ਜਲੰਧਰ (ਨੈਸ਼ਨਲ ਡੈਸਕ)- ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਦੇ ਪ੍ਰਧਾਨ ਸੁਖਬੀਰ ਬਾਦਲ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਾਵੇਂ ਉਲਟ ਸਿਆਸੀ ਪਾਰਟੀਆਂ ਵਿਚ ਹੋ ਸਕਦੇ ਹਨ। ਉਨ੍ਹਾਂ ਨੇ ਪਿਛਲੇ 5 ਸਾਲਾਂ ਵਿਚ 101 ਵਿਧਾਇਕਾਂ ਦਰਮਿਆਨ ਜਾਇਦਾਦ ਵਿਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਹੈ, ਜੋ ਫਿਰ ਤੋਂ ਚੋਣ ਲੜ ਰਹੇ ਹਨ। ਜਲਾਲਾਬਾਦ ਵਿਧਾਨਸਭਾ ਖੇਤਰ ਤੋਂ ਚੋਣ ਲੜ ਰਹੇ ਫਿਰੋਜ਼ਪੁਰ ਤੋਂ ਲੋਕਸਭਾ ਮੈਂਬਰ ਸੁਖਬੀਰ ਦੀ ਜਾਇਦਾਦ ਵਿਚ 100 ਕਰੋੜ ਰੁਪਏ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ
ਦੂਜੇ ਪਾਸੇ ਬਠਿੰਡਾ ਅਰਬਨ ਤੋਂ ਕਾਂਗਰਸ ਵਿਧਾਇਕ ਮਨਪ੍ਰੀਤ ਨੇ 2017 ਅਤੇ 2022 ਦੀਆਂ ਵਿਧਾਨਸਭਾ ਚੋਣਾਂ ਦਰਮਿਆਨ ਆਪਣੀ ਜਾਇਦਾਦ ਵਿਚ 32 ਕਰੋੜ ਰੁਪਏ ਤੋਂ ਜ਼ਿਆਦਾ ਦੇ ਵਾਧੇ ਦਾ ਐਲਾਨ ਕੀਤਾ ਹੈ। ਮਨਪ੍ਰੀਤ ਦੇ ਪਿਤਾ ਅਤੇ ਸਾਬਕਾ ਸੰਸਦ ਮੈਂਬਰ ਸਵ. ਗੁਰਦਾਸ ਸਿੰਘ ਬਾਦਲ ਸੁਖਬੀਰ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਸਨ। ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਵਿਧਾਨਸਭਾ ਚੋਣਾਂ ਵਿਚ ਸਭ ਤੋਂ ਅਮੀਰ ਉਮੀਦਵਾਰ ਹਨ। ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ 21 ਵਿਧਾਇਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੀ ਜਾਇਦਾਦ ਪਿਛਲੀਆਂ ਚੋਣਾਂ ਦੇ ਮੁਕਾਬਲੇ ਘਟੀ ਹੈ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
21 ਵਿਧਾਇਕਾਂ ਦੀ ਜਾਇਦਾਦ ਘਟੀ
ਉਨ੍ਹਾਂ ਦੀ ਕੁਲ ਐਲਾਨੀ ਜਾਇਦਾਦ 202 ਕਰੋੜ ਰੁਪਏ ਹੈ। ਇਹ ਜਾਣਕਾਰੀ ਐਸੋਸੀਏਸਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ. ਡੀ. ਆਰ.) ਅਤੇ ਪੰਜਾਬ ਇਲੈਕਸ਼ਨ ਵਾਚ ਨੇ ਦਿੱਤੀ ਹੈ। ਚੋਣ ਮੈਦਾਨ ਵਿਚ 101 ਵਿਧਾਇਕਾਂ ਦੇ ਚੋਣ ਹਲਫਨਾਮਿਆਂ ਦੇ ਵਿਸ਼ਲੇਸ਼ਣ ਵਿਚ ਪਾਇਆ ਗਿਆ ਹੈ ਕਿ 2017 ਵਿਚ ਪਿਛਲੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਤੋਂ ਫਿਰ ਤੋਂ ਚੋਣਾਂ ਲੜਨ ਵਾਲੇ ਵਿਧਾਇਕਾਂ ਦੀ ਜਾਇਦਾਦ ਵਿਚ ਔਸਤਨ 21 ਫੀਸਦੀ ਦਾ ਵਾਧਾ ਹੋਇਆ ਹੈ। ਦੁਬਾਰਾ ਚੋਣ ਲੜ ਰਹੇ 101 ਵਿਧਾਇਕਾਂ ਵਿਚੋਂ 78 ਵਿਧਾਇਕਾਂ (77 ਫੀਸਦੀ) ਦੀ ਜਾਇਦਾਦ ਵਧਕੇ 2,954 ਫੀਸਦੀ ਅਤੇ 21 ਵਿਧਾਇਕਾਂ ਦੀ ਜਾਇਦਾਦ ਘੱਟ ਕੇ 74 ਫੀਸਦੀ ਹੋ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ
