ਨਾਭਾ (ਪੁਰੀ) : ਰਿਆਸਤੀ ਨਗਰੀ ਨਾਭਾ ਵਿਚ ਲੁਟੇਰੇ ਲਗਾਤਾਰ ਇਕ ਤੋਂ ਬਾਅਦ ਇਕ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇ ਰਹੇ ਹਨ । ਮੋਟਰਸਾਈਕਲਾਂ ਸਵਾਰ ਨੌਜਵਾਨ ਮੂੰਹ ਢੱਕ ਕੇ ਸ਼ਰੇਆਮ ਸ਼ਹਿਰ ਵਿਚ ਔਰਤਾਂ ਅਤੇ ਬਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਪਰ ਪੁਲਸ ਮੂਕ ਦਰਸ਼ਕ ਬਣ ਕੇ ਇਹ ਸਭ ਦੇਖ ਰਹੀ ਹੈ । ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀਆਂ ਸੀ. ਸੀ. ਟੀ. ਵੀ. ਵੀ ਲਗਾਤਾਰ ਲੋਕਾਂ ਵੱਲੋਂ ਵਾਇਰਲ ਕੀਤੇ ਜਾਣ ਤੋਂ ਬਾਅਦ ਵੀ ਪੁਲਸ ਇਨ੍ਹਾਂ ਘਟਨਾਵਾਂ ਨੂੰ ਨੱਥ ਪਾਉਣ ਵਿਚ ਹੁਣ ਤੱਕ ਅਸਫਲ ਰਹੀ ਹੈ । ਜੇਕਰ ਪਿਛਲੇ 2-3 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਦਰਜਨ ਤੋਂ ਵੱਧ ਲੁਟੇਰੇ ਰਾਹ ਜਾਂਦੀਆਂ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੇ ਹਨ।
ਬੀਤੇ ਦਿਨੀਂ ਵੀ ਰੋਟਰੀ ਕਲੱਬ ਦੇ ਸਾਹਮਣੇ ਵਾਲੀ ਮੇਨ ਰੋਡ 'ਤੇ ਇਕ ਲੜਕੀ ਦਾ ਮੋਬਾਈਲ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰੇ ਫਰਾਰ ਹੋ ਗਏ। ਇਹੋ ਜਿਹੀਆਂ ਕਈ ਘਟਨਾਵਾਂ ਹੋਰ ਵੀ ਵਾਪਰ ਚੁੱਕੀਆਂ ਹਨ ਪਰ ਪੁਲਸ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਨਕੇਲ ਨਾ ਪਾਏ ਜਾ ਸਕਣ ਕਰਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਨੇ ਐੱਸ. ਐੱਸ. ਪੀ ਪਟਿਆਲਾ ਤੋਂ ਮੰਗ ਕੀਤੀ ਹੈ ਕਿ ਪੁਲਸ ਇਹੋ ਜਿਹੀਆਂ ਘਟਨਾਵਾਂ ਨੂੰ ਨੱਥ ਪਾਵੇ।
ਅਗਵਾ ਕੀਤਾ ਬੱਚਾ 4 ਘੰਟਿਆਂ ’ਚ ਬਰਾਮਦ, ਔਰਤ ਕਾਬੂ
NEXT STORY