ਜਲੰਧਰ (ਮਾਹੀ, ਬੈਂਸ, ਸੋਨੂੰ)— ਜਲੰਧਰ ਪਠਾਨਕੋਟ ਮਾਰਗ 'ਤੇ ਪੈਂਦੇ ਪਿੰਡ ਕਾਹਨਪੁਰ ਨੇੜੇ ਤੜਕਸਾਰ ਸੰਘਣੀ ਧੁੰਦ ਕਈ ਵਾਹਨ ਆਪਸ 'ਚ ਟਕਰਾਉਣ ਕਰਕੇ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਟਿਪਰ ਚਾਲਕ ਦੀ ਮੌਤ ਹੋ ਗਈ, ਜਿਸ ਦੀ ਪਛਾਣ ਜਸਵੀਰ ਸਿੰਘ ਵਾਸੀ ਹੋਸ਼ਿਆਰਪੁਰ ਵਜੋਂ ਹੋਈ ਹੈ।
ਇਸ ਹਾਦਸੇ ਦੌਰਾਨ ਪਹਿਲਾਂ ਟਿੱਪਰ ਅਤੇ ਟਰੱਕ 'ਚ ਜ਼ਬਰਦਸਤ ਟੱਕਰ ਹੋਈ ਅਤੇ ਇਸ ਤੋਂ ਬਾਅਦ ਕਰੀਬ 25 ਵਾਹਨ ਆਪਸ 'ਚ ਟਕਰਾ ਗਏ। ਟਿੱਪਰ ਚਾਲਕ ਦੀ ਮੌਤ ਹੋਣ ਦੇ ਨਾਲ-ਨਾਲ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਤੜਕਸਾਰ ਧੁੰਦ ਦੌਰਾਨ ਇਕ ਟਿੱਪਰ ਅੱਗੇ ਜਾ ਰਹੇ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਟਰੱਕ ਪਲਟ ਗਿਆ, ਜੋਕਿ ਦੂਜੇ ਸੜਕ ਵੱਲ ਚਲਾ ਗਿਆ। ਇਸ ਦੌਰਾਨ ਇਕ ਘੰਟੇ ਤੱਕ ਕਰੀਬ ਜਾਮ ਲੱਗਾ ਰਿਹਾ। ਹਾਦਸੇ ਦੀ ਸੂਚਨਾ ਪਾ ਕੇ ਮੌਕੇ 'ਤੇ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਅੰਗਰੇਜ਼ ਸਿੰਘ, ਰੀਡਰ ਰਜਿੰਦਰ ਕੁਮਾਰ, ਏ. ਐੱਸ. ਆਈ. ਗੁਰਮੇਜ ਸਿੰਘ ਮੌਕੇ 'ਤੇ ਪਹੁੰਚੇ।
ਭਾਵੇਂ ਕਿ ਪੁਲਸ ਵੱਲੋਂ ਮੌਕੇ 'ਤੇ ਪੁੱਜ ਕੇ ਕਾਰਵਾਈ ਆਰੰਭ ਕਰ ਦਿਤੀ ਹੈ ਪਰ ਧੁੰਦ ਜ਼ਿਆਦਾ ਹੋਣ ਕਰਕੇ ਅੱਗੇ ਤੋਂ ਅੱਗੇ ਵਾਹਨ ਟਕਰਾਉਂਦੇ ਜਾ ਰਹੇ ਹਨ, ਜਿਸ ਕਰਕੇ ਕੌਮੀ ਮਾਰਗ 'ਤੇ ਲੰਬਾ ਜਾਮ ਲੱਗਾ ਰਿਹਾ। ਪੁਲਸ ਵੱਲੋਂ ਜਾਮ ਖੁਲਵਾ ਕੇ ਟਰੈਫਿਕ ਨੂੰ ਸੁਚਾਰੂ ਰੂਪ ਨਾਲ ਕਰ ਦਿੱਤਾ ਗਿਆ ਹੈ ਅਤੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
8 ਫੁੱਟ ਡੂੰਘੇ ਟੋਏ 'ਚ ਡਿੱਗੀ ਬਰੇਜਾ ਗੱਡੀ, ਮਾਂ-ਪੁੱਤਰ ਦੀ ਮੌਤ
NEXT STORY