ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਤੇ ਗ੍ਰੀਨ ਦੀਵਾਲੀ ਮਨਾਉਣ ਨੂੰ ਤਰਜੀਹ ਦੇਣ ਲਈ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਸਨ। ਲੋਕਾਂ ਨੇ ਵੀ ਇਸ ਹਦਾਇਤ ’ਤੇ ਪੂਰਾ-ਪੂਰਾ ਅਮਲ ਕੀਤਾ। ਇਸ ਦੀ ਵਾਤਾਵਰਣ ਪ੍ਰੇਮੀਆਂ ਵਲੋਂ ਕਾਫੀ ਸ਼ਲਾਘਾ ਕੀਤੀ ਗਈ। ਜ਼ਿਕਰਯੋਗ ਹੈ ਕਿ ਫ਼ਤਿਹਗਡ਼੍ਹ ਸਾਹਿਬ ਜ਼ਿਲੇ ’ਚ ਦੀਵਾਲੀ ਦੇ ਤਿਉਹਾਰ ਲਈ ਪਟਾਕੇ ਵੇਚਣ ਤੇ ਸਟੋਰ ਕਰਨ ਲਈ ਕੁੱਲ 478 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ’ਚੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ 24 ਵਿਅਕਤੀਆਂ ਦੇ ਡਰਾਅ ਕੱਢੇ ਗਏ ਜੋ ਕਿ ਤੈਅ ਕੀਤੇ ਸਥਾਨਾਂ ’ਤੇ ਹੀ ਪਟਾਕੇ ਵੇਚ ਤੇ ਸਟੋਰ ਕਰ ਸਕਦੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਢਿੱਲੋਂ ਨੇ ਜ਼ਿਲਾ ਨਿਵਾਸੀਆਂ ਦਾ ਗ੍ਰੀਨ ਦੀਵਾਲੀ ਮਨਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਵਲੋਂ ਜ਼ਿਲਾ ਪ੍ਰਸ਼ਾਸਨ ਦੀ ਅਪੀਲ ਨੂੰ ਸਵੀਕਾਰਿਆ ਗਿਆ ਹੈ।
ਬਿਨਾਂ ਕਨੋਪੀ ਜਨਰੇਟਰ ਚਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ : ਢਿੱਲੋਂ
NEXT STORY