ਲੁਧਿਆਣਾ (ਹਿਤੇਸ਼) : ਨਾਜਾਇਜ਼ ਤੌਰ ’ਤੇ ਬਣਨ ਵਾਲੀਆਂ ਬਿਲਡਿੰਗਾਂ ਨੂੰ ਹੁਣ ਮੈਨੂਅਲ ਦੀ ਬਜਾਏ ਆਨਲਾਈਨ ਸਿਸਟਮ ਰਾਹੀਂ ਚਾਲਾਨ ਜਾਰੀ ਹੋਣਗੇ। ਇਸ ਸਬੰਧ ’ਚ ਆਰਡਰ ਲੋਕਲ ਬਾਡੀਜ਼ ਵਿਭਾਗ ਦੇ ਟਾਊਨ ਪਲਾਨਿੰਗ ਵਿੰਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਸ ਨੂੰ ’ਈ-ਬਿਲਡਿੰਗ ਵਾਇਓਲੇਸ਼ਨ ਮੈਨੇਜਮੈਂਟ ਸਿਸਟਮ’ ਦਾ ਨਾਂ ਦਿੱਤਾ ਗਿਆ ਹੈ। ਜਿਸ ਤਹਿਤ ਨਗਰ ਨਿਗਮਾਂ ਨੂੰ ਬਿਲਡਿੰਗ ਬ੍ਰਾਂਚ ਦੇ ਮੁਲਾਜ਼ਮਾਂ ਤੋਂ ਮੈਨੂਅਲ ਚਾਲਾਨ ਬੁੱਕਾਂ ਲੈ ਕੇ ਰਿਕਾਰਡ ਵਿਚ ਜਮ੍ਹਾ ਕਰਨ ਲਈ ਬੋਲਿਆ ਗਿਆ ਹੈ। ਜਿਸ ਦੀ ਥਾਂ ਮੁਲਾਜ਼ਮਾਂ ਨੂੰ ਨਾਜਾਇਜ਼ ਬਿਲਡਿੰਗਾਂ ਦੇ ਚਾਲਾਨ ਜਾਰੀ ਕਰਨ ਲਈ ਮਸ਼ੀਨਾਂ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ, 2027 ਦੀਆਂ ਚੋਣਾਂ ਲੜਨ ਦਾ ਐਲਾਨ
ਇਹ ਹਨ ਨਿਯਮ
ਨਿਯਮਾਂ ਅਨੁਸਾਰ ਨਕਸ਼ਾ ਪਾਸ ਕਰਵਾਏ ਬਿਨਾਂ ਬਣਨ ਵਾਲੀ ਕਿਸੇ ਵੀ ਬਿਲਡਿੰਗ ਨੂੰ ਫਾਊਂਡੇਸ਼ਨ ਲੈਵਲ ’ਤੇ ਹੀ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ ਦੀ ਧਾਰਾ 269, 270 ਤਹਿਤ ਚਾਲਾਨ ਜਾਰੀ ਕਰਨ ਦੀ ਜ਼ਿੰਮੇਵਾਰੀ ਏਰੀਆ ਇੰਸਪੈਕਟਰ ਦੀ ਹੈ। ਜਿਸ ਚਾਲਾਨ ਤਹਿਤ ਬਿਲਡਿੰਗ ਨੂੰ ਰੈਗੂਲਰ ਕਰਨ ਦੀ ਫੀਸ ਜਮ੍ਹਾ ਕਰਨ ਤੋਂ ਇਲਾਵਾ ’ਨਾਨ-ਕੰਪਾਊਂਡੇਬਲ’ ਬਿਲਡਿੰਗ ਨੂੰ ਤੋੜਨ ਜਾਂ ਸੀਲ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਜਵਾਈ ਨੇ ਸਹੁਰੇ ਤੇ ਸਾਲ਼ੇ ਨੂੰ ਮਾਰੀਆਂ ਗੋਲ਼ੀਆਂ
ਇਸ ਲਈ ਬਦਲਿਆ ਗਿਆ ਹੈ ਸਿਸਟਮ
ਜਿੱਥੋਂ ਤੱਕ ਲੰਬੇ ਸਮੇਂ ਤੋਂ ਚੱਲੇ ਆ ਰਹੇ ਮੈਨੂਅਲ ਚਾਲਾਨ ਸਿਸਟਮ ਦਾ ਸਵਾਲ ਹੈ, ਉਸ ਵਿਚ ਇੰਸਪੈਕਟਰਾਂ ਵੱਲੋਂ ਜਾਣਬੁੱਝ ਕੇ ਪੂਰਾ ਪਤਾ ਦਰਜ ਨਹੀਂ ਕੀਤਾ ਜਾਂਦਾ ਸੀ, ਜਿਸ ਕਾਰਨ ਵੱਡੀ ਗਿਣਤੀ ਵਿਚ ਚਾਲਾਨ 'ਅਨ-ਟਰੇਸ' ਕੈਟੇਗਰੀ ਵਿਚ ਪਏ ਹੋਏ ਹਨ ਤੇ ਕਰੋੜਾਂ ਰੁਪਏ ਦਾ ਮਾਲੀਆ ਅਟਕਿਆ ਹੋਇਆ ਹੈ। ਸਰਕਾਰ ਵੱਲੋਂ ਜੋ ਨਵਾਂ ਆਨਲਾਈਨ ਸਿਸਟਮ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉਸ ਵਿਚ ਫੋਟੋ ਤੇ ਲੋਕੇਸ਼ਨ ਦੇ ਨਾਲ ਪੂਰੀ ਡਿਟੇਲ ਅਪਲੋਡ ਹੋਵੇਗੀ। ਇਸ ਦਾ ਲਿੰਕ ਸਿੱਧਾ ਚਾਲਾਨ ਮੈਨੇਜਮੈਂਟ ਸਿਸਟਮ ਦੇ ਸਰਵਰ ਨਾਲ ਹੋਵੇਗਾ ਅਤੇ ਇਸ ਦੀ ਕਾਪੀ ਮੌਕੇ ’ਤੇ ਹੀ ਬਿਲਡਿੰਗ ਮਾਲਕ ਨੂੰ ਦਿੱਤੀ ਜਾਵੇਗੀ।
ਇਨ੍ਹਾਂ ਸ਼ਹਿਰਾਂ ਵਿੱਚ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ
ਜਿਨ੍ਹਾਂ ਸ਼ਹਿਰਾਂ ਵਿਚ ਇਹ ਪਾਇਲਟ ਪ੍ਰਾਜੈਕਟ ਸ਼ੁਰੂ ਹੋਵੇਗਾ ਉਸ ਵਿਚ ਲੁਧਿਆਣਾ, ਪਟਿਆਲਾ, ਮੋਹਾਲੀ, ਜ਼ੀਰਕਪੁਰ, ਖਰੜ, ਬਨੂੜ, ਡੇਰਾਬੱਸੀ, ਲਾਲੜੂ, ਨਵਾਂ ਗਾਓਂ, ਕੁਰਾਲੀ ਸ਼ਾਮਲ ਹਨ।
ਇਹ ਵੀ ਪੜ੍ਹੋ : ਭਿਆਨਕ ਗਰਮੀ ਦੇ ਚੱਲਦਿਆਂ ਪੰਜਾਬ ਦੇ ਸਕੂਲਾਂ ਲਈ ਲਿਆ ਗਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰਨ ਵਾਲੇ 2 ਨਾਮਜ਼ਦ
NEXT STORY