ਜਗਰਾਓਂ (ਰਾਜ) : ਧੁੰਦ ਦੇ ਕਾਰਨ ਬੁੱਧਵਾਰ ਸਵੇਰੇ ਜਗਰਾਓਂ-ਮੋਗਾ ਹਾਈਵੇਅ 'ਤੇ ਇਕ ਟਿੱਪਰ ਅਤੇ ਬੱਸ ਵਿਚਕਾਰ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਦੌਰਾਨ ਬੱਸ 'ਚ ਬੈਠੀਆਂ ਸਵਾਰੀਆਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 2 ਦਰਜਨ ਤੋਂ ਜ਼ਿਆਦਾ ਸਵਾਰੀਆਂ ਜ਼ਖਮੀਂ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ। ਹਸਪਤਾਲ 'ਚ ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦੋਂ ਕਿ ਟਿੱਪਰ ਅਤੇ ਬੱਸ ਦੋਹਾਂ ਦੇ ਡਰਾਈਵਰ ਮੌਕੇ ਤੋਂ ਫਰਾਰ ਹਨ।
ਜਾਣਕਾਰੀ ਮੁਤਾਬਕ ਬੀਤੀ ਰਾਤ ਇਕ ਰੇਤ ਦਾ ਭਰਿਆ ਟਿੱਪਰ ਮੋਗਾ ਜਾ ਰਿਹਾ ਸੀ, ਜੋ ਰਸਤੇ 'ਚ ਖਰਾਬ ਹੋਣ ਕਾਰਨ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੱਤਾ ਗਿਆ। ਬੁੱਧਵਾਰ ਸਵੇਰੇ ਜਦੋਂ ਇਕ ਪ੍ਰਾਈਵੇਟ ਬੱਸ ਲੁਧਿਆਣਾ ਤੋਂ ਮੋਗਾ ਜਾ ਰਹੀ ਸੀ ਤਾਂ ਧੁੰਦ ਕਾਰਨ ਬੱਸ ਸੜਕ ਕਿਨਾਰੇ ਖੜ੍ਹੇ ਟਿੱਪਰ ਨਾਲ ਟਕਰਾ ਗਈ, ਜਿਸ ਦੌਰਾਨ ਦੋਵੇਂ ਗੱਡੀਆਂ ਪਲਟਣ ਕਾਰਨ ਜ਼ਬਰਦਸਤ ਹਾਦਸਾ ਵਾਪਰ ਗਿਆ।
ਧੁੰਦ ਕਾਰਨ ਜਲੰਧਰ-ਪਠਾਨਕੋਟ ਹਾਈਵੇਅ 'ਤੇ ਟਕਰਾਏ 25 ਦੇ ਕਰੀਬ ਵਾਹਨ (ਵੀਡੀਓ)
NEXT STORY