ਬਟਾਲਾ (ਸਾਹਿਲ)- ਗੈਸ ਏਜੰਸੀ ਦੇ ਗੋਦਾਮ ਵਿਚੋਂ 105 ਸਿਲੰਡਰ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏ.ਐੱਸ.ਆਈ ਲਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਰਾਜ ਕੁਮਾਰ ਸੋਢੀ ਪੁੱਤਰ ਯਸ਼ਪਾਲ ਸੋਢੀ ਵਾਸੀ ਆਨੰਦ ਵਿਹਾਰ ਕਾਲੋਨੀ ਬਟਾਲਾ ਨੇ ਲਿਖਵਾਇਆ ਹੈ ਕਿ ਬੀਤੀ 20 ਸਤੰਬਰ ਦੀ ਸ਼ਾਮ 7 ਵਜੇ ਦੇ ਕਰੀਬ ਅਸੀਂ ਆਪਣੀ ਗੈਸ ਏਜੰਸੀ ਦਾ ਗੋਦਾਮ ਬੰਦ ਕਰਕੇ ਚਲੇ ਗਏ ਅਤੇ ਅਮਰਜੀਕ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਹਰਦੋਝੰਡੇ ਗੋਦਾਮ ਵਿਚ ਚੌਕੀਦਾਰ ਤਾਇਨਾਤ ਸੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕਰ 'ਤਾ ENCOUNTER, 4 ਜਣਿਆਂ ਦੇ ਵੱਜੀਆਂ ਗੋਲੀਆਂ
ਉਕਤ ਬਿਆਨਕਰਤਾ ਮੁਤਾਬਕ ਬੀਤੀ 22 ਸਤੰਬਰ ਨੂੰ ਸਵੇਰੇ ਸਾਢੇ 8 ਵਜੇ ਦੇ ਕਰੀਬ ਜਦੋਂ ਸਾਡੇ ਮੈਨੇਜਰ ਵਿਕਰਮ ਕੁਮਾਰ ਨੇ ਗੋਦਾਮ ਖੋਲ੍ਹਿਆ ਤਾਂ ਉਥੇ ਪਿਛਲੀ ਕੰਧ ਅਤੇ ਚਾਰਦੀਵਾਰੀ ਵਾਲੀ ਕੰਧ ’ਚ ਪਾੜ ਪਏ ਹੋਏ ਸਨ ਅਤੇ ਚਾਰਦੀਵਾਰੀ ਅੰਦਰ ਝਾੜੀਆਂ ਵਿਚ 3 ਸਿਲੰਡਰ ਪਏ ਸਨ, ਜਿਸ ਸਬੰਧੀ ਮੈਨੂੰ ਜਾਣਕਾਰੀ ਦਿੱਤੀ ਗਈ ਤਾਂ ਮੈਂ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਦੋ ਜਗ੍ਹਾ ਪਾੜ ਪਿਆ ਹੋਇਆ ਸੀ ਅਤੇ ਜਦੋਂ ਗੋਦਾਮ ਦੇ ਬਾਕੀ ਸਟਾਫ ਨਾਲ ਬਾਹਰ ਚੁਫੇਰੇ ਜਾ ਕੇ ਦੇਖਿਆ ਤਾਂ ਝਾੜੀਆਂ ਵਿਚ 5 ਸਿਲੰਡਰ ਲੁਕਾ ਛੁਪਾ ਕੇ ਰੱਖੇ ਹੋਏ ਸਨ। ਰਾਜ ਕੁਮਾਰ ਸੋਢੀ ਨੇ ਪੁਲਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਕਿ ਜਦੋਂ ਉਸ ਨੇ ਆਪਣੇ ਗੋਦਾਮ ਵਿਚ ਭਰੇ ਅਤੇ ਖਾਲੀ ਸਿਲੰਡਰਾਂ ਦੀ ਗਿਣਤੀ ਕੀਤੀ ਤਾਂ 19 ਕਿਲੋ ਵਾਲੇ 20 ਸਿਲੰਡਰ ਭਰੇ ਹੋਏ ਅਤੇ 14 ਕਿਲੋ ਵਾਲੇ ਭਰੇ ਹੋਏ 85 ਸਿਲੰਡਰ ਕੁਲ 105 ਸਿਲੰਡਰ ਚੋਰੀ ਹੋਣੇ ਪਾਏ ਗਏ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ DC ਦੇ ਵੱਡੇ ਹੁਕਮ, ਇਨ੍ਹਾਂ ਕਿਸਾਨਾਂ ਨੂੰ ਨਹੀਂ ਦਿੱਤੀ ਜਾਵੇਗੀ ਠੇਕੇ 'ਤੇ ਪੰਚਾਇਤੀ ਜ਼ਮੀਨ
ਉਕਤ ਤਫਤੀਸ਼ੀ ਅਫਸਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਦਰ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਹੜ੍ਹਾਂ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਵੱਡਾ ਐਲਾਨ, ਕਿਹਾ- ਨਹੀਂ ਲਵਾਂਗਾ ਕੋਈ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਜਾਰੀ
NEXT STORY