ਲੋਹੀਆਂ ਖ਼ਾਸ ( ਸੁਖਪਾਲ ਰਾਜਪੂਤ)- ਲੋਹੀਆਂ ਖ਼ਾਸ ਦੇ ਪਿਪਲੀ ਪਿੰਡ ਹਮਲੇ ਦੇ ਮਾਮਲੇ ਵਿਚ ਇਕ ਮਹੱਤਵਪੂਰਨ ਘਟਨਾ ਵਿਚ ਜਲੰਧਰ ਦਿਹਾਤੀ ਪੁਲਸ ਨੇ ਕੁੱਲ੍ਹ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਅਪਰਾਧ ਨਾਲ ਜੁੜੇ ਕਈ ਹਥਿਆਰ ਅਤੇ ਵਾਹਨ ਵੀ ਬਰਾਮਦ ਕੀਤੇ ਹਨ। ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ 3 ਅਗਸਤ ਨੂੰ ਲੋਹੀਆਂ ਖ਼ਾਸ ਦੇ ਪਿੰਡ ਪਿੱਪਲੀ ਵਿਚ ਸਾਬਕਾ ਫ਼ੌਜੀ ਬਲਵਿੰਦਰ ਸਿੰਘ ਦੇ ਪਰਿਵਾਰ ’ਤੇ ਹੋਏ ਹਮਲੇ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੀਤੀਆਂ ਗਈਆਂ। ਐੱਸ. ਐੱਸ. ਪੀ ਖੱਖ, ਐੱਸ. ਐੱਚ. ਓ. ਲੋਹੀਆਂ ਬਖ਼ਸ਼ੀਸ਼ ਸਿੰਘ ਅਤੇ ਇੰਸਪੈਕਟਰ ਸੀ. ਆਈ. ਏ. ਸਟਾਫ਼ ਜਲੰਧਰ ਦਿਹਾਤੀ ਦੀ ਅਗਵਾਈ ਵਿਚ ਪੁਲਸ ਟੀਮਾਂ ਨੇ 10 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਟੀਮਾਂ ਨੇ ਇਸ ਮਾਮਲੇ ਨਾਲ ਜੁੜੇ ਵੱਖ-ਵੱਖ ਹਥਿਆਰ ਅਤੇ ਵਾਹਨ ਜ਼ਬਤ ਕੀਤੇ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਜੀਵਨ ਸਿੰਘ ਉਰਫ਼ ਗੱਗੂ, ਅਮਨਦੀਪ ਸਿੰਘ ਉਰਫ਼ ਅਮਨਾ, ਪੁਪਿੰਦਰ ਸਿੰਘ ਉਰਫ਼ ਬਿੰਦੂ, ਜਗਦੀਪ ਸਿੰਘ ਉਰਫ਼ ਜੱਗੀ, ਗੁਰਜੀਤ ਸਿੰਘ,ਹਰਪ੍ਰੀਤ ਸਿੰਘ ਉਰਫ਼ ਹੈੱਪੀ, ਗੁਰਪ੍ਰੀਤ ਸਿੰਘ ਉਰਫ਼ ਬਾਬਾ, ਸ਼ਮਸ਼ੇਰ ਸਿੰਘ ਉਰਫ਼ ਸਾਬੀ, ਜਤਿੰਦਰ ਕੁਮਾਰ ਉਰਫ਼ ਬੌਬੀ ਅਤੇ ਯੋਗੇਸ਼ ਕੁਮਾਰ ਉਰਫ਼ ਜੈਰੀ ਵਜੋਂ ਹੋਈ ਹੈ। ਪੁਲਸ ਨੇ ਇਕ 32 ਬੋਰ ਦਾ ਪਿਸਤੌਲ, 4 ਜ਼ਿੰਦਾ ਰੌਂਦ ਸਮੇਤ 1 ਦੇਸੀ ਪਿਸਤੌਲ (315 ਬੋਰ) 4 ਜ਼ਿੰਦਾ ਰੌਂਦ ਸਮੇਤ ਬਰਾਮਦ ਕੀਤਾ। ਇਸ ਤੋਂ ਇਲਾਵਾ ਕਿਰਪਾਨਾਂ, ਦਾਤਰ, ਲਾਠੀਆਂ ਅਤੇ ਕਹੀਆਂ (ਖੇਤੀ ਦੇ ਸੰਦ) ਵੀ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਰਾਤੀਆਂ ਨਾਲ ਭਰੀ ਇਨੋਵਾ ਗੱਡੀ ਖੱਡ 'ਚ ਡਿੱਗਣ ਕਾਰਨ ਪਾਣੀ 'ਚ ਰੁੜੀ, 10 ਲੋਕਾਂ ਦੀ ਮੌਤ

ਜ਼ਬਤ ਕੀਤੇ ਗਏ ਵਾਹਨਾਂ ਵਿਚ 1 ਹੌਂਡਾ ਸਿਟੀ ਕਾਰ (ਪੀ. ਬੀ-12-ਐੱਫ਼-6896),1 ਆਲਟੋ ਕਾਰ (ਪੀ.ਬੀ-12-ਏ.ਜੀ-9956),1 ਚੋਰੀ ਦਾ ਸੋਨਾਲੀਕਾ ਟਰੈਕਟਰ ਅਤੇ 5 ਮੋਟਰਸਾਈਕਲ ਸ਼ਾਮਲ ਹਨ। ਇਨ੍ਹਾਂ ਮੋਟਰਸਾਈਕਲਾਂ ਚ ਇਕ ਸਪਲੈਂਡਰ (ਪੀ. ਬੀ.-33-1-8579),1 ਲਾਲ ਬਾਕਸਰ (ਪੀ. ਬੀ.-08-ਏ.ਈ.-8753),1 ਕਾਲਾ ਅਤੇ ਸਿਲਵਰ ਹੌਂਡਾ (ਪੀ. ਬੀ.-08-ਈ. ਐੱਲ.-4370),1 ਕਾਲਾ ਅਤੇ ਨੀਲਾ ਬਜਾਜ ਪਲੈਟੀਨਾ ( ਪੀ. ਬੀ -08-ਈ ਐਚ -5620) ਅਤੇ 1 ਬਲੈਕ ਹੀਰੋ ਸਪਲੈਂਡਰ (ਪੀ. ਬੀ -08-ਐੱਫ਼. ਈ -4066) ਸ਼ਾਮਲ ਹਨ। ਐੱਸ. ਐੱਸ. ਪੀ. ਖੱਖ ਨੇ ਅੱਗੇ ਕਿਹਾ ਕਿ ਹਮਲਾ ਕਥਿਤ ਤੌਰ 'ਤੇ ਦੋ ਐੱਨ. ਆਰ. ਆਈ. ਭਰਾਵਾਂ, ਦਾਰਾ ਸਿੰਘ ਅਤੇ ਦਰਬਾਰਾ ਸਿੰਘ, ਜੋ ਇਸ ਸਮੇਂ ਇੰਗਲੈਂਡ ਵਿਚ ਰਹਿ ਰਹੇ ਹਨ, ਦੁਆਰਾ ਕੀਤਾ ਗਿਆ ਸੀ। ਉਨ੍ਹਾਂ ਦੀ ਭੂਮਿਕਾ ਬਾਰੇ ਜਾਂਚ ਜਾਰੀ ਹੈ ਅਤੇ ਲੁੱਕਆਊਟ ਨੋਟਿਸ ਜਾਰੀ ਕਰਨ ਲਈ ਅੱਗੇ ਵਧ ਰਹੇ ਹਾਂ। ਇਸ ਮਾਮਲੇ ਦੇ ਸਬੰਧ ਵਿਚ, ਸਹਾਇਕ ਸਬ-ਇੰਸਪੈਕਟਰ ਅਵਤਾਰ ਸਿੰਘ (ਨੰਬਰ 179/ਜਲੰਧਰ-ਦਿਹਾਤੀ) ਨੂੰ ਡਿਊਟੀ ਵਿਚ ਅਣਗਹਿਲੀ ਵਰਤਣ ਦੇ ਦੋਸ਼ ਚ ਮੁਅੱਤਲ ਕਰ ਦਿੱਤਾ ਗਿਆ ਹੈ। ਉਪ ਪੁਲਸ ਕਪਤਾਨ (ਸਬ ਡਿਵੀਜ਼ਨ ਸ਼ਾਹਕੋਟ) ਦੀ ਰਿਪੋਰਟ ਅਨੁਸਾਰ ਏ. ਐੱਸ. ਆਈ. ਅਵਤਾਰ ਸਿੰਘ ਜ਼ਮੀਨੀ ਝਗੜੇ ਨਾਲ ਸਬੰਧਤ ਇਕ ਪੁਰਾਣੀ ਸ਼ਿਕਾਇਤ 'ਤੇ ਬਣਦੀ ਕਾਰਵਾਈ ਕਰਨ ਵਿਚ ਅਸਫ਼ਲ ਰਿਹਾ, ਜੋ ਇਸ ਹਿੰਸਕ ਘਟਨਾ ਨੂੰ ਰੋਕ ਸਕਦਾ ਸੀ। ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗਾ ਇਸ ਬੀਮਾਰੀ ਦਾ ਖ਼ਤਰਾ, ਲਗਾਤਾਰ ਸਾਹਮਣੇ ਆ ਰਹੇ ਮਰੀਜ਼, ਸਿਹਤ ਵਿਭਾਗ ਚੌਕੰਨਾ
