ਫਤਹਿਗੜ੍ਹ ਸਾਹਿਬ (ਜੱਜੀ) - ਥਾਣਾ ਫਤਹਿਗੜ੍ਹ ਸਾਹਿਬ ਦੀ ਪੁਲਸ ਨੇ ਇਕ ਅਗਵਾ ਕੀਤੇ 5 ਸਾਲਾ ਬੱਚੇ ਨੂੰ ਚਾਰ ਘੰਟੇ ’ਚ ਲੱਭ ਕੇ ਮਾਪਿਆਂ ਹਵਾਲੇ ਕੀਤਾ ਹੈ ਅਤੇ ਬੱਚਾ ਚੁੱਕਣ ਵਾਲੀ ਇਕ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ.ਡੀ. ਰਕੇਸ਼ ਯਾਦਵ ਅਤੇ ਥਾਣਾ ਫਤਹਿਗੜ੍ਹ ਸਾਹਿਬ ਦੇ ਐੱਸ.ਐੱਚ.ਓ. ਮਲਕੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਲੀ ਪਤਨੀ ਚੰਦਰ ਬਲੀ ਬਾਸੀ ਗੁਰੂ ਨਾਨਕ ਕਾਲੋਨੀ ਡਫਰ ਨੇੜੇ ਡੇਰਾਵਸੀ ਜ਼ਿਲਾ ਮੋਹਾਲੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਬੀਤੇ ਪੰਜ ਛੇ ਦਿਨ ਤੋਂ ਆਪਣੀ ਭੈਣ ਪੂਜਾ ਪਤਨੀ ਸੁਨੀਲ ਬਾਸੀ ਮੁਡੋਫਲ ਰੋਡ ਸਰਹਿੰਦ ਕੋਲ ਆਪਣੇ ਪੰਜ ਸਾਲਾ ਪੁੱਤਰ ਯਸ਼ ਦੇ ਨਾਲ ਆਈ ਹੋਈ ਸੀ l ਉਸ ਦੀ ਭੈਣ ਕੋਲ ਵੀ ਚਾਰ ਬੱਚੇ ਹਨ ਜਿਨਾਂ ਦੀ ਉਮਰ ਚਾਰ ਤੋਂ ਅੱਠ ਸਾਲ ਦੀ ਹੈ l
ਉਸ ਦਾ ਬੇਟਾ ਯਸ਼ ਅਤੇ ਉਸ ਦੀ ਭੈਣ ਦੇ ਚਾਰੇ ਬੱਚੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਲੰਗਰ ਖਾਣ ਲਈ ਗਏ ਸੀ, ਪਰ ਜਦੋਂ ਕਾਫੀ ਦੇਰ ਉਹ ਵਾਪਸ ਨਾ ਆਏ ਉਹ ਅਤੇ ਉਸ ਦੀ ਭੈਣ ਪੂਜਾ ਬੱਚਿਆਂ ਨੂੰ ਲੱਭਣ ਲਈ ਗੁਰਦੁਆਰਾ ਸਾਹਿਬ ਨੂੰ ਤੁਰ ਪਈਆਂ, ਜਦੋਂ ਉਹ ਖੰਡਾ ਚੌਕ ਕੋਲ ਪਹੁੰਚੀਆਂ ਤਾਂ ਉਨ੍ਹਾਂ ਨੂੰ ਉਸ ਦੀ ਭੈਣ ਪੂਜਾ ਦੇ ਚਾਰ ਬੱਚੇ ਰਸਤੇ ’ਚ ਮਿਲ ਗਏ ਅਤੇ ਉਨ੍ਹਾਂ ਦੇ ਨਾਲ ਯਸ਼ ਨਹੀਂ ਸੀ l
ਉਸ ਦੀ ਭੈਣ ਪੂਜਾ ਦੀ ਅੱਠ ਸਾਲਾ ਲੜਕੀ ਨੇ ਦੱਸਿਆ ਕਿ ਯਸ਼ ਨੂੰ ਇਕ ਪੀਲੇ ਕੱਪੜਿਆਂ ਵਾਲੀ ਔਰਤ ਨਵੇਂ ਕੱਪੜੇ ਦਬਾਉਣ ਲਈ ਨਾਲ ਲਈ ਗਈ ਹੈ l ਫਿਰ ਉੱਥੇ ਆਸੇ ਪਾਸੇ ਲੋਕਾਂ ਤੋਂ ਪਤਾ ਚੱਲਿਆ ਕਿ ਉਕਤ ਤੌਰ ’ਤੇ ਇਕ ਥਰੀ ਵੀਲਰ ’ਚ ਬਿਠਾ ਕੇ ਜੱਸ ਨੂੰ ਲੈ ਗਈ ਹੈ ਜਿਸ ਦੇ ਪੀਲੇ ਕੱਪੜੇ ਪਾਏ ਹੋਏ ਸਨ l ਜਿਸ ’ਤੇ ਅਣਪਛਾਤੀ ਔਰਤ ਖਿਲਾਫ ਮਾਮਲਾ ਦਰਜ ਕਰਕੇ ਥਾਣਾ ਫਤਹਿਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਤਿਲਕ ਰਾਜ ਨੇ ਪੁਲਸ ਪਾਰਟੀ ਸਣੇ ਕਾਰਵਾਈ ਕਰਦੇ ਹੋਏ ਯਸ ਨੂੰ ਪਿੰਡ ਰੁੜਕੀ ਜ਼ਿਲਾ ਫਤਹਿਗੜ੍ਹ ਸਾਹਿਬ ਤੋਂ ਬਰਾਮਦ ਕਰ ਲਿਆ ਤੇ ਉਕਤ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ l
ਉਨ੍ਹਾਂ ਦੱਸਿਆ ਕਿ ਜੱਸ ਨੂੰ ਵਰਗਲਾ ਕੇ ਲਿਜਾਣ ਵਾਲੀ ਔਰਤ ਦਾ ਨਾਮ ਜੋਤੀ ਕੌਰ ਪਤਨੀ ਰਜੀਵ ਵਾਸੀ ਪ੍ਰੀਤਮਪੁਰਾ ਦਿੱਲੀ ਦੇ ਤੌਰ ’ਤੇ ਹੋਈ ਹੈ l ਜੋਤੀ ਕੌਰ ਦੇ ਪੇਕੇ ਪਰਿਵਾਰ ਵਾਲੇ ਪਿੰਡ ਰੁੜਕੀ ਵਿਖੇ ਰਹਿੰਦੇ ਹਨ l ਯਸ਼ ਨੂੰ ਉਸਦੀ ਮਾਤਾ ਸ਼ਾਮ ਕਲੀ ਦੇ ਹਵਾਲੇ ਕਰ ਦਿੱਤਾ ਹੈ l ਜੋਤੀ ਕੌਰ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਰਾਲੀ ਸਾੜਨ ਦੇ ਦੋਸ਼ਾਂ ’ਚ 112 ਕਿਸਾਨਾਂ ’ਤੇ ਮਾਮਲਾ ਦਰਜ
NEXT STORY