ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਹੋਈ। ਇਸ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ। ਪੰਜਾਬ ਕੈਬਨਿਟ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਬਨੂੜ ਸਬ ਤਹਿਸੀਲ ਛੋਟੀ ਹੋਣ ਕਾਰਨ ਲਗਾਤਾਰ ਲੋਕਾਂ ਵਲੋਂ ਕੰਮ ਨਾ ਹੋਣ ਦੀ ਸ਼ਿਕਾਇਤ ਆ ਰਹੀ ਸੀ, ਉਸ ਨੂੰ ਅਪਗ੍ਰੇਡ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਮਾਨ ਸਰਕਾਰ ਵਲੋਂ ਲਿਆ ਜਾ ਸਕਦੈ ਵੱਡਾ ਫ਼ੈਸਲਾ
ਇਸ 'ਚ 2 ਕਾਨੂੰਗੋ ਸਰਕਲ, 14 ਪਟਵਾਰ ਸਰਕਲ ਅਤੇ 40 ਪਿੰਡ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ 'ਚ ਨਵੀਂ ਤਹਿਸੀਲ ਹਰਿਆਣਾ ਬਣਾਈ ਜਾਵੇਗੀ, ਜਿਸ 'ਚ ਵੀ 2 ਕਾਨੂੰਗੋ, 12 ਪਟਵਾਰ ਅਤੇ 50 ਪਿੰਡ ਸ਼ਾਮਲ ਕੀਤੇ ਗਏ ਹਨ। ਇਸ ਨਾਲ 50 ਪਿੰਡਾਂ ਦੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਹੋ ਸਕੇਗਾ।
ਇਹ ਵੀ ਪੜ੍ਹੋ : ਰੇਹੜੀ ਤੋਂ BMW-ਮਰਸੀਡੀਜ਼ ਤੱਕ! ਝੁੱਗੀ ਵਾਲਾ ਕਰੋੜਪਤੀ ਹੁਣ ਬੁਰਾ ਫਸਿਆ, ਹੈਰਾਨ ਕਰਦਾ ਹੈ ਮਾਮਲਾ
ਮੁੰਡੀਆਂ ਨੇ ਕਿਹਾ ਕਿ ਮਨਰੇਸਾ ਸਕੀਮ ਦਾ ਨਾਂ ਬਦਲਣ ਅਤੇ ਇਸ 'ਤੇ ਲਾਈਆਂ ਗਈਆਂ ਸ਼ਰਤਾਂ ਖ਼ਿਲਾਫ਼ ਭਲਕੇ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਹੈ। ਇਸ ਸੈਸ਼ਨ 'ਚ ਸਰਕਾਰ ਵਲੋਂ ਮੰਗ ਕੀਤੀ ਜਾਵੇਗੀ ਕਿ ਜਿਵੇਂ ਇਹ ਸਕੀਮ ਚੱਲ ਰਹੀ ਹੈ, ਇਸ ਨੂੰ ਉਂਝ ਹੀ ਚੱਲਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗਰੀਬ ਲੋਕ ਮਜ਼ਦੂਰੀ ਕਰਕੇ ਆਪਣਾ ਢਿੱਡ ਭਰ ਰਹੇ ਹਨ ਪਰ ਉਨ੍ਹਾਂ ਕੋਲੋਂ ਰੋਜ਼ੀ-ਰੋਟੀ ਖੋਹਣ ਦੀ ਭਾਜਪਾ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
328 ਸਰੂਪਾਂ ਦੇ ਮਾਮਲੇ 'ਚ CM ਭਗਵੰਤ ਮਾਨ ਦਾ ਵੱਡਾ ਬਿਆਨ, SGPC 'ਤੇ ਚੁੱਕੇ ਸਵਾਲ (ਵੀਡੀਓ)
NEXT STORY