ਲੋਹੀਆਂ ਪੁਲਸ ਸਟੇਸ਼ਨ ਵਿਖੇ ਆਈ. ਪੀ. ਸੀ. ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਇਹ ਮਾਮਲਾ ਜ਼ਿਲ੍ਹੇ ਵਿਚ ਅਪਰਾਧਿਕ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ। ਇਹ ਕਾਰਵਾਈ ਐੱਸ. ਐੱਸ. ਪੀ (ਇਨਵੈਸਟੀਗੇਸ਼ਨ) ਜਸਰੂਪ ਕੌਰ ਬਾਠ ਅਤੇ ਐੱਸ. ਪੀ. ਸ਼ਾਹਕੋਟ ਸਬ-ਡਿਵੀਜ਼ਨ ਵਿਜੇ ਕੁੰਵਰ ਪਾਲ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਨੂੰ ਫੜਨ ਲਈ ਆਪਣੀ ਜਾਂਚ ਜਾਰੀ ਰੱਖ ਰਹੀ ਹੈ। ਐੱਸ. ਐੱਸ. ਪੀ. ਨੇ ਇਸ ਘਟਨਾ ਬਾਰੇ ਵੇਰਵੇ ਦਿੰਦਿਆਂ ਦੱਸਿਆ ਕਿ ਇਹ ਘਟਨਾ ਲੋਹੀਆਂ ਖ਼ਾਸ ਪਿੱਪਲੀ ਪਿੰਡ ਵਿਚ 10.5 ਏਕੜ ਜ਼ਮੀਨ ਦੇ ਝਗੜੇ ਨਾਲ ਸਬੰਧਤ ਸੀ। ਇਸ ਹਮਲੇ ਵਿਚ ਕਥਿਤ ਤੌਰ 'ਤੇ ਲਗਭਗ 100 ਵਿਅਕਤੀਆਂ ਦੇ ਇਕ ਸਮੂਹ ਸ਼ਾਮਲ ਸਨ, ਜੋ ਬਲਵਿੰਦਰ ਸਿੰਘ ਦੇ ਘਰ ਚ ਦਾਖ਼ਲ ਹੋਏ ਅਤੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕੀਤਾ। ਜਾਇਦਾਦ ਦੀ ਭੰਨਤੋੜ ਕੀਤੀ ਅਤੇ ਕੀਮਤੀ ਸਮਾਨ ਚੋਰੀ ਕੀਤਾ। ਜਲੰਧਰ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ-ਦਹਿਲਾਉਣ ਵਾਲੀ ਵਾਰਦਾਤ, ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਆਬਕਾਰੀ ਵਿਭਾਗ ਦੀ ਬੋਲੈਰੋ ਗੱਡੀ ਬੇਕਾਬੂ ਹੋ ਕੇ ਨਹਿਰ ’ਚ ਡਿੱਗੀ, ਡਰਾਈਵਰ ਸਣੇ 2 ਲੋਕਾਂ ਦੀ ਇੰਝ ਬਚੀ ਜਾਨ
NEXT STORY