ਸ਼ਾਮ ਚੁਰਾਸੀ (ਦੀਪਕ)- ਥਾਣਾ ਬੁੱਲੋਵਾਲ ਵੱਲੋਂ ਨਸ਼ੀਲੇ ਪਦਾਰਥ ਸਣੇ 1 ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਲਿੰਕ ਰੋਡ ਬੁਲੋਵਾਲ ਤੋਂ ਭੋਗਪੁਰ ਤੋਂ ਕੱਚੇ ਰਸਤੇ ਪਿੰਡ ਫੱਤੋਵਾਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਫੱਤੋਵਾਲ ਦੇ ਚੋਅ ਨੇੜੇ ਪੁੱਜੀ ਤਾਂ ਕੱਚੇ ਰਸਤੇ ਦੇ ਖੱਬੇ ਪਾਸੇ ਦਰੱਖ਼ਤਾ ਦੀ ਝਿੜੀ 'ਚ ਇਕ ਮੋਨਾ ਵਿਅਕਤੀ ਬੈਠਾ ਸਿਲਵਰ ਪੇਪਰ ਪਰ ਨਸ਼ਾ ਰੱਖ ਕੇ ਲਾਈਟਰ ਨਾਲ ਪੰਨੀ ਥੱਲੇ ਅੱਗ ਲਗਾ ਕੇ ਉਸ ਵਿਚੋਂ ਨਿਕਲਣ ਵਾਲੇ ਧੁੰਏਂ ਦਾ ਸੇਵਨ ਕਰ ਰਿਹਾ ਵਿਖਾਈ ਦਿੱਤਾ।
ਇਹ ਵੀ ਪੜ੍ਹੋ: ਦੋਵੇਂ ਭਰਾਵਾਂ ਦਾ ਇਕੱਠਿਆਂ ਕੀਤਾ ਸਸਕਾਰ! ਕਾਲੀ ਵੇਈਂ 'ਚ ਸੁੱਟ ਕੇ ਜਵਾਕਾਂ ਦੀ ਜਾਨ ਲੈਣ ਵਾਲੀ ਮਾਂ ਗ੍ਰਿਫ਼ਤਾਰ
ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਉਸ ਨੇ ਆਪਣਾ ਨਾਮ ਅਮਿਤ ਕੁਮਾਰ ਪੁੱਤਰ ਮਦਨ ਲਾਲ ਵਾਸੀ ਨੇੜੇ ਬਿਜਲੀ ਘਰ ਥਾਣਾ ਬੁਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ, ਜਿਸ ਦੀ ਤਲਾਸ਼ੀ ਕਰਨ 'ਤੇ ਅਮਿਤ ਕੁਮਾਰ ਉਕਤ ਦੇ ਖੱਬੇ ਹੱਥ ਵਿੱਚੋਂ ਇਕ ਸਿਲਵਰ ਪੇਪਰ ਅਲਮੀਨੀਅਮ ਫੁਆਇਲ ਅਤੇ ਸੱਜੇ ਹੱਥ 'ਚ ਇਕ ਅੱਗ ਲਗਾਉਣ ਵਾਲਾ ਲਾਈਟਰ, 10 ਰੁਪਏ ਦਾ ਨੋਟ ਰੋਲ ਕੀਤਾ ਹੋਇਆ ਬਰਾਮਦ ਹੋਇਆ। ਪੁਲਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ ਸਵੇਰੇ ਉੱਠ ਕੇ ਵੇਖਿਆ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਲਸ ਨੇ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY