ਮੋਗਾ, (ਅਾਜ਼ਾਦ)- ਐਂਟੀ ਨਾਰਕੋਟਿਕਸ ਡਰੱਗ ਸੈੱਲ ਮੋਗਾ ਨੇ ਇਕ ਅੰਤਰਰਾਸ਼ਟਰੀ ਸ਼ਰਾਬ ਸਮੱਗਲਰ ਦੀ ਗੱਡੀ ’ਚੋਂ 100 ਪੇਟੀਆਂ ਸ਼ਰਾਬ ਹਰਿਆਣਾ ਬਰਾਮਦ ਕੀਤੀ ਹੈ, ਜਦਕਿ ਸਮੱਗਲਰ ਭੱਜਣ ’ਚ ਸਫਲ ਹੋ ਗਿਆ। ਇੰਸਪੈਕਟਰ ਰਮੇਸ਼ ਪਾਲ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਚੂਹਡ਼ਚੱਕ ਤੋਂ ਕਾਊਂਕੇ ਕਲਾਂ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਇਕ ਇਨੋਵਾ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਪਾਰਟੀ ਨੂੰ ਦੇਖਦੇ ਹੀ ਸ਼ਰਾਬ ਸਮੱਗਲਰ ਗੱਡੀ ਛੱਡ ਕੇ ਭੱਜ ਗਿਆ, ਜਦ ਪੁਲਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ’ਚੋਂ 100 ਪੇਟੀਆਂ ਰਸੀਲਾ ਮਾਲਟਾ ਸ਼ਰਾਬ ਹਰਿਆਣਾ (1200 ਬੋਤਲਾਂ) ਬਰਾਮਦ ਹੋਈਆਂ। ਉਨ੍ਹਾਂ ਕਿਹਾ ਕਿ ਸ਼ਰਾਬ ਸਮੱਗਲਰ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਹ ਜਾਣਨ ਦਾ ਯਤਨ ਵੀ ਕੀਤਾ ਜਾ ਰਿਹਾ ਹੈ ਕਿ ਉਕਤ ਇਨੋਵਾ ਗੱਡੀ ਦਾ ਮਾਲਕ ਕੌਣ ਹੈ। ਅਣਪਛਾਤੇ ਸ਼ਰਾਬ ਸਮੱਗਲਰ ਖਿਲਾਫ ਥਾਣਾ ਅਜੀਤਵਾਲ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣਾ ਸਿਟੀ ਸਾਊਥ ਮੋਗਾ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਬਲਵੀਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਪਹਾਡ਼ਾ ਸਿੰਘ ਚੌਕ ਕੋਲੋਂ ਗੁਰਚਰਨ ਸਿੰਘ ਉਰਫ ਜੋਨ ਨਿਵਾਸੀ ਸਾਧਾਂਵਾਲੀ ਬਸਤੀ ਮੋਗਾ ਨੂੰ 150 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸ਼ੇਰਾਂ ਵਾਲਾ ਗੇਟ, ਘਿਓ ਮੰਡੀ ਲਿੰਕ ਰੋਡ ਦਾ ਬੁਰਾ ਹਾਲ, ਕਦੋਂ ਹੋਵੇਗਾ ਸੁਧਾਰ
NEXT STORY