ਫਿਰੋਜ਼ਪੁਰ, (ਜ.ਬ)— ਆਰਥਿਕ ਤੰਗੀ ਦਾ ਸਾਹਮਣਾ ਝੱਲ ਰਹੀ ਸੂਬਾ ਸਰਕਾਰ ਨੇ ਜਿਥੇ ਪੰਜਾਬ 'ਚ ਨਸ਼ੇ ਦਾ ਨਾਮੋਨਿਸ਼ਾਨ ਮਿਟਾਉਣ ਦੀ ਗੱਲ ਕਹੀ ਸੀ, ਉਥੇ ਨਸ਼ੇੜੀਆਂ ਨੂੰ ਸੁਧਾਰਨ ਲਈ ਖੋਲ੍ਹੇ ਗਏ ਨਸ਼ਾ ਛੁਡਾਊ ਕੇਂਦਰ ਦੇ 5 ਮਹੀਨਿਆਂ ਦੇ ਅੰਦਰ ਸਿਰਫ 54 ਮਰੀਜ਼ ਹੀ ਆਏ ਹਨ, ਉਹ ਵੀ ਦੋ-ਚਾਰ ਦਿਨ ਰਹਿਣ ਦੇ ਬਾਅਦ ਵਾਪਸ ਘਰ ਚਲੇ ਜਾਂਦੇ ਹਨ ਅਤੇ ਹਰੇਕ ਮਹੀਨੇ ਇਸ ਕੇਂਦਰ ਨੂੰ ਚਲਾਉਣ ਦਾ ਖਰਚਾ 2,09950 ਰੁਪਏ ਹੈ ਭਾਵ ਕਿ 5 ਮਹੀਨੇ 'ਚ ਸਰਕਾਰ ਨੇ 10,49,750 ਰੁਪਏ ਇਨ੍ਹਾਂ ਨਸ਼ੇੜੀਆਂ ਦੀ ਸੇਵਾ 'ਤੇ ਖਰਚ ਦਿੱਤੇ ਹਨ। ਜੂਨ ਮਹੀਨੇ 'ਚ ਹੁਣ ਤਕ ਇਕ ਮਰੀਜ਼ ਆਇਆ ਸੀ ਜੋ ਕਿ ਇਕ ਦਿਨ ਰਹਿਣ ਦੇ ਬਾਅਦ ਵਾਪਸ ਪਰਤ ਗਿਆ।
ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਦੇ ਇਲਾਵਾ ਉਨ੍ਹਾਂ ਨੂੰ ਕੌਂਸਲਿੰਗ ਲਈ 13 ਮੈਂਬਰਾਂ ਦਾ ਸਟਾਫ ਨਿਯੁਕਤ ਹੈ, ਜਿਸ 'ਚ ਇਕ ਮੈਨੇਜਰ ਦੇ ਇਲਾਵਾ 3 ਕੌਂਸਲਰ, 5 ਮੇਲ ਵਾਰਡ ਅਤੇ 4 ਵਾਰਡ ਅਟੈਂਡੈਂਟ ਹਨ ਜਿਨ੍ਹਾਂ ਨੂੰ ਇਕ ਮਹੀਨੇ 'ਚ 1.88 ਲੱਖ ਰੁਪਏ ਤਨਖਾਹ ਦੇ ਰੂਪ 'ਚ ਦਿੱਤੇ ਜਾਂਦੇ ਹਨ, ਇਸ ਦੇ ਇਲਾਵਾ ਸਕਿਓਰਿਟੀ ਏਜੰਸੀ ਨੂੰ 21,950 ਰੁਪਏ ਮਹੀਨਾਵਾਰ ਦਿੱਤੇ ਜਾਂਦੇ ਹਨ। ਇਹ ਮਰੀਜ਼ ਸਿਵਲ ਹਸਪਤਾਲ 'ਚ ਬਣੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾਉਂਦੇ ਹਨ ਅਤੇ ਇਸ ਦਾ ਰਹਿਣਾ ਉਕਤ ਦੁਬਾਰਾ ਨਿਵਾਸ ਕੇਂਦਰ 'ਚ ਹੁੰਦਾ ਹੈ ਤਾਂਕਿ ਇਨ੍ਹਾਂ ਦਾ ਨਸ਼ਾ ਛੁਡਵਾ ਕੇ ਹੀ ਭੇਜਿਆ ਜਾਵੇ।
ਨਾਲੇ ਦੇ ਵਿਰੋਧ 'ਚ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ
NEXT STORY