ਬਟਾਲਾ/ਡੇਰਾ ਬਾਬਾ ਨਾਨਕ, (ਬੇਰੀ, ਕੰਵਲਜੀਤ, ਵਤਨ)- ਬੀਤੇ ਦਿਨ ਚੋਰਾਂ ਵੱਲੋਂ ਦਿਨ-ਦਿਹਾੜੇ ਇਕ ਘਰ 'ਚੋਂ ਨਕਦੀ ਅਤੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ ਕੀਤਾ ਗਿਆ।
ਡੇਰਾ ਬਾਬਾ ਨਾਨਕ ਦੇ ਡੀ. ਐੱਸ. ਪੀ. ਦੀਪਕ ਰਾਏ ਨੂੰ ਦਰਜ ਕਰਵਾਏ ਬਿਆਨਾਂ 'ਚ ਘਰ ਦੇ ਮਾਲਕ ਵਿਸ਼ਵਾਮਿੱਤਰ ਚੋਪੜਾ ਪੁੱਤਰ ਕਪੂਰ ਚੰਦ ਵਾਸੀ ਹਾਂਡੀਆਂ ਵਾਲੀ ਗਲੀ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਬੀਤੇ ਦਿਨ ਮੈਂ ਆਪਣੀ ਦੁਕਾਨ 'ਤੇ ਗਿਆ ਸੀ ਤੇ ਮੇਰੀ ਪਤਨੀ ਨੀਲਮ ਚੋਪੜਾ ਬੇਟੀ ਨਾਲ ਬਟਾਲਾ ਵਿਖੇ ਵਿਆਹ ਸਮਾਗਮ 'ਚ ਗਈ ਹੋਈ ਸੀ ਤੇ ਜਦੋਂ ਪਤਨੀ ਘਰ ਆਈ ਤਾਂ ਘਰ ਦੇ ਸਾਰੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਟਨਾ ਸੰਬੰਧੀ ਤੁਰੰਤ ਮੈਨੂੰ ਫੋਨ ਕੀਤਾ ਅਤੇ ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਅਲਮਾਰੀ 'ਚੋਂ 1 ਲੱਖ ਰੁਪਏ ਤੇ 2 ਲੱਖ ਦੇ ਗਹਿਣੇ ਗਾਇਬ ਸਨ।ਡੀ. ਐੱਸ. ਪੀ. ਨੇ ਵਿਸ਼ਵਾਮਿੱਤਰ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਹੈ।
ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਟੈਂਕੀ 'ਤੇ ਦੁਖੀ ਪਿੰਡ ਵਾਸੀ
NEXT STORY