ਆਜ਼ਾਦ ਅਤੇ ਹੋਰਨਾਂ ਦੀ ਔਸਤਨ ਜਾਇਦਾਦ 16.10 ਕਰੋੜ ਰੁਪਏ
ਏ. ਡੀ. ਆਰ. ਅਤੇ ਪੰਜਾਬ ਇਲੈਕਸ਼ਨ ਵਾਚ ਮੁਤਾਬਕ 2017 ਵਿਚ ਆਜ਼ਾਦ ਸਮੇਤ ਵੱਖ-ਵੱਖ ਦਲਾਂ ਵਲੋਂ ਫਿਰ ਤੋਂ ਚੋਣਾਂ ਲੜ ਰਹੇ ਇਨ੍ਹਾਂ 101 ਵਿਧਾਇਕਾਂ ਦੀ ਔਸਤ ਜਾਇਦਾਦ 13.34 ਕਰੋੜ ਰੁਪਏ ਸੀ। ਇਸ ਵਾਰ ਫਿਰ ਤੋਂ ਚੋਣਾਂ ਲੜਨ ਵਾਲੇ ਵਿਧਾਇਕਾਂ ਦੀ ਔਸਤ ਜਾਇਦਾਦ 16.10 ਕਰੋੜ ਰੁਪਏ ਹੈ। ਜਲਾਲਾਬਾਦ ਤੋਂ ਚੋਣ ਮੈਦਾਨ ਵਿਚ ਉਤਰੇ ਸੁਖਬੀਰ ਬਾਦਲ ਨੇ ਆਪਣੀ ਜਾਇਦਾਦ ਵਿਚ ਸਭ ਤੋਂ ਜ਼ਿਆਦਾ 100 ਕਰੋੜ ਦਾ ਵਾਧਾ, ਭਾਵ 217 ਦੇ 102 ਕਰੋੜ ਰੁਪਏ ਤੋਂ 2022 ਵਿਚ 202 ਕਰੋੜ ਰੁਪਏ ਹੋਣ ਦਾ ਐਲਾਨ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ
5 ਐੱਮ. ਐੱਲ. ਏ. ਜਿਨ੍ਹਾਂ ਦੀ ਜਾਇਦਾਦ ’ਚ ਭਾਰੀ ਵਾਧਾ
ਸੁਖਬੀਰ ਸਿੰਘ ਬਾਦਲ |
ਸ਼੍ਰੋਅਦ (ਜਲਾਲਾਬਾਦ) |
ਜਾਇਦਾਦ 2022 |
ਜਾਇਦਾਦ 2017 |
202 ਕਰੋੜ |
102 ਕਰੋੜ |
|
|
ਮਨਪ੍ਰੀਤ ਸਿੰਘ ਬਾਦਲ |
ਜਾਇਦਾਦ ਵਿਚ ਵਾਧਾ 100 ਕਰੋੜ (99 ਫੀਸਦੀ) |
ਜਾਇਦਾਦ 2022 |
ਜਾਇਦਾਦ 2017 |
72 ਕਰੋੜ |
40 ਕਰੋੜ |
ਅੰਗਦ ਸਿੰਘ (ਨਵਾਂਸ਼ਹਿਰ) |
ਕਾਂਗਰਸ 2017, ਆਈ. ਐੱਲ. ਡੀ. ਡੀ. 2022 |
ਜਾਇਦਾਦ 2022 |
ਜਾਇਦਾਦ 2017 |
30 ਕਰੋੜ |
17 ਕਰੋੜ |
ਅਮਨ ਅਰੋੜਾ |
ਆਪ (ਸੁਨਾਮ) |
ਜਾਇਦਾਦ 2022 |
ਜਾਇਦਾਦ 2017 |
95 ਕਰੋੜ |
65 ਕਰੋੜ |
ਅਮਰਿੰਦਰ ਸਿੰਘ |
ਕਾਂਗਰਸ-2017, ਪੀ. ਐੱਲ. ਸੀ. 2022 (ਪਟਿਆਲਾ) |
ਜਾਇਦਾਦ 2022 |
ਜਾਇਦਾਦ 2017 |
68 ਕਰੋੜ |
48 ਕਰੋੜ |
ਕੈਪਟਨ ਦੀ ਜਾਇਦਾਦ 48 ਤੋਂ ਹੋਈ 68 ਕਰੋੜ
ਦੋ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਤਤਕਾਲੀਨ ਸ਼ਾਹੀ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਕੋਲ ਕੋਈ ਨਿੱਜੀ ਵਾਹਨ ਨਹੀਂ ਹੈ, ਦੀ ਜਾਇਦਾਦ ਇਸ ਵਾਰ 2017 ਵਿਚ 48 ਕਰੋੜ ਰੁਪਏ ਤੋਂ ਵੱਧਕੇ 68 ਕਰੋੜ ਰੁਪਏ ਹੋ ਗਈ ਹੈ। ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ 21 ਵਿਧਾਇਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੀ ਜਾਇਦਾਦ ਪਿਛਲੀਆਂ ਚੋਣਾਂ ਦੇ ਮੁਕਾਬਲੇ ਘਟੀ ਹੈ।
ਵਿਧਾਨ ਸਭਾ ਚੋਣਾਂ 2022: ਅੱਜ ਸ਼ਾਮ 6 ਵਜੇ ਤੋਂ ਬਾਅਦ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਚੋਣ ਪ੍ਰਚਾਰ
NEXT STORY