ਮਾਨਸਾ (ਅਮਰਜੀਤ) : ਮਾਨਸਾ ਦੇ ਪਿੰਡ ਰੜ ਵਿਖੇ ਆਪਣੀ ਮਾਂ ਦੇ ਜ਼ੁਲਮ ਤੋ ਡਰਦੀ 11 ਸਾਲਾਂ ਬੱਚੀ ਨੇ ਖ਼ੁਦ ਨੂੰ ਪੇਟੀ 'ਚ ਬੰਦ ਕਰ ਲਿਆ ਅਤੇ 2 ਦਿਨ ਬਾਅਦ ਉਸ ਬਾਰੇ ਪਤਾ ਲੱਗਣ 'ਤੇ ਬੱਚੀ ਨੂੰ ਬਾਹਰ ਕੱਢਿਆ ਗਿਆ। ਇਸ ਸਬੰਧੀ ਜਾਣਕਾਰੀ ਡੀ. ਐੱਸ. ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਉਕਤ ਬੱਚੀ ਦੀ ਮਾਂ ਘਰਦੇ ਕੰਮਾਂ ਦੇ ਚੱਲਦਿਆਂ ਉਸਦੀ ਕੁੱਟਮਾਰ ਕਰਦੀ ਹੈ। ਬੀਤੇ ਦਿਨ ਵੀ ਉਸ ਦੀ ਮਾਂ ਨੇ ਬੁਰੀ ਤਰ੍ਹਾਂ ਬੱਚੀ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸਦੀ ਮਾਂ ਜਦੋਂ ਘਰੋਂ ਬਾਹਰ ਗਈ ਤਾਂ ਮਾਂ ਦੀ ਕੁੱਟਮਾਰ ਤੋਂ ਡਰਦਿਆਂ ਬੱਚੀ ਪੇਟੀ 'ਚ ਲੁਕ ਗਈ। 2 ਦਿਨ ਬੀਤ ਜਾਣ ਤੋਂ ਬਾਅਦ ਵੀ ਬੱਚੀ ਪੇਟੀ 'ਚ ਹੀ ਲੁਕ ਕੇ ਬੈਠੀ ਰਹੀ। ਕਾਫ਼ੀ ਭਾਲ ਕਰਨ ਤੋਂ ਬਾਅਦ ਜਦੋਂ ਬੱਚੀ ਦਾ ਪਤਾ ਨਾ ਲੱਗਾ ਤਾਂ ਮਾਂ ਨੇ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ
ਡੀ. ਐੱਸ.ਪੀ. ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਨਾਲ ਜਾ ਕੇ ਸਭ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਜਦੋਂ ਬੱਚੀ ਦਾ ਭਾਲ ਕਰਦਿਆਂ ਘਰ ਦੀ ਤਲਾਸ਼ੀ ਲਈ ਗਈ ਤਾਂ ਬੱਚੀ ਪੇਟੀ 'ਚੋਂ ਬੇਸੁਧ ਹਾਲਤ 'ਚ ਮਿਲੀ। ਇਸ ਦੀ ਜਾਣਕਾਰੀ ਵਿਧਾਇਕ ਵਿਜੇ ਕੁਮਾਰ ਸਿੰਗਲਾ ਨੂੰ ਮਿਲੀ ਸੀ ਅਤੇ ਉਹ ਵੀ ਮੌਕੇ 'ਤੇ ਪਹੁੰਚੇ ਸਨ। ਪੁਲਸ ਨੇ ਵਿਧਾਇਕ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ 'ਚ ਬੱਚੀ ਨੂੰ ਬਾਹਰ ਕੱਢ ਕੇ ਮੈਡੀਕਲ ਸਹਾਇਤ ਲਈ ਹਸਪਤਾਲ ਦਾਖ਼ਲ ਕਰਵਾਇਆ ਪੁਲਸ ਨੇ ਦੱਸਿਆ ਕਿ ਜਦੋਂ ਮਾਂ ਨੂੰ ਇਸ ਸਬੰਧ 'ਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮਾਂ ਬੱਚੀ ਨਾਲ ਥੋੜਾ ਦੁਰਵਿਵਹਾਰ ਕੀਤਾ ਸੀ , ਜਿਸ ਕਾਰਨ ਬੱਚੀ ਡਰ ਕਾਰਨ ਪੇਟੀ 'ਚ ਲੁਕ ਗਈ। ਪੁਲਸ ਫਿਲਹਾਲ ਕਾਨੂੰਨੀ ਪੱਖ ਤੋਂ ਵਿਚਾਰ-ਵਟਾਂਦਰਾ ਕਰ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਕਿਡਨੀਆਂ ਫੇਲ੍ਹ ਹੋਣ ਦੇ ਬਾਵਜੂਦ ਬੁਲੰਦੀਆਂ ਦੇ ਮੁਕਾਮ ’ਤੇ ਪਹੁੰਚੀ ਟਾਂਡਾ ਦੀ ਧੀ, ਉਹ ਕਰ ਵਿਖਾਇਆ ਜੋ ਸੋਚਿਆ ਨਾ ਸੀ
NEXT STORY