ਨੰਗਲ(ਵਰੁਣ)- ਨੰਗਲ ਸਬ-ਡਵੀਜ਼ਨ ਦੇ ਪਿੰਡ ਜਾਂਦਲਾ ਦੇ ਸਰਕਾਰੀ ਮਿਡਲ ਸਕੂਲ ਦੇ ਕਲਾਸ ਰੂਮ ’ਚ ਕਰੀਬ 10 ਫੁੱਟ ਦਾ ਅਜਗਰ ਦਿਖਣ ਨਾਲ ਬੱਚਿਆਂ ਅਤੇ ਸਕੂਲ ’ਚ ਅਫੜਾ-ਤਫੜੀ ਮਚ ਗਈ । ਸਕੂਲ ਦੀ ਅਧਿਆਪਕਾ ਸੀਮਾ ਦੇਵੀ ਨੇ ਦੱਸਿਆ ਕਿ ਸਕੂਲ ’ਚ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਸਕੂਲ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਗਏ ਸਨ। ਸਵੇਰੇ ਜਦ ਸਕੂਲ ਆਏ ਤਾਂ ਕਿਸੇ ਨੇ ਇਸ ਅਜਗਰ ਨੂੰ ਵੇਖਿਆ ਤਾਂ ਉਨ੍ਹਾਂ ਅਤੇ ਦੂਜੇ ਅਧਿਆਪਕਾਂ ਨੇ ਇਸ ਦੀ ਸੂਚਨਾ ਸਰਪੰਚ ਅਤੇ ਜੰਗਲੀ ਸੁਰੱਖਿਆ ਵਿਭਾਗ ਨੂੰ ਦਿੱਤੀ।
ਇਹ ਵੀ ਪੜ੍ਹੋ- ਪੁਲਸ ਹਿਰਾਸਤ ’ਚ ਵਿਅਕਤੀ ਦੀ ਭੇਤਭਰੀ ਹਾਲਤ ’ਚ ਮੌਤ
ਮੌਕੇ ’ਤੇ ਪਹੁੰਚੇ ਜੰਗਲੀ ਜੀਵ ਵਿਭਾਗ ਦੇ ਕਰਮਚਾਰੀ ਅੰਮ੍ਰਿਤਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਗਲੀ ਜੀਵ ਵਿਭਾਗ ਦੇ ਬਲਾਕ ਅਫਸਰ ਗੁਰਚੇਤ ਸਿੰਘ ਨੇ ਮੌਕੇ ’ਤੇ ਜਾ ਕੇ ਅਜਗਰ ਨੂੰ ਫੜਨ ਦੇ ਨਿਰਦੇਸ਼ ਦਿੱਤੇ ਸੀ। ਗਾਰਡ ਸੁਖਵੀਰ ਸਿੰਘ ਅਤੇ ਸੰਜੀਵ ਕੁਮਾਰ ਨੇ ਸਕੂਲ ’ਚ ਆ ਕੇ ਰੈਸਕਿਊ ਕਰ ਅਜਗਰ ਨੂੰ ਫੜਿਆ ਤਦ ਜਾ ਕੇ ਸਟਾਫ ਅਤੇ ਬੱਚਿਆਂ ਨੇ ਸੁੱਖ ਦਾ ਸਾਹ ਲਿਆ। ਅੰਮ੍ਰਿਤ ਲਾਲ ਨੇ ਦੱਸਿਆ ਕਿ ਅਜਗਰ ਨੂੰ ਫੜ ਕੇ ਜੰਗਲ ’ਚ ਛੱਡ ਦਿੱਤਾ ਗਿਆ ਹੈ।
7ਵੇਂ ਮੈਗਾ ਰੋਜ਼ਗਾਰ ਮੇਲੇ ਤਹਿਤ 718 ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ : DC
NEXT STORY